ਪੰਜਾਬ ਰੋਡਵੇਜ਼ ਦੇ ਨੰਗਲ ਡੀਪੂ ਵਿੱਚ ਡਰਾਈਵਰ ਤੇ ਕੰਡਕਟਰ ਦੀ ਕਮੀ ਕਰਕੇ ਲਗਭਗ ਡੇਢ ਦਰਜਨ ਅਹਿਮ ਰੂਟ ਬੰਦ
ਜਾਬ ਰੋਡਵੇਜ਼, PRTC, ਤੇ PUNBUS ਵਿੱਚ ਮੁਲਜ਼ਮਾਂ ਦੀ ਕਮੀ ਦੇ ਚੱਲਦੇ ਰੋਡਵੇਜ਼ ਦਾ ਜਿੱਥੇ ਵਿੱਤੀ ਨੁਕਸਾਨ ਹੋ ਰਿਹਾ ਉੱਥੇ ਹੀ ਬੰਦ ਰੂਟਾਂ `ਤੇ ਯਾਤਰੀ ਵੀ ਖਾਸੇ ਪ੍ਰੇਸ਼ਾਨ ਹੁੰਦੇ ਹਨ।
Punjab Roadways at Nangal news: ਪੰਜਾਬ ਰੋਡਵੇਜ਼ ਦੇ ਵਿੱਚ ਵੈਸੇ ਤਾਂ ਪੂਰੇ ਸੂਬੇ ਵਿੱਚ ਮੁਲਾਜ਼ਮਾਂ ਦੀ ਕਮੀ ਹੈ ਪਰ ਗੱਲ ਕੀਤੀ ਜਾਵੇ ਪੰਜਾਬ ਰੋਡਵੇਜ਼ ਨੰਗਲ ਡੀਪੂ ਦੀ ਤਾਂ ਇੱਥੋਂ ਦੀ ਮੁਲਾਜ਼ਮ ਜੱਥੇਬੰਦੀ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਦੇ ਚੱਲਦੇ ਡੇਢ ਦਰਜਨ ਤੋਂ ਵੱਧ ਕਈ ਅਹਿਮ ਰੂਟ ਬੰਦ ਹਨ। ਜਿੱਥੇ 100 ਦੇ ਕਰੀਬ ਡਰਾਈਵਰ ਤੇ ਕੰਡਕਟਰ ਦੀ ਕਮੀ ਹੈ, ਉੱਥੇ ਹੀ ਵਰਕਸ਼ਾਪ ਵਿੱਚ ਵੀ ਕੰਮ ਕਰਨ ਵਾਲੇ ਮੁਲਾਜ਼ਮ ਘੱਟ ਹਨ ਜਿਸ ਕਰਕੇ ਬੱਸਾਂ ਦੀ ਸਾਂਭ ਸੰਭਾਲ ਵੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ।
ਇਸ ਬਾਰੇ ਟਰਾਂਸਪੋਰਟ ਦੇ ਡਾਇਰੈਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਮਹੀਨੇ ਤੱਕ ਸਟਾਫ ਦੀ ਕਮੀ ਦੂਰ ਹੋ ਜਾਵੇਗੀ। ਰਹੀ ਗੱਲ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਾਂ ਕੁਝ ਦਿਨਾਂ ਦੇ ਅੰਦਰ ਨਵੀਂ ਭਰਤੀ ਕੀਤੀ ਜਾਵੇਗੀ। ਕੱਚੇ ਮੁਲਾਜ਼ਮਾਂ ਬਾਰੇ ਵੀ ਉਹਨਾਂ ਕਿਹਾ ਕਿ ਜੌ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਵੀ ਪੱਕੇ ਕੀਤੇ ਜਾ ਰਹੇ ਹਨ।
ਪੰਜਾਬ ਰੋਡਵੇਜ਼, PRTC, ਤੇ PUNBUS ਵਿੱਚ ਮੁਲਜ਼ਮਾਂ ਦੀ ਕਮੀ ਦੇ ਚੱਲਦੇ ਰੋਡਵੇਜ਼ ਦਾ ਜਿੱਥੇ ਵਿੱਤੀ ਨੁਕਸਾਨ ਹੋ ਰਿਹਾ ਉੱਥੇ ਹੀ ਬੰਦ ਰੂਟਾਂ 'ਤੇ ਯਾਤਰੀ ਵੀ ਖਾਸੇ ਪ੍ਰੇਸ਼ਾਨ ਹੁੰਦੇ ਹਨ। ਗੱਲ ਕੀਤੀ ਜਾਵੇ ਪੰਜਾਬ ਰੋਡਵੇਜ਼ ਨੰਗਲ ਡੀਪੂ ਦੀ ਤਾਂ ਡਰਾਈਵਰ ਕੰਡਕਟਰ ਯੂਨੀਅਨ ਦੇ ਪ੍ਰਧਾਨ ਦੇ ਮੁਤਾਬਕ ਡੀਪੂ ਵਿੱਚ ਮੁਲਾਜ਼ਮਾਂ ਦੀ ਭਾਰੀ ਘਾਟ ਹੈ ਜਿਸ ਕਰਕੇ ਰੋਡਵੇਜ਼ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ।
ਇਹ ਵੀ ਪੜ੍ਹੋ: Punjab Budget Session 2023: ਇਸ ਤਰੀਕ ਨੂੰ ਪੇਸ਼ ਹੋਵੇਗਾ 'ਆਪ' ਸਰਕਾਰ ਦਾ ਪਹਿਲਾ ਮੁਕੰਮਲ ਬਜਟ
ਉਨ੍ਹਾਂ ਕਿਹਾ ਕਿ ਡੀਪੂ ਵਿੱਚ 100 ਦੇ ਕਰੀਬ ਡਰਾਈਵਰ ਤੇ ਕੰਡਕਟਰ ਦੀ ਕਮੀ ਹੈ ਜਿਸ ਕਰਕੇ ਡੇਢ ਦਰਜਨ ਤੋਂ ਵੱਧ ਰੂਟ — ਅੰਮ੍ਰਿਤਸਰ, ਬਟਾਲਾ, ਥੀਨ ਡੈਮ, ਜਲੰਧਰ, ਜੰਮੂ, ਚੰਡੀਗੜ੍ਹ, ਤੇ ਲੁਧਿਆਣਾ ਸਣੇ ਹੋਰ ਵੀ ਕਈ ਰੂਟ — ਬੰਦ ਹਨ। ਨੰਗਲ ਡੀਪੂ ਨੂੰ ਲਗਭਗ 20 ਹਜ਼ਾਰ ਕਿਲੋਮੀਟਰ ਤੈਅ ਕਰਨੇ ਪੈਂਦੇ ਹਨ ਜੋ ਕਿ ਮੁਲਾਜ਼ਮਾਂ ਦੀ ਕਮੀ ਦੇ ਕਰਕੇ ਲਗਭਗ 10 ਹਜ਼ਾਰ ਕਿਲੋਮੀਟਰ ਹੀ ਤੈਅ ਹੁੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਡਰਾਈਵਰ ਜਾਂ ਕੰਡਕਟਰ ਛੁੱਟੀ ਤੇ ਚਲਾ ਜਾਂਦਾ ਹੈ ਤਾਂ ਉਹ ਰੂਟ ਵੀ ਉਦੋਂ ਤੱਕ ਬੰਦ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਮੁਲਾਜ਼ਮ ਨਹੀਂ ਹੁੰਦਾ ਜੋ ਰੂਟ 'ਤੇ ਜਾ ਸਕੇ।
- ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Sunny Malton news: ਇੰਟਰਵਿਊ ਦੌਰਾਨ Sidhu Moosewala ਨੂੰ ਯਾਦ ਕਰ ਭਾਵੁਕ ਹੋਇਆ ਸੰਨੀ ਮਾਲਟਨ, ਵੀਡੀਓ ਹੋਇਆ ਵਾਇਰਲ
(For more news apart from Punjab Roadways at Nangal, stay tuned to Zee PHH)