Punjab News: ਪੰਜਾਬ ਰੋਡਵੇਜ਼ ਬੱਸ ਕਰਮੀਆਂ ਨੇ ਪੁਲਿਸ ਦੇ ਸਾਹਮਣੇ ਦੋ ਪੁਲਿਸ ਮੁਲਾਜ਼ਮ ਕੁੱਟੇ
Punjab News: ਬੱਸ ਉਤੇ ਸਵਾਰੀ ਚੜ੍ਹਾਉਣ ਨੂੰ ਲੈ ਕੇ ਦੋ ਪੁਲਿਸ ਮੁਲਾਜ਼ਮਾਂ ਤੇ ਬੱਸ ਮੁਲਾਜ਼ਮਾਂ ਵਿੱਚ ਛਿੜਿਆ ਵਿਵਾਦ ਇੰਨਾ ਭਖ ਕਿ ਮਾਮਲਾ ਕੁੱਟਮਾਰ ਮਾਰ ਤੱਕ ਪੁੱਜ ਗਿਆ।
Punjab News: ਅੱਜ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਉਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਸ਼ਰੇਆਮ ਪੁਲਿਸ ਦੇ ਸਾਹਮਣੇ ਹੀ ਪੁਲਿਸ ਮੁਲਾਜ਼ਮ ਦੀ ਬੱਸ ਕੰਡਕਟਰਾਂ ਵੱਲੋਂ ਕੁੱਟਮਾਰ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਰਾਜਨ ਜੋ ਆਪਣੀ ਮਾਂ ਅਤੇ ਬੱਚੇ ਨੂੰ ਅੰਮ੍ਰਿਤਸਰ ਜਾਣ ਲਈ ਬੱਸ ਚੜ੍ਹਾਉਣ ਲਈ ਆਇਆ ਸੀ ਅਤੇ ਬਜ਼ੁਰਗ ਹੋਣ ਕਾਰਨ ਉਸਦੀ ਮਾਂ ਤੋਂ ਬੱਸ ਉਤੇ ਚੜਿਆ ਨਹੀਂ ਗਿਆ ਅਤੇ ਬੱਸ ਤੁਰ ਗਈ ਅਤੇ ਜਦ ਉਸਨੇ ਪਿੱਛਾ ਕਰ ਬੱਸ ਨੂੰ ਐਂਟਰੀ ਗੇਟ ਉਤੇ ਰੋਕਿਆ ਤਾਂ ਰੋਡਵੇਜ਼ ਬੱਸ ਕੰਡਕਟਰ ਅਤੇ ਡਰਾਈਵਰ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਗਈ।
ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਹੋਰ ਵੀ ਕੰਡਕਟਰ ਡਰਾਈਵਰ ਉਥੇ ਪਹੁੰਚ ਗਏ ਅਤੇ ਉਨ੍ਹਾਂ ਪੁਲਿਸ ਦੇ ਸਾਹਮਣੇ ਹੀ ਪੁਲਿਸ ਮੁਲਾਜ਼ਮ ਰਾਜਨ ਤੇ ਉਸਦੇ ਸਾਥੀ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਹੰਗਾਮੇ ਤੋਂ ਬਾਅਦ ਮੌਕੇ ਉਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਬੜੀ ਮੁਸ਼ਕਲ ਨਾਲ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ।
ਇਸ ਪੂਰੇ ਮਾਮਲੇ ਨੂੰ ਲੈਕੇ ਜਦੋਂ ਮੁਲਾਜ਼ਮ ਰਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਅਤੇ ਬੱਚੇ ਨੂੰ ਬੱਸ ਚੜ੍ਹਾਉਣ ਲਈ ਆਇਆ ਸੀ ਪਰ ਕੰਡਕਟਰ ਨੇ ਉਸਨੂੰ ਬੱਸ ਉਤੇ ਨਹੀਂ ਚੜ੍ਹਾਇਆ ਤੇ ਬੱਸ ਤੋਰ ਲਈ ਅਤੇ ਜਦ ਉਸਨੇ ਪਿੱਛਾ ਕਰ ਸਵਾਰੀ ਚੜ੍ਹਾਉਣ ਲਈ ਕਿਹਾ ਤਾਂ ਉਸ ਨਾਲ ਗਾਲੀ-ਗਲੋਚ ਕਰਦਿਆਂ ਕੰਡਕਟਰ ਅਤੇ ਡਰਾਈਵਰ ਵੱਲੋਂ ਉਸ ਨਾਲ ਹੱਥੋਪਾਈ ਕੀਤੀ ਗਈ।
ਇਹ ਵੀ ਪੜ੍ਹੋ : Punjab News: ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬਣਾਉਣ ਦਾ ਕੀਤਾ ਐਲਾਨ, ਸੰਗਤਾਂ ਨੇ ਵੀ ਭਰੀ ਹਾਮੀ
ਦੂਸਰੇ ਪਾਸੇ ਜਦੋਂ ਡੀਪੂ ਪ੍ਰਧਾਨ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦਾ ਟਾਇਮ ਪੂਰਾ-ਪੂਰਾ ਹੁੰਦਾ ਹੈ। ਜੇ ਡਰਾਈਵਰ ਨੇ ਬੱਸ ਤੋਰ ਲਈ ਸੀ ਤਾਂ ਫਿਰ ਉਨ੍ਹਾਂ ਕਿਹਾ ਸੀ ਕਿ ਅੱਗੇ ਜਾਕੇ ਗੱਡੀ ਰੋਕ ਕੇ ਉਹ ਸਵਾਰੀ ਚੜ੍ਹਾ ਲੈਂਦੇ ਹਨ ਪਰ ਉਸ ਮੁਲਾਜ਼ਮ ਨੇ ਪੁਲਿਸ ਵਿੱਚ ਹੋਣ ਕਾਰਨ ਅਤੇ ਆਪਣੀ ਧੌਂਸ ਦਿਖਾਉਣ ਕਾਰਨ ਡਰਾਈਵਰ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਪੱਥਰ ਚੁੱਕ ਡਰਾਈਵਰ ਦੇ ਸਿਰ ਵਿੱਚ ਮਾਰਿਆ ਗਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਇਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : Punjab Schools Holidays: ਛੁੱਟੀਆਂ ਦੇ ਬਾਵਜੂਦ ਇੱਕ ਦਿਨ ਲਈ ਖੁੱਲ੍ਹਣਗੇ ਪੰਜਾਬ ਦੇ ਸਰਕਾਰੀ ਸਕੂਲ, ਜਾਣੋ ਕਾਰਨ