Punjab Robbery case: ਔਰਤ ਦੀ ਚੈਣੀ ਲਾਉਦਿਆਂ ਦੋ ਚੋਰ ਕਾਬੂ, ਲੋਕਾਂ ਨੇ ਛਿੱਤਰ ਪਰੇਡ ਕਰਕੇ ਕੀਤਾ ਪੁਲਿਸ ਦੇ ਹਵਾਲੇ
Punjab Robbery case: ਔਰਤ ਦੀ ਚੈਣੀ ਲਾਉਦਿਆਂ ਦੋ ਚੋਰ ਕਾਬੂ ਕਰ ਲਏ ਗਏ ਹਨ। ਲੋਕਾਂ ਨੇ ਛਿੱਤਰ ਪਰੇਡ ਕਰਕੇ ਕੀਤਾ ਪੁਲਿਸ ਦੇ ਹਵਾਲੇ
Punjab Robbery case: ਦੇਰ ਸ਼ਾਮ ਹਨੁਮਾਨ ਚੌਂਕ ਤੋਂ ਅਮਾਮ ਵਾੜਾ ਬਾਜ਼ਾਰ ਨੂੰ ਜਾਂਦੇ ਰੋਡ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਇੱਕ ਔਰਤ ਦੀ ਸੋਨੇ ਦੀ ਚੇਣੀ ਉਤਾਰਦਿਆਂ ਦੋ ਨੌਜਵਾਨਾਂ ਨੂੰ ਰੰਗੇ ਹੱਥੀ ਕਾਬੂ ਕਰ ਲ਼ਿਆ। ਬਾਜ਼ਾਰ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿੱਥੇ ਪੀਸੀਆਰ ਅਤੇ ਥਾਨਾ ਸਿਟੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਆ ਕੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਜਿਸ ਤੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ। ਇਹਨਾਂ ਕਥਤ ਚੋਰਾਂ ਵਿੱਚ ਇੱਕ ਥਰਡ ਜੈਂਡਰ ਵੀ ਸ਼ਾਮਿਲ ਹੈ।
ਜਾਣਕਾਰੀ ਦਿੰਦਿਆਂ ਪੀੜਿਤ ਔਰਤ ਰੀਤੂ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਕੋਈ ਖਰੀਦਾਰੀ ਕਰਨ ਆਈ ਸੀ ਕਿ ਮੋਟਰ ਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਗਲੇ ਵਿੱਚ ਪਾਈ ਚੈਣੀ ਨੂੰ ਹੱਥ ਪਾ ਲਿਆ । ਚੈਣੀ ਟਾਈਟ ਹੋਣ ਕਾਰਨ ਠੀਕ ਤਰ੍ਹਾਂ ਨਾਲ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਅਤੇ ਟੁੱਟ ਕੇ ਡਿੱਗ ਪਈ। ਉਸਨੇ ਤੁਰੰਤ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਬਾਜ਼ਾਰ ਵਾਲੇ ਇਕੱਠੇ ਹੋ ਗਏ ਅਤੇ ਦੋਵਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ: Ludhiana Fire: ਲੁਧਿਆਣਾ ਦੀ ਗਿੱਲ ਮਾਰਕੀਟ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ
ਉੱਥੇ ਹੀ ਦੁਕਾਨਦਾਰ ਵਰੁਣ ਮਰਵਾਹਾ ਮਿੱਠੂ ਨੇ ਦੱਸਿਆ ਕਿ ਬਾਜ਼ਾਰ ਵਾਲੇ ਪਹਿਲਾਂ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਪਰੇਸ਼ਾਨ ਹਨ। ਅੱਜ ਜਦੋਂ ਇਹ ਘਟਨਾ ਸਾਹਮਣੇ ਆਈ ਤਾਂ ਬਾਜ਼ਾਰ ਵਾਲਿਆਂ ਵੱਲੋਂ ਇਕੱਠੇ ਹੋ ਕੇ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਮੌਕੇ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਕੁਝ ਦੇਰ ਬਾਅਦ ਹੀ ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਅਤੇ ਪੀਸੀਆਰ ਕਰਮਚਾਰੀ ਮੌਕੇ ਤੇ ਪਹੁੰਚ ਗਏ ਅਤੇ ਦੋਹਾਂ ਨੂੰ ਮੋਟਰਸਾਈਕਲ ਸਮੇਤ ਆਪਣੇ ਕਾਬੂ ਵਿੱਚ ਲੈ ਲਿਆ। ਉਹਨਾਂ ਮੰਗ ਕੀਤੀ ਕਿ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਲਗਾਤਾਰ ਵਧਾਈ ਜਾਵੇ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਪੀਸੀਆਰ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਦੋ ਨੌਜਵਾਨਾਂ ਵੱਲੋਂ ਇੱਕ ਔਰਤ ਦੀ ਸੋਨੇ ਚੈਣੀ ਉਤਾਰੀ ਗਈ ਹੈ। ਬਾਜ਼ਾਰ ਵਾਲਿਆਂ ਵੱਲੋਂ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ ਪਹੁੰਚ ਕੇ ਦੋਹਾਂ ਨੂੰ ਮੋਟਰਸਾਈਕਲ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।