Ropar Murder News/ਰੋਪੜ ਮਨਪ੍ਰੀਤ ਚਾਹਲ: ਪੰਜਾਬ ਵਿੱਚ ਕਤਲ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ​ਚਮਕੌਰ ਸਾਹਿਬ ਤੋਂ ਸਾਹਮਣੇ ਆਇਆ ਹੈ। ਦਰਅਸਲਚਮਕੌਰ ਸਾਹਿਬ ਗੁਆਂਢੀ ਨੇ ਹੀ ਘਰ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਚਮਕੌਰ ਸਾਹਿਬ ਦੇ ਵਾਰਡ ਨੰਬਰ 3 ਦੇ ਘੁਮਾਰ ਮਹੱਲਾ ਵਿੱਚ ਰਹਿੰਦੇ ਮਿਸਤਰੀ ਪ੍ਰੇਮ ਚੰਦ ਪੁੱਤਰ ਮਾਨ ਚੰਦ ਉਮਰ 52 ਸਾਲ ਦਾ ਉਸਦੇ ਗੁਆਂਢੀ ਵੱਲੋਂ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਸਦੇ ਪਿਤਾ ਦਾ ਘਰ ਅੰਦਰ ਦਾਖਲ ਹੋ ਕੇ ਗੁਆਂਢੀ ਵੱਲੋਂ ਹੀ ਕਤਲ ਕੀਤਾ ਗਿਆ ਜਿਸ ਦੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਚ ਸ਼ੁਰੂ ਕੇ ਦਿੱਤੀ ਗਈ ਤੇ ਦੋਸ਼ੀ ਦੀ ਭਾਲ ਜਾਰੀ ਹੈ।


 


 


ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਮੈਂ ਘਰ ਆਇਆ,  ਘਰ ਆ ਕੇ ਦੇਖਿਆ ਤਾਂ ਪਿਤਾ ਦੇ ਗੱਲ ਉੱਤੇ ਟੱਕ ਲੱਗਿਆ ਹੋਇਆ ਅਤੇ ਉਹਨਾਂ ਨੇ ਕਿਹਾ ਸਗਤ ਸਿੰਘ ਦਾ ਭਤੀਜਾ ਜੋ ਕਿ ਉਨਾਂ ਦਾ ਗੁਆਂਢੀ ਹੈ ਜਿਸ ਦਾ ਨਾਮ ਗੋਲਡੀ ਹੈ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹੁਣ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ:  Morning Exercise Benefits: ਰੋਜ਼ ਸਵੇਰੇ ਉੱਠਣ ਤੋਂ ਬਾਅਦ ਕਸਰਤ ਕਿਉਂ ਕਰਨੀ ਚਾਹੀਦੀ ਹੈ? ਜਾਣੋ ਇਸਦੇ ਫਾਇਦੇ