Ludhiana News: ਸ੍ਰੀ ਭੈਣੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਲਈ ਸਵਾ ਲੱਖ ਚੰਡੀ ਦੇ ਵਾਰ ਦੇ ਪਾਠ, ਸੰਗੀਤ ਕੀਰਤਨ ਪ੍ਰਤੀਯੋਗਿਤਾ ਦਾ ਪ੍ਰਬੰਧ
Ludhiana News: ਇਸ ਹਵਨ ਯੱਗ ਵਿੱਚ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕਰਨ ਦਾ ਟੀਚਾ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਰਚਿਤ ਬਾਣੀ ਚੰਡੀ ਦੀ ਵਾਰ ਦਾ ਪਾਠ ਰੌਜਾਨਾ ਦੇ ਨੇਮ ਅਨੁਸਾਰ ਕਰਦੇ ਹਨ।
Punjab News: ਲੁਧਿਆਣਾ ਦੇ ਭੈਣੀ ਸਾਹਿਬ ਵਿੱਚ ਸਤਿਗੁਰੂ ਉਦੇ ਸਿੰਘ ਜੀ ਅਗਵਾਈ ਵਿਚ ਚੰਡੀ ਦੀ ਵਾਰ ਦੇ ਹਵਨ ਯੱਗ ਦੀ ਆਰੰਭਤਾ ਹੋਈ। ਇਹ ਹਵਨ ਯੱਗ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ 23 ਨਵੰਬਰ ਤੱਕ ਅਖੰਡ ਚੱਲੇਗਾ। ਜਿਸ ਵਿਚ ਵੱਡੀ ਗਿਣਤੀ ਚ ਸਾਧ-ਸੰਗਤ ਦੇਸ਼ਾਂ ਵਿਦੇਸ਼ਾਂ ‘ਚੋਂ ਆ ਭਾਗ ਲੈ ਰਹੀਆਂ ਨੇ।
ਇਸ ਹਵਨ ਯੱਗ ਵਿੱਚ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕਰਨ ਦਾ ਟੀਚਾ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਰਚਿਤ ਬਾਣੀ ਚੰਡੀ ਦੀ ਵਾਰ ਦਾ ਪਾਠ ਰੌਜਾਨਾ ਦੇ ਨੇਮ ਅਨੁਸਾਰ ਕਰਦੇ ਹਨ। ਨਾਮਧਾਰੀ ਸਮਾਜ ਇਸ ਗੱਲ ਤੇ ਯਕੀਨ ਕਰਦਾ ਹੈ ਕਿ ਇਹ ਬਾਣੀ ਬੁਰਾਈ ਖਿਲਾਫ਼ ਲੜਨ ਦੀ ਸ਼ਕਤੀ ਬਖਸਦੀ ਹੈ ਅਤੇ ਅਧਿਆਤਮਿਕ ਬਲ ਦਿੰਦੀ ਹੈ। ਇਸ ਹਵਨ ਯੱਗ ਵਿੱਚ ਭਾਗ ਲੈਣ ਲਈ ਵੱਡੀ ਗਿਣਤੀ ਚ ਸੰਗਤ ਅਰਦਾਸ ‘ਚ ਸ਼ਾਮਲ ਹੋਈ।
ਇਹ ਵੀ ਪੜ੍ਹੋ: IND vs AUS Final: 20 ਸਾਲ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ, ਜਾਣੋ ਹਰ ਇੱਕ ਅਪਡੇਟ
ਇਸ ਨਾਲ ਹੀ ਸ੍ਰੀ ਭੈਣੀ ਸਾਹਿਬ ਵਿੱਚ ਦੂਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਸ਼ਾਸਤਰੀ ਸੰਗੀਤ ਪ੍ਰਤੀਯੋਗਤਾ ਦੇ ਫ਼ਾਈਨਲ ਰਾਊਂਡ ਵਿਚ ਪਹੁੰਚੇ ਸਬ ਯੂਨੀਅਰ ਬੱਚਿਆਂ ਦਾ ਮੁਕਾਬਲਾ ਹੋਇਆ। ਜਿਸ ਵਿਚ ਪਹਿਲਾ ਸਥਾਨ ਯੁਗੰਦਰਾ ਕੇਚੇ ਨੇ ਹਾਸਲ ਕੀਤਾ ਜੋ ਔਰੰਗਾਬਾਦ ਮਹਾਰਾਸ਼ਟਰ ਤੋਂ ਹੈ। ਦੂਸਰਾ ਸਥਾਨ ਆਤਮਾ ਸਿੰਘ ਸ੍ਰੀ ਭੈਣੀ ਸਾਹਿਬ ਨੇ ਹਾਸਲ ਕੀਤਾ ਤੀਜਾ ਸਥਾਨ ਸੋਹਨ ਚੈਟਰਜੀ ਜੋ ਵੈਸਟ ਬੰਗਾਲ ਤੋਂ ਹੈ ਉਸ ਨੇ ਪ੍ਰਾਪਤ ਕੀਤਾ। ਇਹਨ੍ਹਾ ਮੁਕਾਬਲਿਆਂ ਲਈ ਰਾਂਉਡ ਉਡੀਸ਼ਨ ਪੂਨੇ, ਕਲਕੱਤਾ ਅਤੇ ਦਿੱਲੀ ਵਿੱਚ ਹੋਏ ਸੀ । ਪਹਿਲੇ ਰਾਉਂਡਸ ਵਿੱਚ ਪਾਸ ਹੋਏ ਬੱਚੇ ਹੀ 15 ਨਵੰਬਰ ਨੂੰ ਸ੍ਰੀ ਭੈਣੀ ਸਾਹਿਬ ਮੁਕਾਬਲੇ ਵਿੱਚ ਆਏ ਸੀ। ਅੱਜ ਸੀਨੀਅਰ ਕੈਟਾਗੀਰੀ ਦਾ ਮੁਕਾਬਲਾ ਵੀ ਚੱਲ ਰਿਹਾ ਹੈ ਜਿਸ ਦੇ ਨਤੀਜੇ ਬਾਅਦ ਚ ਆਉਣਗੇ।
ਵਿਸ਼ਵ ਵਿਚ ਜਿੱਥੇ ਇਕ ਪਾਸੇ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਓਥੇ ਹੀ ਲਗਾਤਾਰ ਵੱਧ ਰਹੀਆਂ ਬੁਰਾਈਆਂ ਅਤੇ ਸਮਾਜ ਚ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 23 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਚ ਕਈ ਸਖਸ਼ੀਅਤਾਂ ਵੀ ਸ਼ਿਰਕਤ ਕਰਨ ਗਿਆ ਪ੍ਰਬੰਧਕਾਂ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 15 ਨਵੰਬਰ ਤੋਂ ਇਹ ਧਾਰਮਿਕ ਸਮਾਗਮ ਸ਼ੁਰੂ ਹੋ ਕੇ 23 ਨਵੰਬਰ ਤੱਕ ਚੱਲਣਗੇ।