Punjab News: ਸੰਗਰੂਰ `ਚ ਗੁੰਡਾਗਰਦੀ! ਤਿੰਨ ਨਕਾਬਪੋਸ਼ਾਂ ਨੇ 28 ਸਾਲਾ ਨੌਜਵਾਨ `ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Sangrur Murder News: ਤਿੰਨ ਨਕਾਬਪੋਸ਼ਾਂ ਨੇ 28 ਸਾਲਾ ਨੌਜਵਾਨ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਹੈ।
Sangrur Murder News: ਤਿੰਨ ਨਕਾਬਪੋਸ਼ਾਂ ਨੇ 28 ਸਾਲਾ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਦਿੜ੍ਹਬਾ ਵਿਖੇ ਦਿਨ ਦਿਹਾੜੇ ਰਾਸ਼ਟਰੀ ਰਾਜ ਮਾਰਗ 'ਤੇ ਵਾਪਰੀ ਹੈ ਅਤੇ ਟਾਇਰਾਂ ਦੀ ਦੁਕਾਨ ਕਰਦੇ ਦੁਕਾਨਦਾਰ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਵੇਰਵਿਆ ਅਨੁਸਾਰ ਰਾਜੂ ਟਾਇਰ ਪਲਾਜਾ ਦਾ ਮਾਲਕ ਰਾਜੂ ਬਰਮਾ ਦੁਕਾਨ ਉੱਤੇ ਬੈਠਾ ਸੀ।
ਇਸ ਦੌਰਾਨ 3-4 ਹਮਲਾਵਰ ਆਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਜਾਨ ਬਚਾਉਣ ਲਈ ਭੱਜਿਆ ਤਾਂ ਕੁਝ ਦੂਰੀ ਉੱਤੇ ਜਾ ਕੇ ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰਾਂ ਗੰਭੀਰ ਰੂਪ ਜ਼ਖ਼ਮੀ ਕਰ ਦਿੱਤਾ। ਸਾਰੇ ਹੀ ਸਰੀਰ ਉੱਤੇ ਗੰਭੀਰ ਟੱਕ ਹਨ। ਇਕ ਬਾਂਹ ਉੱਤੇ ਗੰਭੀਰ ਟੱਕ ਹਨ।
ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਦਿੜ੍ਹਬਾ ਤੋਂ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਦਿਨ ਦਿਹਾੜੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਉੱਤੇ ਹਮਲਾ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ਹਿਰ ਵਾਸੀਆ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆ ਤੋਂ ਪੁਰਜ਼ੋਰ ਮੰਗ ਕੀਤੀ ਕਿ ਸ਼ਹਿਰ ਵਾਸੀਆ ਦੀ ਸੁਰੱਖਿਆ ਲਈ ਉਚਿਤ ਕਦਮ ਚੁੱਕੇ ਜਾਣ।
ਇਹ ਵੀ ਪੜ੍ਹੋ: Chandigarh News: ਰਾਹ ਜਾਂਦੇ ਆਟੋ ਚਾਲਕ ਤੋਂ ਸਵਾਰੀ ਬਣ ਕੇ ਲੁੱਟਿਆ ਆਟੋ, 3 ਆਰੋਪੀ ਗਿਫ਼ਤਾਰ
ਘਟਨਾ ਦੀ ਸੂਚਨਾ ਮਿਲਦਿਆ ਹੀ ਡੀ.ਐਸ.ਪੀ.ਦਿੜ੍ਹਬਾ ਪਿ੍ਥਵੀ ਸਿੰਘ ਚਾਹਲ ਅਤੇ ਥਾਣਾ ਮੁੱਖ ਦਿੜ੍ਹਬਾ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜ ਕੇ ਅਗਲੀ ਕਾਰਵਾਈ ਆਰੰਭ ਦਿੱਤੀ। ਐਸ.ਪੀ.(ਡੀ) ਪਲਵਿੰਦਰ ਸਿੰਘ ਚੀਮਾ ਨੇ ਵੀ ਘਟਨਾ ਸਥਾਨ ਦਾ ਜਾਇਜਾ ਲਿਆ।
ਇਹ ਵੀ ਪੜ੍ਹੋ: Canada-Based listed Terrorist: ਅੱਤਵਾਦੀ ਅਰਸ਼ ਡੱਲਾ ਦੇ 2 ਸਾਥੀਆਂ ਦੇ ਰਿਮਾਂਡ 'ਚ 6 ਦਿਨ ਦਾ ਹੋਇਆ ਵਾਧਾ