Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ `ਚ ਵੱਡਾ ਅਪਡੇਟ, ਮਾਨਸਾ ਦੀ ਅਦਾਲਤ ਨੇ ਜਾਰੀ ਕੀਤੇ ਇਹ ਨਿਰਦੇਸ਼
Sidhu Moosewala murder case: ਅਦਾਲਤ ਵੱਲੋਂ ਵੱਖੋ-ਵੱਖਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ.
Punjab's Sidhu Moosewala murder case latest news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਦੀ ਅੱਜ ਯਾਨੀ ਬੁੱਧਵਾਰ ਨੂੰ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਦੋਸ਼ੀ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ 'ਤੇ ਪੇਸ਼ ਕੀਤਾ ਗਿਆ। ਇਸ ਦੇ ਤਹਿਤ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਵੱਖੋ-ਵੱਖਰੀਆਂ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਅਗਲੀ ਪੇਸ਼ੀ 'ਤੇ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ।
ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੇਸ਼ੀ ਸੀ ਜਿਸ ਵਿੱਚ ਦੋਸ਼ੀ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ, ਅਰਸ਼ਦ ਖ਼ਾਨ, ਕਪਿਲ ਪੰਡਿਤ, ਪਵਨ ਕੁਮਾਰ ਬਿਸ਼ਨੋਈ ਤੇ ਨਸੀਬ ਦਿਨ ਸੀ।
ਉਹਨਾਂ ਨੂੰ ਜੇਲ੍ਹ ਅਥਾਰਟੀ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ ਸੀ ਤੇ ਜਿਹੜੇ ਬਾਕੀ ਦੋਸ਼ੀ ਹਨ — ਬਲਦੇਵ ਸਿੰਘ ਨਿੱਕੂ, ਸੰਦੀਪ ਕੇਕੜਾ, ਮਨਦੀਪ ਸਿੰਘ ਰਾਈਆਂ, ਲਾਰੇਂਸ ਬਿਸ਼ਨੋਈ, ਪ੍ਰਵਰਤਿਤ ਫੌਜੀ, ਮਨਪ੍ਰੀਤ ਭਾਊ, ਮੋਨੂੰ ਡਾਂਗਰ, ਪ੍ਰਭਦੀਪ ਸਿੰਘ ਪੱਬੀ, ਕੁਲਦੀਪ, ਕੇਸ਼ਵ, ਸਚਿਨ ਬਿਸ਼ਨੋਈ, ਸਚਿਨ ਚੌਧਰੀ, ਅੰਕਿਤ ਜੰਟੀ, ਅੰਕਿਤ ਸੇਰਸਾ, ਚਰਨਜੀਤ ਸਿੰਘ ਚੇਤਨ, ਬਿੱਟੂ, ਦੀਪਕ ਮੁੰਡੀ, ਰਜਿੰਦਰ ਜੌਕਰ, ਜਗਤਾਰ ਸਿੰਘ, ਸਰਾਜ ਸਿੰਘ, ਮਨਪ੍ਰੀਤ ਤੇ ਦੀਪਕ ਟੀਨੂੰ — ਉਨ੍ਹਾਂ ਦੋਸ਼ੀਆਂ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਅਤੇ ਨਾ ਹੀ ਫਿਜੀਕਲ ਤੌਰ ਤੇ ਕੋਰਟ ਵਿਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: Ludhiana Cash Van Loot update: ਲੁਧਿਆਣਾ 'ਚ 8 ਕਰੋੜ 49 ਲੱਖ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾਇਆ! ਜਾਣੋਂ ਕੌਣ ਸਨ ਲੁਟੇਰੇ?
ਦੱਸ ਦਈਏ ਕਿ ਪਿਛਲੀ ਤਾਰੀਖ 'ਤੇ ਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਮਨਮੋਹਨ ਸਿੰਘ ਮੋਹਣਾ ਅਤੇ ਮਨਦੀਪ ਸਿੰਘ ਤੂਫਾਨ ਦੀ ਮੌਤ ਹੋ ਚੁੱਕੀ ਹੈ ਅਤੇ ਇਸਦੇ ਸੰਬੰਧ ਵਿੱਚ ਕੋਰਟ ਵੱਲੋਂ ਇਨਵੈਸਟੀਗੇਸ਼ਨ ਅਫਸਰ ਨੂੰ ਸੰਮਨ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੀ ਮੌਤ ਸੰਬੰਧੀ ਉਹ ਸਟੇਟਮੈਂਟ ਦੇਵੇ।
ਇਸ ਦੌਰਾਨ ਅਦਾਲਤ ਵੱਲੋਂ ਵੱਖੋ-ਵੱਖਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਪੇਸ਼ੀ 28 ਜੂਨ 2023 ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ, ਹਰਿਆਣਾ ਸਮੇਤ ਇਹ ਸੂਬੇ ਭਾਰੀ ਮੀਂਹ ਲਈ ਰਹੋ ਤਿਆਰ! ਇਸ ਦਿਨ ਹੋਵੇਗਾ ਮੌਸਮ ਸੁਹਾਵਨਾ
(For more news apart from Punjab's Sidhu Moosewala murder case latest news, stay tuned to Zee PHH)