Punjab Flood news: ਸ਼੍ਰੀ ਅਨੰਦਪੁਰ ਸਾਹਿਬ `ਚ ਪਿੰਡਾਂ ਵਿੱਚੋਂ ਘਟਣਾ ਹੋਇਆ ਸ਼ੁਰੂ ਪਾਣੀ, ਲੋਕਾਂ ਵੱਡੀ ਰਾਹਤ
ਬੀਤੇ ਦਿਨੀਂ ਉੱਪਰੀ ਪਹਾੜੀ ਇਲਾਕਿਆਂ ਵਿੱਚ ਪਈ ਭਾਰੀ ਬਰਸਾਤ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਭਾਖੜਾ ਡੈਮ ਤੋਂ ਫਲੱਡ ਗੇਟਾਂ ਅਤੇ ਟਰਬਾਇਨਾ ਰਾਹੀਂ ਕਾਫੀ ਪਾਣੀ ਛੱਡਣਾ ਗਿਆ।
Punjab's Sri Anandpur Sahib Flood news: ਬੀਤੇ ਕੁਝ ਦਿਨਾਂ ਤੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਲਗਭਗ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਅਤੇ ਇਸ ਦੌਰਾਨ ਕਿਸਾਨਾਂ ਦੀਆਂ ਫਸਲਾਂ ਤੇ ਜ਼ਮੀਨਾਂ 'ਤੇ ਵੀ ਮਾਰ ਪਈ। ਉੱਥੇ ਹੀ ਕਈ ਇਲਾਕਿਆਂ ਦੇ ਘਰਾਂ ਵਿੱਚ ਵੀ ਕਾਫ਼ੀ ਨੁਕਸਾਨ ਹੋਇਆ ਅਤੇ ਕਈ ਘਰਾਂ ਨੂੰ ਸਤਲੁਜ ਦੇ ਪਾਣੀ ਨੇ ਘੇਰ ਲਿਆ ਸੀ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਨੂੰ ਵੀ ਖਾਲੀ ਕਰਨਾ ਪਿਆ ਸੀ।
ਪਰ ਹੁਣ ਰਾਹਤ ਦੀ ਖ਼ਬਰ ਇਹ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਘਟਣ ਲੱਗ ਗਿਆ ਹੈ, ਜਿਸਨੂੰ ਲੈ ਕੇ ਪਿੰਡਾਂ ਦੇ ਲੋਕਾਂ ਵੱਲੋਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਦੂਜੇ ਪਾਸੇ ਇਹਨਾ ਪਿੰਡਾਂ ਦੇ ਲਿੰਕ ਰੋਡ ਬੀਤੇ ਦਿਨੀਂ ਸਤਲੁਜ ਦੇ ਪਾਣੀ ਕਰਕੇ ਬੁਰੀ ਤਰ੍ਹਾਂ ਨਾਲ ਤੋੜ ਦਿੱਤੇ ਸਨ ਅਤੇ ਕਈ ਪਿੰਡਾਂ ਦਾ ਆਪਸੀ ਸੰਪਰਕ ਵੀ ਟੁੱਟ ਗਿਆ ਸੀ। ਸੜਕਾਂ 'ਤੇ ਕਈ ਫੁੱਟ ਦੇ ਪਾੜ ਪੈਣ ਕਰਕੇ ਵਾਹਨਾਂ ਦਾ ਵੀ ਆਉਣਾ ਜਾਣਾ ਬੰਦ ਹੋ ਗਿਆ ਹੈ।
ਬੀਤੇ ਦਿਨੀਂ ਉੱਪਰੀ ਪਹਾੜੀ ਇਲਾਕਿਆਂ ਵਿੱਚ ਪਈ ਭਾਰੀ ਬਰਸਾਤ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ, ਭਾਖੜਾ ਬੰਨ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭਾਖੜਾ ਡੈਮ ਤੋਂ ਫਲੱਡ ਗੇਟਾਂ ਅਤੇ ਟਰਬਾਇਨਾ ਰਾਹੀਂ ਕਾਫੀ ਪਾਣੀ ਛੱਡਣਾ ਗਿਆ।
ਡੈਮ ਦੇ ਫਲੱਡ ਗੇਟ 8 ਫੁੱਟ ਖੋਲ ਦਿੱਤੇ ਗਏ ਤੇ BBMB ਪ੍ਰਬੰਧਨ ਨੂੰ ਸਤਲੁਜ ਦਰਿਆ ਵਿੱਚ ਪਾਣੀ ਛੱਡਣਾ ਪਿਆ। ਇਸ ਦੌਰਾਨ ਵਾਧੂ ਮਾਤਰਾ ਵਿੱਚ ਛੱਡੇ ਇਸ ਪਾਣੀ ਨੇ ਸਤਲੁਜ ਦਰਿਆ ਕਿਨਾਰੇ ਵਸੇ ਲਗਭਗ ਤਿੰਨ ਦਰਜਨ ਤੋਂ ਵੱਧ ਪਿੰਡਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਜੇਕਰ ਘਰਾਂ ਦੀ ਗੱਲ ਕਰੀਏ ਤਾਂ ਕਈ ਘਰਾਂ ਨੂੰ ਵੀ ਸਤਲੁਜ ਦਰਿਆ ਦੇ ਪਾਣੀ ਨੇ ਚਾਰੇ ਪਾਸੇ ਤੋਂ ਆਪਣੀ ਲਪੇਟ ਵਿੱਚ ਲੈ ਲਿਆ ਸੀ ਤੇ ਕਾਫੀ ਮੁਸ਼ੱਕਤ ਤੋਂ ਬਾਅਦ NDRF ਵੱਲੋਂ ਇਨ੍ਹਾਂ ਘਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਰੇਸਕੀਊ ਕੀਤਾ ਗਿਆ।
ਇਸਦੇ ਨਾਲ ਕਈ ਪਿੰਡਾਂ ਦੇ ਲਿੰਕ ਰੋਡ ਦਾ ਵੀ ਕਾਫੀ ਨੁਕਸਾਨ ਹੋਇਆ। ਇਹਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੇ ਰਸਤਿਆਂ ਵਿੱਚ ਵੀ ਕਈ ਫੁੱਟ ਚੌੜੇ ਅਤੇ ਡੂੰਘੇ ਪਾੜ ਪੈਣ ਕਾਰਨ ਇਨ੍ਹਾਂ ਪਿੰਡਾਂ ਦਾ ਆਪਸੀ ਲਿੰਕ ਟੁੱਟ ਗਿਆ। ਅਜੇ ਵੀ ਕਈ ਪਿੰਡਾਂ ਵਿੱਚ ਸੜਕਾਂ 'ਤੇ ਥੋੜ੍ਹਾ ਬਹੁਤ ਪਾਣੀ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਪਾਣੀ ਸੜਕਾਂ ਤੋਂ ਉਤਰ ਜਾਵੇਗਾ ਉਸ ਤੋਂ ਬਾਅਦ ਹੀ ਇਹਨਾਂ ਸੜਕਾਂ ਨੂੰ ਸੁਧਾਰਿਆ ਜਾ ਸਕੇਗਾ।
ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Punjab Farmers News: ਪੰਜਾਬ ਦੇ ਮੁੱਖ ਮੰਤਰੀ ਦੀ ਕਿਸਾਨਾਂ ਨਾਲ ਮੀਟਿੰਗ ਖਤਮ, ਜਾਣੋ ਕਿਹੜੀਆਂ ਗੱਲਾਂ 'ਤੇ ਬਣੀ ਸਹਿਮਤੀ
(For more news apart from Punjab's Sri Anandpur Sahib Flood news, stay tuned to Zee PHH)