Punjab's Sri Anandpur Sahib Kalp Brikh news: ਕਲਪ ਬ੍ਰਿਖ, ਜਿਸ ਦਾ ਤੁਸੀਂ ਕਿਤਾਬਾਂ ਵਿੱਚ, ਗ੍ਰੰਥਾਂ ਵਿੱਚ ਜਾਂ ਕਥਾ ਕਹਾਣੀਆਂ ਵਿੱਚ ਜ਼ਿਕਰ ਜ਼ਰੂਰ ਸੁਣਿਆ ਹੋਵੇਗਾ, ਅੱਜ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਅਸੀਂ ਤੁਹਾਨੂੰ ਇਸ ਕਲਪ ਬ੍ਰਿਖ ਦੇ ਦਰਸ਼ਨ ਵੀ ਕਰਵਾਵਾਂਗੇ। ਇੱਥੇ ਦੇ ਸੇਵਾਦਾਰਾਂ ਤੇ ਪਿੰਡ ਵਾਸੀਆਂ ਮੁਤਾਬਿਕ ਪੂਰੀ ਦੁਨੀਆਂ ਵਿੱਚ ਸਿਰਫ ਤਿੰਨ ਕਲਪ ਬ੍ਰਿਖ ਹੀ ਹਨ। 


COMMERCIAL BREAK
SCROLL TO CONTINUE READING

ਇਕ ਮੱਕਾ ਮਦੀਨਾ ਵਿਖੇ, ਦੂਜਾ ਯੂਪੀ ਅਯੁਧਿਆ ਵਿਖੇ ਤੇ ਜੋ ਇਹ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਕਲਪ ਬ੍ਰਿੱਛ ਹਜ਼ਾਰਾ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਅਟਾਰੀ ਵਿਖੇ ਮੌਜੂਦ ਹੈ। ਹੁਣ ਇਹ ਕਲਪ ਬ੍ਰਿਖ ਆਪਣੀ ਉਮਰ ਭੋਗ ਚੁੱਕਾ ਹੈ ਤੇ ਹੁਣ ਇਸ ਬ੍ਰਿਖ ਦਾ ਸਿਰਫ਼ ਤਣਾ ਹੀ ਮੌਜੂਦ ਹੈ।


ਜਿਸ ਜਗ੍ਹਾ 'ਤੇ ਕਲਪ ਬ੍ਰਿਖ ਮੌਜੂਦ ਹੈ ਇਹ ਸਥਾਨ ਭਾਈ ਉਦੈ ਸਿੰਘ ਜੀ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੌਜ ਦੇ ਜਰਨੈਲ ਸਨ, ਉਨ੍ਹਾਂ ਦਾ ਸ਼ਹੀਦੀ ਸਥਾਨ ਦੱਸਿਆ ਜਾਂਦਾ ਹੈ। ਪਿੰਡ ਵਾਸੀਆਂ ਅਤੇ ਇੱਥੋਂ ਦੇ ਸੇਵਾਦਾਰ ਮੁਤਾਬਕ ਇਸ ਜਗ੍ਹਾ ਬਾਰੇ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਨੇ ਦੱਸਿਆ ਸੀ ਅਤੇ ਇਸ ਕਲਪ ਬ੍ਰਿਖ ਬਾਰੇ ਵੀ ਦੱਸਿਆ ਗਿਆ ਸੀ। ਇਹ ਕਲਪ ਬ੍ਰਿਖ ਚਾਰ ਸਦੀਆ ਪੁਰਾਣਾ ਹੈ। 


ਇਹ ਵੀ ਪੜ੍ਹੋ: PSTET Paper Leak ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ, ਕਿਹਾ "ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ"


ਪਿੰਡ ਵਾਸੀਆਂ ਮੁਤਾਬਕ ਇੱਥੇ ਆ ਕੇ ਅਰਦਾਸ ਕਰਨ ਨਾਲ ਕਈ ਰੋਗੀਆਂ ਦੇ ਰੋਗ ਦੂਰ ਹੋਏ ਹਨ, ਇੱਥੋਂ ਤੱਕ ਕਿ ਜੋ ਬੋਲਣ ਦੇ ਵਿੱਚ ਚੰਗੀ ਤਰ੍ਹਾਂ ਸਮਰਥ ਨਾ ਹੋਵੇ ਉਹ ਵੀ ਸਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਨ੍ਹਾਂ ਹੀ ਨਹੀਂ ਮਹਾਂਪੁਰਸ਼ਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਵਿੱਚ ਸਿਰਫ 3 ਕਲਪ ਬ੍ਰਿਖ ਹੀ ਮੌਜੂਦ ਹਨ। 


ਇਸ ਕਲਪ ਬ੍ਰਿਖ 2006-07 ਦੇ ਵਿੱਚ ਆਪਣੀ ਉਮਰ ਭੋਗ ਚੁੱਕਾ ਹੈ ਤੇ ਹੁਣ ਇਸ ਦਾ ਸਿਰਫ ਤਣਾ ਹੀ ਮੌਜੂਦ ਹੈ। ਚੰਡੀਗੜ੍ਹ ਤੋਂ ਵੀ ਇੱਕ ਵਿਭਾਗੀ ਟੀਮ ਆਈ ਸੀ ਜਿਸ ਨੇ ਦੱਸਿਆ ਸੀ ਕਿ ਇਹ ਬ੍ਰਿਖ ਹਜ਼ਾਰਾਂ ਸਾਲ ਪੁਰਾਣਾ ਹੈ।


 



ਇਹ ਵੀ ਪੜ੍ਹੋ: Farmers Protest Today: ਬੰਗਲਾ ਸਾਹਿਬ ਪਹੁੰਚੇ ਪੰਜਾਬ ਦੇ ਕਿਸਾਨ, ਸੰਸਦ ਵੱਲ ਕੱਢਣਗੇ ਮਾਰਚ, ਜੰਤਰ-ਮੰਤਰ 'ਤੇ ਹੋਵੇਗਾ ਪ੍ਰਦਰਸ਼ਨ


(For more news apart from Punjab's Sri Anandpur Sahib Kalp Brikh, stay tuned to Zee PHH)