Punjab's Sri Anandpur Sahib's Teachers Protest News: ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਕੂਲਾਂ ਚ ਭੇਜਣ ਦੀ ਮੰਗ ਨੂੰ ਲੈ ਕੇ  ਪਿਛਲੇ ਸਾਲ ਟੈਸਟ ਰਾਹੀਂ ਚੁਣੇ ਗਏ 4161 ਅਧਿਆਪਕਾਂ 'ਚੋਂ 168 ਸਰੀਰਕ ਸਿੱਖਿਆ ਅਧਿਆਪਕਾਂ ਨੇ ਸਰਕਾਰ ਵੱਲੋਂ ਨੌਕਰੀ 'ਤੇ ਜੋਆਇੰਨ ਨਾ ਕਰਵਾਏ ਜਾਣ ਦੇ ਰੋਸ ਵਜੋਂ ਅੱਜ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਦੇ ਨਜ਼ਦੀਕੀ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। 


COMMERCIAL BREAK
SCROLL TO CONTINUE READING

ਉੱਪਰ ਚੜ੍ਹੇ ਹੋਏ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲਿਸਟ ਜਾਰੀ ਨਹੀਂ ਕੀਤੀ ਜਾਂਦੀ ਉਹ ਟੈਂਕੀ ਤੇ ਚੜ੍ਹੇ ਰਹਿਣਗੇ। ਤੁਹਾਨੂੰ ਦੱਸ ਦਈਏ ਕੀ ਬੀਤੀ ਰਾਤ ਤੋਂ ਉਨ੍ਹਾਂ ਵੱਲੋਂ ਕੁੱਝ ਵੀ ਖਾਧਾ ਪੀਤਾ ਨਹੀਂ ਗਿਆ ਹੈ ।


ਇਹਨਾਂ ਅਧਿਆਪਕਾਂ ਨੇ ਕਿਹਾ ਕਿ ਸਾਡੀ ਕੌਂਸਲਿੰਗ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਅਜੇ ਤੱਕ ਸਾਨੂੰ ਸਕੂਲਾਂ ਚ ਨਹੀਂ ਭੇਜਿਆ ਜਿਸਦੇ ਚਲਦਿਆਂ ਮਜਬੂਰੀ ਵੱਸ ਅੱਜ ਇਹਨਾਂ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹਨਾ ਪਿਆ। ਇਹਨਾਂ ਅਧਿਆਪਕਾਂ ਨੇ ਮੰਗ ਕੀਤੀ ਕਿ ਜਲਦੀ ਇਸ ਸਬੰਧੀ ਲਿਖਤੀ ਪੱਤਰ ਜਾਰੀ ਕੀਤਾ ਜਾਵੇ। 


ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੁਝ ਅਣਸੁਖਾਵੀਂ ਗੱਲ ਹੁੰਦੀ ਹੈ ਤਾਂ ਉਸ ਲਈ ਸਰਕਾਰ ਜਿੰਮੇਵਾਰ ਹੋਵੇਗੀ। ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਖੇਡ ਵਤਨ ਪੰਜਾਬ ਦੀਆਂ ਕਰਵਾਉਣ ਜਾ ਰਹੇ ਹਨ ਪਰੰਤੂ ਦੂਜੇ ਪਾਸੇ ਜਿਹੜੇ ਅਧਿਆਪਕਾਂ ਨੇ ਇਹ ਖੇਡਾਂ ਕਰਾਣੀਆਂ ਹਨ ਉਹਨਾਂ ਨੂੰ ਜਾਣ ਬੁੱਝ ਕੇ ਸਰਕਾਰ ਵੱਲੋਂ ਖੱਜਲ ਕੀਤਾ ਜਾ ਰਿਹਾ ਹੈ। 


ਇਨ੍ਹਾਂ ਅਧਿਆਪਕਾਂ ਨੇ ਇਹ ਵੀ ਕਿਹਾ ਕਿ 10 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੇ PS ਟੈਸਟ ਵੀ ਕਲੀਅਰ ਕੀਤਾ ਅਤੇ ਉਹ ਸਾਰੀਆਂ ਅਲੀਜੀਬਿਲਟੀਆਂ ਪੂਰੀਆਂ ਕਰਦੇ ਹਨ। ਉਨ੍ਹਾਂ ਦੱਸਿਆ ਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹਨਾਂ ਵੱਲੋਂ ਹਰ ਵਾਰ ਇੱਕ ਦੋ ਦਿਨ ਦਾ ਹਵਾਲਾ ਦੇ ਕੇ ਟਾਲ ਦਿੱਤਾ ਜਾਂਦਾ ਹੈ। 


ਉੱਧਰ ਟੈਂਕੀ 'ਤੇ ਚੜ੍ਹੇ ਅਧਿਆਪਕਾ ਦਾ ਕਹਿਣਾ ਹੈ ਕਿ ਉਹ ਮਰਨ ਵਰਤ ਤੇ ਬੈਠੇ ਹਨ ਅਤੇ ਜਦੋਂ ਤੱਕ ਲਿਸਟ ਜਾਰੀ ਨਹੀਂ ਹੁੰਦੀ ਉਹ ਥੱਲੇ ਨਹੀਂ ਉਤਰਣਗੇ। ਮੌਕੇ 'ਤੇ ਉਹਨਾਂ ਦੇ ਕਈ ਸਾਥੀ ਵੀ ਪਹੁੰਚੇ ਹੋਏ ਹਨ ਤੇ ਪੁਲਿਸ ਫੋਰਸ ਵੀ ਲਗਾ ਦਿੱਤੀ ਗਈ ਹੈ। ਇਹਨਾਂ ਅਧਿਆਪਕਾਂ ਨੇ ਸੜਕ ਤੇ ਐਕਸਰਸਾਈਜ਼ ਕਰਕੇ ਵੀ ਆਪਣਾ ਵਿਰੋਧ ਜਤਾਇਆ। 


- ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 


ਇਹ ਵੀ ਪੜ੍ਹੋ: Farmers Protest news: ਚੰਡੀਗੜ੍ਹ ਧਰਨੇ 'ਤੇ ਜਾ ਰਹੇ ਗ੍ਰਿਫਤਾਰ ਕਿਸਾਨ ਅੱਜ ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹੋਏ ਰਿਹਾਅ


 


(For more news apart from Punjab Sri Anandpur Sahib Teachers Protest News, stay tuned to Zee PHH)