Punjab News: ਸ੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਉੱਤੇ ਪਿੰਡ ਲਮਲੇਹੜੀ ਕੋਲ ਹਾਈਡਲ ਨਹਿਰ ਵਿੱਚ ਇੱਕ ਨੌਜਵਾਨ ਡਿੱਗ ਗਿਆ ਜਿਸ ਕਾਰਨ ਡੁੱਬਣ ਕਰਕੇ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਅੱਜ ਨੱਕੀਆਂ ਪਾਵਰ ਹਾਊਸ ਗੇਟਾਂ ਉੱਤੇ ਤੈਰਦੀ ਹੋਈ ਮਿਲੀ। ਮ੍ਰਿਤਕ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ।
      
ਦਰਅਸਲ ਇਹ ਹਾਦਸਾ ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਉੱਤੇ ਪੈਂਦੇ ਪਿੰਡ ਲਮਲੇਹੜੀ ਕੋਲੋਂ ਲੰਘਦੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ ਵਾਪਰਿਆ ਹੈ। ਕੱਲ੍ਹ ਸ਼ਾਮ ਨੈਣਾ ਦੇਵੀ ਤੋਂ ਵਾਪਸ ਮੱਥਾ ਟੇਕ ਕੇ ਆ ਰਹੇ ਨਵਾਂ ਸ਼ਹਿਰ ਦੇ ਇੱਕ ਸ਼ਰਧਾਲੂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨਹਿਰ ਦੇ ਕਿਨਾਰੇ ਸੈਲਫੀ ਲੈ ਰਿਹਾ ਸੀ ਤੇ ਜਿਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਗਿਰ ਗਿਆ। ਇਸ ਨੌਜਵਾਨ ਦੀ ਪਹਿਚਾਣ ਗੁਰਮਿੰਦਰ ਸਿੰਘ ਨਵਾਂਸ਼ਹਿਰ ਵਜੋਂ ਹੋਈ ਹੈ। 


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Agriculture News: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ 'ਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਹੋਵੇਗੀ ਸ਼ੁਰੂ

ਅੱਜ ਉਸ ਦੀ ਲਾਸ਼ ਨੱਕੀਆਂ ਪਾਵਰ ਹਾਊਸ ਦੇ ਗੇਟਾਂ ਉੱਤੇ ਤੈਰਦੀ ਹੋਈ ਮਿਲੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਬਾਹਰ ਕਢਵਾ ਕੇ ਸ਼੍ਰੀ ਅਨੰਦਪੁਰ ਸਾਹਿਬ ਹਸਪਤਾਲ ਦੇ ਮੋਰਚੇ ਦੇ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕ ਗੁਰਮਿੰਦਰ ਸਿੰਘ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਜੋ ਕਿ ਨੈਣਾ ਦੇਵੀ ਮੱਥਾ ਟੇਕਣ ਲਈ ਆਇਆ ਸੀ ਤੇ ਵਾਪਸੀ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ। 


ਇਹ ਵੀ ਪੜ੍ਹੋ: Gurdaspur Murder News: ਬਾਈਕ ਸਵਾਰਾਂ ਨੇ ਘਰ 'ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲੀ, ਪੁਲਿਸ ਜਾਂਚ 'ਚ ਜੁਟੀ