Punjab Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਸ੍ਰੀ ਕੀਰਤਪੁਰ ਸਾਹਿਬ  ਤੋਂ ਸਾਹਮਣੇ ਆਇਆ ਹੈ। ਦੱਸ ਦਈਏਕਿ ਸ੍ਰੀ ਕੀਰਤਪੁਰ ਸਾਹਿਬ ਮਨਾਲੀ ਹਾਈਵੇ 'ਤੇ ਕਲਿੰਕਰ ਨਾਲ ਭਰੇ ਹੋਏ ਵੱਡੇ ਟਰਾਲੇ ਦੇ ਇੱਕ ਮੋੜ 'ਤੇ ਪਲਟ ਜਾਣ ਕਾਰਨ ਇੱਕ ਵਿਅਕਤੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ। ਤੁਰੰਤ ਜਖ਼ਮੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਤਿੰਨ ਜ਼ਖਮੀਆਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਗਿਆ ਜਦਕਿ ਇੱਕ ਦੀ ਹਾਲਤ ਠੀਕ ਹੈ। ਇੱਕ ਜਖ਼ਮੀ ਵਿਅਕਤੀ ਦੇ ਮੁਤਾਬਿਕ ਡਰਾਈਵਰ ਅਤੇ ਉਸ ਦਾ ਕਲੀਨਰ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਤੇਜ਼ ਰਫ਼ਤਾਰ ਨਾਲ ਮੋੜ ਕੱਟਣ ਕਰਕੇ ਇਹ ਹਾਦਸਾ ਵਾਪਰ ਗਿਆ। 


COMMERCIAL BREAK
SCROLL TO CONTINUE READING

ਸ੍ਰੀ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਤੇ ਪਿੰਡ ਗੜਾ ਮੋੜਾ ਦੇ ਕੋਲ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ। ਜ਼ਖਮੀਆਂ ਦੇ ਵਿੱਚੋਂ ਇੱਕ ਜਖ਼ਮੀ ਵਿਅਕਤੀ ਨੇ ਦੱਸਿਆ ਕਿ ਉਹ ਹਿਮਾਚਲ ਦੇ ਕਾਂਗਧਰੀ ਪਿੰਡ ਤੋਂ ਲੇਬਰ ਦਾ ਕੰਮ ਕਰਕੇ ਵਾਪਸ ਆ ਰਹੇ। ਉਸ ਜਗ੍ਹਾ ਬੱਸ ਨਹੀਂ ਚਲਦੀ ਤੇ ਰਸਤੇ ਵਿੱਚ ਅਸੀਂ ਇਸ ਟਰੱਕ ਨੂੰ ਰੋਕ ਕੇ ਲਿਫਟ ਲੈ ਕੇ ਅਸੀਂ ਟਰੱਕ ਵਿੱਚ ਬੈਠ ਗਏ ਅਤੇ ਡਰਾਈਵਰ ਅਤੇ ਕਲੀਨਰ ਸ਼ਰਾਬ ਨਾਲ ਰੱਜੇ ਹੋਏ ਸਨ। 


ਇਹ ਵੀ ਪੜ੍ਹੋ:  Sanjay Singh Arrest News: ED ਵੱਲੋਂ ਗ੍ਰਿਫ਼ਤਾਰ ਕੀਤੇ ਸੰਜੇ ਸਿੰਘ ਦੇ ਹੱਕ 'ਚ ਅੱਜ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ

ਮੈਂ ਓਹਨਾਂ ਨੂੰ ਕਈ ਵਾਰ ਕਿਹਾ ਕਿ ਅਸੀਂ ਬਿਲਾਸਪੁਰ ਹੀ ਜਾਣਾ ਹੈ ਸਾਨੂੰ ਰਸਤੇ ਵਿੱਚ ਉਤਾਰ ਦਿਓ ਮਗਰ ਟਰੱਕ ਵਾਲੇ ਨੇ ਸਾਨੂੰ ਨਹੀਂ ਉਤਾਰਿਆ  ਤੇ ਸ਼ਰਾਬ ਦੇ ਨਸ਼ੇ ਵਿਚ ਟਰੱਕ ਨੂੰ ਬਹੁਤ ਤੇਜ਼ ਚਲਾ ਰਹੇ ਸਨ ਤੇ ਮੋੜ ਤੇ ਟਰੱਕ ਪਲਟ ਗਿਆ। ਜਖ਼ਮੀ ਨੌਜਵਾਨ ਨੇ ਦੱਸਿਆ ਕਿ ਜੋ ਵਿਅਕਤੀ ਮਰਿਆ ਹੈ, ਉਸਦੇ ਨਾਲ ਹੀ ਲੇਬਰ ਦਾ ਕੰਮ ਕਰਦਾ ਹੈ ਤੇ ਉਸਦਾ ਨਾਮ ਆਜ਼ਾਦ ਹੈ ਅਤੇ ਉਹ ਸਹਾਰਨਪੁਰ ਦਾ ਰਹਿਣ ਵਾਲਾ ਹੈ।


ਇਹ ਵੀ ਪੜ੍ਹੋ: Punjab News:  ਮੋਗਾ ਪੁਲਿਸ ਵੱਲੋਂ ਅਰਸ਼ ਡਾਲਾ ਗੈਂਗ ਨਾਲ ਸਬੰਧਤ 3 ਗੁਰਗੇ ਕਾਬੂ