Punjab Murder News: ਪੰਜਾਬ ਵਿੱਚ ਆਏ ਦਿਨ ਕਤਲ, ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਹੋਣ ਦੀਆਂ ਖਬਰਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਬਠਿੰਡਾ ਰੋਡ ਤੇ ਸਥਿਤ ਪਿੰਡ ਫਕਰਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਭਰਾ ਨੇ ਆਪਣੀ ਭੈਣ ਦਾ ਬਹੁਤ ਹੀ ਬੇਹਿਰਮੀ ਨਾਲ ਕਤਲ ਕਰ ਦਿੱਤਾ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਕੁਲਵਿੰਦਰ ਸਿੰਘ ਨੇ ਆਪਣੀ ਛੋਟੀ ਭੈਣ ਅੰਜੂ ਜਿਸ ਦੀ ਉਮਰ 15-16 ਸਾਲ ਹੀ ਸੀ ਉਸ ਦਾ ਦਾ ਬਹੁਤ ਹੀ ਬੇਹਿਰਮੀ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੇ ਸਵੇਰੇ ਉਹਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਉਸ ਤੋਂ ਬਾਅਦ ਇਹ ਲੜਾਈ ਵਿੱਚ ਉਸ ਨੇ ਕਾਪੇ ਨਾਲ ਆਪਣੀ ਭੈਣ ਅੰਜੂ ਦਾ ਗਲਾ ਵੱਢ ਕੇ ਕੱਤਲ ਕਰ ਦਿੱਤਾ। ਉਸਨੇ ਇਸ ਵਾਰਦਾਤ ਨੂੰ ਅੰਜਾਮ ਓਦੋਂ ਦਿੱਤਾ ਜਦੋਂ ਉਹਨਾਂ ਦੇ ਘਰ ਕੋਈ ਵੀ ਨਹੀਂ ਸੀ। ਉਹਨਾਂ ਦਾ ਸਾਰਾ ਪਰਿਵਾਰ ਝੋਨਾ ਲਾਉਣ ਗਿਆ ਹੋਇਆ ਸੀ। 


ਇਹ ਵੀ ਪੜ੍ਹੋ: Punjab Weather Update: ਮਾਨਸੂਨ ਨੇ ਸਮੇਂ ਤੋਂ ਪਹਿਲਾਂ ਪੰਜਾਬ 'ਚ  ਦਿੱਤੀ ਦਸਤਕ, IMD ਵੱਲੋਂ ਯੈਲੋ ਅਲਰਟ ਜਾਰੀ

ਜਾਣੋ ਕਤਲ ਦੀ ਵਜ੍ਹਾ ?
ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੇ ਭੈਣ ਦਾ ਕਤਲ ਆਪਣੀ ਝੂਠੀ ਅਣਖ ਖਾਤਰ ਕੀਤਾ ਹੈ। ਮ੍ਰਿਤਕਾ ਕਿਸੇ ਲੜਕੇ ਨੂੰ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। 


ਇਹ ਗੱਲ ਕੁਲਵਿੰਦਰ ਨੂੰ ਮਨਜ਼ੂਰ ਨਹੀਂ ਸੀ, ਇਸ ਕਰਕੇ ਉਸ ਨੇ ਆਪਣੀ ਛੋਟੀ ਭੈਣ ਅੰਜੂ ਦਾ ਕਾਪੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਨੂੰ ਦੇਖ ਕੇ ਸਭ ਦੀ ਰੂਹ ਕੰਬ ਗਈ ਹੈ। ਇਸ ਘਟਨਾ ਨੂੰ ਦੇਖ ਕੇ ਸਾਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਤੇ ਅੰਜੂ ਦੀ ਮਾਂ ਦਾ ਰੋ- ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  


ਇਹ ਵੀ ਪੜ੍ਹੋ: Gold-Silver Price Today: ਗਹਿਣੇ ਖ਼ਰੀਦਣ ਵਾਲਿਆਂ ਲਈ ਵੱਡੀ ਖਬਰ; ਸੋਨੇ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ


(ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)