Punjab Robbery News/ ਅਨਮੋਲ ਸਿੰਘ ਵੜਿੰਗ: ਪੰਜਾਬ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਵੱਧ ਰਹੇ ਹਨ। ਅੱਜ ਤਾਜਾ ਮਾਮਲਾ  ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ  ਮੰਦਰ ਦੀ ਗੋਲਕ ਨੂੰ ਇਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਹ ਘਟਨਾ ਸ੍ਰੀ ਮੁਕਤਸਰ ਸਾਹਿਬ ਦੀ ਹੈ ਜਿੱਥੇ ਬਾਬਾ ਖੇਤਰਪਾਲ ਮੰਦਰ ''ਚ ਰਾਤ ਸਮੇਂ ਇਕ ਵਿਅਕਤੀ ਵੱਲੋਂ ਗੋਲਕ ਤੋੜ ਕੇ ਮਾਇਆ ਚੋਰੀ ਕੀਤੀ ਗਈ। ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ 'ਚ ਕੈਦ ਹੋ ਗਈ।


COMMERCIAL BREAK
SCROLL TO CONTINUE READING

ਗੋਲਕ ਨੂੰ ਤੋੜਿਆ, ਕੱਢੇ ਪੈਸੇ (Sri Muktsar Robbery News)
ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਬਾਬਾ ਖੇਤਰਪਾਲ ਮੰਦਰ ਨੂੰ ਇਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਇਸ ਮੰਦਰ ਦੀ ਗੋਲਕ ਨੂੰ ਤੋੜ ਸਾਰੀ ਮਾਇਆ ਕੱਢ ਕੇ ਲੈ ਗਿਆ। ਮੰਦਰ ਦੇ ਪ੍ਰਬੰਧਕਾਂ ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦਿੱਤੀ ਹੈ। ਪ੍ਰਬੰਧਕਾਂ ਅਨੁਸਾਰ ਬੀਤੀ ਰਾਤ ਜਦ ਪੰਡਿਤ ਜੀ ਮੰਦਰ ਨੂੰ ਤਾਲਾ ਲਾ ਕੇ ਚਲੇ ਗਏ ਤਾਂ ਰਾਤ ਕਰੀਬ 2 ਵਜੇ ਇਕ ਵਿਅਕਤੀ ਮੰਦਰ ਦੇ ਗੇਟ ਦੀ ਗਰਿੱਲ ਤੋੜ ਅੰਦਰ ਆਇਆ ਅਤੇ ਉਸਨੇ ਮੰਦਰ ਦੀ ਮੁੱਖ ਗੋਲਕ ਦੇ ਤਾਲੇ ਨੂੰ ਸਬਲ ਨਾਲ ਤੋੜਿਆ ਅਤੇ ਗੋਲਕ ''ਚੋਂ ਮਾਇਆ ਕੱਢ ਲੈ ਗਿਆ। 


ਇਹ ਵੀ ਪੜ੍ਹੋ:   Punjab News: ਅੱਜ ਸੰਗਰੂਰ 'ਚ ਵਿਕਾਸ ਕ੍ਰਾਂਤੀ ਰੈਲੀ, CM ਮਾਨ 896 ਕਰੋੜ ਦੇ ਪ੍ਰੋਜੈਕਟਾਂ ਨੂੰ ਦੇਣਗੇ ਹਰੀ ਝੰਡੀ


ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ  (Sri Muktsar Robbery News)
ਮੰਦਰ ਦੇ ਸੀਸੀਟੀਵੀ ਕੈਮਰੇ ਵਿਚ ਸਾਰੀ ਘਟਨਾ ਕੈਦ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਮੰਦਰ ਦੀ ਗੋਲਕ ਤੋੜ ਕੇ ਮਾਇਆ ਕੱਢ ਰਿਹਾ ਨਜ਼ਰ ਆ ਰਿਹਾ ਹੈ। ਮੰਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਰੀਬ ਦੋ ਮਹੀਨੇ ਪਹਿਲਾ ਵੀ ਮੰਦਰ ਵਿਚ ਚੋਰੀ ਦੀ ਘਟਨਾ ਹੋਈ, ਇਸ ਦੀ ਸਿਕਾਇਤ ਵੀ ਪੁਲਸ ਨੂੰ ਦਿੱਤੀ ਗਈ ਸੀ ਉਹ ਚੋਰ ਵੀ ਫੜੇ ਨਹੀਂ ਗਏ ਅਤੇ ਹੁਣ ਮੰਦਰ ਵਿਚ ਇਕ ਵਾਰ ਫਿਰ ਤੋੰ ਚੋਰੀ ਹੋਈ ਹੈ।


 ਪੁਲਿਸ ਨੂੰ ਇਸ ਘਟਨਾ ਸਬੰਧੀ ਸਿਕਾਇਤ ਦੇ ਦਿੱਤੀ ਗਈ ਹੈ। ਪ੍ਰਬੰਧਕਾਂ ਨੇ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ:   Elvish Yadav News: ਐਲਵੀਸ਼ ਯਾਦਵ ਦੀਆਂ ਵਧੀਆਂ ਮੁਸ਼ਕਲਾਂ, FIR ਦਰਜ, ਪੜ੍ਹੋ ਪੂਰਾ ਮਾਮਲਾ