Punjab News: ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਜਿੱਥੇ ਗੰਨਾ ਕਾਸ਼ਤਕਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਧੂਰੀ ਦੇ ਗੰਨਾ ਕਾਸ਼ਤਕਾਰਾਂ ਨੇ  ਸ਼ੂਗਰ ਮਿੱਲ ਅੱਗੇ ਰੋਸ ਧਰਨਾ ਦਿੱਤਾ ਅਤੇ ਗੰਨਾ ਕਾਸ਼ਤਕਾਰਾਂ ਦਾ ਇੱਕ ਸਾਥੀ ਸ਼ੂਗਰ ਮਿਲ ਦੀ ਚੀਮਣੀ ਉੱਤੇ ਜਾ ਚੜਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਮੌਕੇ ਉੱਤੇ ਪੁਲਿਸ ਅਧਿਕਾਰੀਆਂ ਵੱਲੋਂ ਗੰਨਾ ਕਾਸ਼ਤਕਾਰ ਕਰਨ ਨਾਲ ਮੀਟਿੰਗ ਕਰਨ ਦਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਗੰਨਾ ਕਾਸ਼ਤਕਾਰਾਂ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁਗਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਗੰਨਾ ਮਿੱਲ ਚਲਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉਥੇ ਹੀ ਧੂਰੀ ਗੰਨਾ ਕਾਸਤਕਾਰਾਂ ਦੀ ਰਹਿੰਦੀ 16 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਸ਼ੂਗਰ ਮਿਲ ਵੱਲੋਂ ਨਹੀਂ ਦਿੱਤੀ ਜਾਂਦੀ ਅਤੇ ਧੂਰੀ ਸ਼ੂਗਰ ਮਿੱਲ ਨਾ ਚਲਾਉਣ ਕਾਰਨ ਅੱਜ ਗੰਨਾ ਕਾਸਤਕਾਰਾਂ ਨੂੰ ਫਿਰ ਦੁਬਾਰਾ ਸੜਕਾਂ ਤੇ ਆਉਣਾ ਪਿਆ ਹੈ।


ਇਹ ਵੀ ਪੜ੍ਹੋ: Mansa News: ਮਨਿਸਟਰੀਅਲ ਕਰਮਚਾਰੀਆਂ ਤੇ ਪੈਰਾਮੈਡੀਕਲ ਡਾਕਟਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਇਸ ਮੌਕੇ ਉਹਨਾਂ ਨੇ ਕਿਹਾ ਕਿ ਅਗਰ ਧੂਰੀ ਸ਼ੂਗਰ ਮਿੱਲ ਨਹੀਂ ਚੱਲੇਗੀ ਤਾਂ ਗੰਨਾ ਕਾਸਤਕਾਰ ਆਪਣੇ ਗਨੇ ਦੀਆਂ ਟਰਾਲੀਆਂ ਭਰ ਭਰ ਕੇ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਸੁੱਟਣਗੇ ਅਤੇ ਫਿਰ ਵੀ ਦੁਬਾਰਾ ਸਾਡੀ ਗੱਲ ਨਾ ਸੁਣੀਗੀ ਤਾਂ ਚੰਡੀਗੜ੍ਹ ਵਿਖੇ ਗੰਨਾ ਕੇਨ ਕਮਿਸ਼ਨ ਦੇ ਦਫਤਰ ਅੱਗੇ ਗਨੇ ਦਿਆ ਭਰਿਆ ਟਰਾਲੀਆਂ ਨੂੰ ਸੁਟਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।


ਇਸ ਮੌਕੇ ਗੰਨਾ ਕਾਸਤਕਾਰ ਕਿਸਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 11 ਰੁਪਏ ਗੰਨੇ ਦਾ ਭਾਅ ਵਧਾ ਕੇ ਕਿਸਾਨਾਂ ਨਾਲ ਝੋਕਾ ਮਜਾਕ ਕੀਤਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਸਾਡੀ ਗੰਨੇ ਦੀ ਬਕਾਇਆ ਰਾਸ਼ੀ ਨਾ ਦਵਾਈ ਗਈ ਜਾਂ ਧੁਰੀ ਸ਼ੂਗਰ ਮਿਲ ਨਾ ਚਲਾਇਆ ਗਿਆ ਤਾਂ ਅਗਲਾ ਸੰਘਰਸ਼ ਹੋਰ ਤਿੱਖਾ ਹੋਵੇਗਾ।


ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਗੰਨਾ ਕਾਸਟਕਾਰਾਂ ਅਤੇ ਸ਼ੁਗਰਮਿਲ ਅਧਿਕਾਰੀਆਂ ਨਾਲ ਬੈਠ ਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਇਸ ਸਾਰੇ ਮਾਮਲੇ ਨੂੰ ਜਲਦੀ ਹੀ ਸੁਲਜਾ ਲਿਆ ਜਾਵੇਗਾ


ਇਹ ਵੀ ਪੜ੍ਹੋ: Batala News: MLA ਦੇ ਰਿਸ਼ਤੇਦਾਰਾਂ ਦੇ ਘਰ ਹੋਈ ਲੱਖਾਂ ਦੀ ਚੋਰੀ, ਵਾਰਦਾਤ CCTV 'ਚ ਕੈਦ, ਪੁਲਿਸ ਕਰ ਰਹੀ ਜਾਂਚ

(ਦਵਿੰਦਰ ਖੀਪਲ ਧੂਰੀ ਦੀ ਰਿਪੋਰਟ)