Punjab Sultanpur Lodhi American Gursikh youth News: ਦਰਿਆ ਬਿਆਸ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਇਲਾਕੇ ਵਿੱਚ ਹੜ੍ਹ ਆ ਗਿਆ ਹੈ। ਕਈ ਆਰਜੀ ਬੰਨ੍ਹ ਵੀ ਟੁੱਟ ਗਏ ਸਨ। ਉਥੇ ਸੁਲਤਾਨਪੁਰ ਲੋਧੀ ਦੇ ਪਿੰਡ ਸਾਂਗਰਾ ਦੇ ਕੋਲੋਂ ਵੀ ਆਰਜ਼ੀ ਬੰਨ੍ਹ ਟੁੱਟ ਗਿਆ ਸੀ ਜਿਸ ਨੂੰ ਬੰਨਣ ਦੀ ਸੇਵਾ ਸੰਤ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਪਹਿਲੇ ਦਿਨ ਤੋਂ ਹੀ ਨਿਭਾਈ ਜਾ ਰਹੀ ਹੈ ਅਤੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੱਡੀ ਗਿਣਤੀ ਵਿੱਚ ਪੰਜਾਬ ਦੇ ਅਲੱਗ- ਅਲੱਗ ਹਿੱਸਿਆਂ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਇੱਥੇ ਦੱਸਣ ਯੋਗ ਹੈ ਕਿ ਇੱਕ ਗੁਰਸਿੱਖ ਨੌਜਵਾਨ ਅਮਰੀਕਾ ਦੀ ਧਰਤੀ ਤੋਂ ਬੰਨ੍ਹ ਬੰਨਣ ਦੀ ਸੇਵਾ ਕਰਨ ਲੱਗਾ ਹੋਇਆ।


COMMERCIAL BREAK
SCROLL TO CONTINUE READING

ਇਸ ਮੌਕੇ ਗੱਲਬਾਤ ਕਰਦੇ ਹੋਏ ਅਮੈਰੀਕਨ ਗੁਰਸਿੱਖ (American Gursikh youth) ਨੌਜਵਾਨ ਗੁਕਮੀਤ ਸਿੰਘ ਨੇ ਕਿਹਾ ਕਿ ਇਹ ਸੇਵਾ ਮੈਂ ਨਹੀਂ ਕਰ ਰਿਹਾ, ਇਹ ਡਿਉਟੀ ਜਿਸ ਦੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਲਗਾਈ ਹੈ। ਉਹ ਆਪੇ ਡਿਊਟੀ ਨਿਭਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ ਤੇ ਸੁਲਤਾਨਪੁਰ ਲੋਧੀ ਹਲਕੇ ਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ, ਜਿਸ ਤੋਂ ਦੇਖ ਕੇ ਇਹ ਸਾਫ ਅੰਦੇਸ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੁਕਸਾਨ ਦੀ ਭਰਪਾਈ ਬੇਹੱਦ ਮੁਸ਼ਕਿਲ ਹੈ। 


ਇਹ ਵੀ ਪੜ੍ਹੋ: Pong Dam Alert News: ਪੌਂਗ ਡੈਮ 'ਚ ਵਧਿਆ ਪਾਣੀ ਦਾ ਪੱਧਰ; ਪਿੰਡਾਂ 'ਚ ਵੜ੍ਹਿਆ ਪਾਣੀ, ਘਰ ਕਰਵਾਏ ਗਏ ਖਾਲੀ

ਉਹਨਾਂ ਨੇ ਕਿਸਾਨਾਂ ਤੇ ਪੀੜਿਤ ਲੋਕਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਮੁਸ਼ਕਿਲ ਵੇਲੇ ਵਿੱਚ ਲੋਕਾਂ ਦੀ ਬਾਂਹ ਫੜੇ ਤੇ ਉਹਨਾਂ ਦਾ ਬਣਦਾ ਯੋਗ ਮੁਆਵਜ਼ਾ ਦੇਕੇ ਉਹਨਾਂ ਦੀ ਮਦਦ ਕੀਤੀ ਜਾਵੇ। ਅਜਿਹੇ ਦੇ ਵਿੱਚ ਗੁਰਮੀਤ ਸਿੰਘ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਬਾਰੇ ਕਿਹਾ ਕਿ ਉਹ ਮਾਨਵਤਾ ਦੀ ਭਲਾਈ ਵਿੱਚ ਬੜਾ ਵੱਡਾ ਯੋਗਦਾਨ ਪਾ ਰਹੇ ਹਨ ਤੇ ਨੌਜਵਾਨ ਪੀੜੀ ਨੂੰ ਸੇਵਾ ਪ੍ਰਤੀ ਜਾਗਰੂਕ ਕਰ ਰਹੇ ਹਨ। 


ਉਹਨਾਂ ਕਿਹਾ ਕਿ ਜਿਵੇਂ ਅਸੀਂ ਵਿਦੇਸ਼ੀ ਧਰਤੀ ਤੋਂ ਉੱਠਕੇ ਆਪਣੀ ਮਾਂ ਧਰਤੀ ਪੰਜਾਬ ਦੀ ਸੇਵਾ ਕਰਨ ਆਏ ਹਾਂ, ਉਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਹੋਰ ਪੰਜਾਬੀ ਨੌਜਵਾਨਾਂ ਨੂੰ ਵੀ ਪੰਜਾਬ ਦੀ ਧਰਤੀ ਲਈ ਇਸ ਮੁਸ਼ਕਲ ਸਮੇਂ ਵਿੱਚ ਆਪਣੀ ਸੇਵਾ ਦਾ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Bhakra Dam Alert: ਪੰਜਾਬ 'ਚ ਫਿਰ ਹੜ੍ਹ ਦੇ ਹਾਲਾਤ! ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਖੁੱਲ੍ਹੇ ਗਏ ਫਲੱਡ ਗੇਟ 

(ਸੁਲਤਾਨਪੁਰ ਲੋਧੀ ਤੋਂ  ਚੰਦਰ ਮੜੀਆ ਦੀ ਰਿਪੋਰਟ)