Punjab News: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਜਿਸ ਤਰ੍ਹਾਂ ਨਾਲ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਉਸ ਤੋਂ ਤਾਂ ਹੁਣ ਰੱਬ ਹੀ ਬਚਾਅ ਸਕਦਾ ਹੈ। ਕਿਉਂਕਿ ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਨਾ ਤਾਂ ਪੁਲਿਸ ਅਤੇ ਨਾ ਹੀ ਕਾਨੂੰਨ ਦਾ ਹੀ ਕੋਈ ਖੌਫ ਹੈ ਤੇ ਨਾ ਹੀ ਉਹ ਲੁੱਟਣ ਲੱਗਿਆ ਕੋਈ ਉਮਰ ਦਰਾਜ਼ ਹੀ ਵੇਖਦੇ ਹਨ ਚਾਹੇ ਇਨ੍ਹਾਂ ਵਾਰਦਾਤਾਂ ਵਿੱਚ ਕਿਸੇ ਦੀ ਜਾਨ ਵੀ ਚਲੀ ਜਾਵੇ ਪਰੰਤੂ ਨਸ਼ਿਆਂ ਵਿੱਚ ਅੰਨੇ ਹੋਏ ਲੁਟੇਰਿਆਂ ਨੂੰ ਨਾਂ ਤਾਂ ਆਪਣੀ ਜਾਨ ਦੀ ਹੀ ਕੋਈ ਪ੍ਰਵਾਹ ਹੈ ਤੇ ਨਾ ਹੀ ਕਿਸੇ ਵਿਅਕਤੀ ਦੀ ਜਾਨ ਦੀ।


COMMERCIAL BREAK
SCROLL TO CONTINUE READING

ਅੱਜ ਤਾਜ਼ਾ ਤਸਵੀਰਾਂ ਇੱਕ ਵਾਰ ਮੁੜ ਟਾਂਡਾ ਤੋਂ ਸਾਹਮਣੇ ਆਈਆਂ ਹੈ ਜਿੱਥੇ ਕਿ ਟਾਂਡਾ ਉਡਮੁੜ ਦੇ ਮੇਨ ਬਾਜ਼ਾਰ ਵਿੱਚ ਸੈਰ ਕਰ ਰਹੀ ਇੱਕ ਬਜ਼ੁਰਗ ਮਹਿਲਾ ਤੋਂ ਸਕੂਟਰੀ ਸਵਾਰ 2 ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਤੇ ਇਹ ਸਾਰੀ ਵਾਰਦਾਤ ਬਾਜ਼ਾਰ ਵਿੱਚ ਹੀ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਦੱਸ ਦਈਏ ਕਿ ਇਹ ਬਜ਼ੁਰਗ ਮਹਿਲਾ ਸਵੇਰ ਸਮੇਂ ਸੈਰ ਕਰ ਰਹੀ ਹੁੰਦੀ ਹੈ।


ਇਹ ਵੀ ਪੜ੍ਹੋ: Israel-Hamas War: ਹਮਾਸ ਨੇ ਇਜ਼ਰਾਈਲ 'ਚ ਸੰਗੀਤ ਸਮਾਰੋਹ ਨੂੰ ਬਣਾਇਆ ਨਿਸ਼ਾਨਾ, 260 ਲਾਸ਼ਾਂ ਮਿਲੀਆਂ- ਰਿਪੋਰਟ

ਇਸ ਦੌਰਾਨ ਸਕੂਟਰੀ ਉੱਤੇ 2 ਲੁਟੇਰੇ ਆਉਂਦੇ ਨੇ ਜਿਨ੍ਹਾਂ ਵੱਲੋਂ ਪਹਿਲਾਂ ਤਾਂ ਮਹਿਲਾ ਤੋਂ ਕੋਈ ਪਤਾ ਪੁੱਛਿਆ ਜਾਂਦਾ ਹੈ ਤੇ ਫਿਰ ਜਦੋਂ ਥੋੜਾ ਅੱਗੇ ਜਾਂਦੇ ਨੇ ਤਾਂ ਇਸ ਦੌਰਾਨ ਇਕ ਲੁਟੇਰਾ ਸਕੂਟਰੀ ਤੋਂ ਹੇਠਾਂ ਉਤਰ ਕੇ ਦਾਤ ਲੈ ਕੇ ਬਜ਼ੁਰਗ ਕੋਲ ਆਉਂਦਾ ਹੈ ਤਾਂ ਆਉਂਦੇ ਸਾਰ ਹੀ ਵਾਲੀਆਂ ਦੀ ਮੰਗ ਕਰਨ ਲੱਗਦਾ ਹੈ। ਜਿਸ ਤੋਂ ਬਾਅਦ ਲੁਟੇਰੇ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਦੇ ਫਰਾਰ ਹੋ ਜਾਂਦੇ ਹਨ। ਇਸ ਪੂਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਸਾਰੀ ਘਟਨਾ ਦਾ ਸੀਸੀਟੀਵੀ ਵੀ ਦੇਖ ਰਹੀ ਹੈ।


(ਰਮਨ ਖੋਸਲਾ ਦੀ ਰਿਪੋਰਟ)


ਇਹ ਵੀ ਪੜ੍ਹੋ: Nangal News: ਨਗਰ ਕੌਂਸਲ ਅਧਿਕਾਰੀਆਂ ਨੇ ਉਸਾਰੀ ਦਾ ਕੰਮ ਰੁਕਵਾਇਆ, ਕਿਹਾ- ਨਾਜਾਇਜ਼ ਕੀਤੀ ਜਾ ਰਹੀ ਉਸਾਰ