Punjab Transfers News: ਵਿਜੀਲੈਂਸ ਵਿਭਾਗ ਵੱਲੋਂ ਤਬਾਦਲਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਅੱਜ ਵਿਜੀਲੈਂਸ ਵਿਭਾਗ ਵੱਲੋਂ ਮੁੜ ਨੋਟੀਫਿਕੇਸ਼ਨ ਜਾਰੀ ਕਰ ਵੱਡਾ ਫੇਰਬਦਲ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਸੱਤ ਡੀਐਸਪੀਜ਼ ਦੇ (DSP Transfers) ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਇੱਕ ਡੀਐਸਪੀ ਅੱਖਰੂ ਰਾਮ ਨੂੰ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਮੁਹਾਲੀ ਤੋਂ ਫਤਹਿਗੜ੍ਹ ਸਾਹਿਬ (Punjab DSP Transfers) ਵਿੱਚ ਤਾਇਨਾਤ ਕੀਤਾ ਗਿਆ ਹੈ ਜਦਕਿ ਜਸਵਿੰਦਰ ਪਾਲ ਸਿੰਘ ਨੂੰ ਕਪੂਰਥਲਾ ਵਿੱਚ ਨਵੀਂ ਤਾਇਨਾਤੀ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Punjab DSP Transfers News


ਪਰਮਿੰਦਰ ਸਿੰਘ ਨੂੰ ਲੁਧਿਆਣਾ ਤੋਂ ਬਰਨਾਲਾ
ਵਿਨੋਦ ਕੁਮਾਰ ਨੂੰ ਮੋਗਾ ਤੋਂ ਲੁਧਿਆਣਾ
ਜਸਤਿੰਦਰ ਸਿੰਘ ਜਲੰਧਰ ਤੋਂ ਮੋਗਾ
ਪਲਵਿੰਦਰ ਸਿੰਘ ਕਪੂਰਥਲਾ ਤੋਂ ਅੰਮ੍ਰਿਤਸਰ
ਬਲਜਿੰਦਰ ਸਿੰਘ ਨੂੰ ਫਤਹਿਗੜ੍ਹ ਸਾਹਿਬ ਤੋਂ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਮੋਹਾਲੀ


(ਮਨੋਜ ਜੋਸ਼ੀ ਦੀ ਰਿਪੋਰਟ)