ਚੰਡੀਗੜ੍ਹ: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਪਿਛਲੇ 6 ਮਹੀਨਿਆਂ ਦੌਰਾਨ 608.21 ਕੋਰੜ ਦੇ ਵਾਧੇ ਨਾਲ ਕੁੱਲ 1957.64 ਕਰੋੜ ਦਾ ਮਾਲਿਆ ਇਕੱਠਾ ਕੀਤਾ ਹੈ, ਇਹ ਦਾਅਵਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਕੀਤਾ ਗਿਆ।


COMMERCIAL BREAK
SCROLL TO CONTINUE READING


ਮੰਤਰੀ ਨੇ ਵੇਰਵੇ ਦਿੰਦਿਆ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ (STC) ਦਫ਼ਤਰ ਨੂੰ ਅਪ੍ਰੈਲ ਤੋਂ ਸਤੰਬਰ 2022 ਤੱਕ ਕੁੱਲ 1203.39 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਪਿਛਲੀ ਸਰਕਾਰ ਸਮੇਂ 855.95 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ 347.44 ਕਰੋੜ ਰੁਪਏ ਦਾ ਇਹ ਵਾਧਾ 40.60 ਫ਼ੀਸਦੀ ਬਣਦਾ ਹੈ।


 



ਪੀ. ਆਰ. ਟੀ. ਸੀ ਦਾ ਮੁਨਾਫ਼ਾ 147.49 ਕਰੋੜ ਰੁਪਏ  
ਲਾਲਜੀਤ ਸਿੰਘ ਭੁੱਲਰ (Laljeet Singh Bhullar) ਨੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਨੇ ਇਸ ਸਾਲ ਪਹਿਲੇ 6 ਮਹੀਨਿਆਂ ਵਿੱਚ 393.62 ਕਰੋੜ ਰੁਪਏ ਜੁਟਾਏ ਹਨ ਜਦਕਿ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਇਹ ਕਮਾਈ 246.13 ਕਰੋੜ ਰੁਪਏ ਸੀ। ਇਸ ਤਰ੍ਹਾਂ ਪੀ.ਆਰ.ਟੀ.ਸੀ. ਨੇ ਇਨ੍ਹਾਂ ਛੇ ਮਹੀਨਿਆਂ ਵਿੱਚ 147.49 ਕਰੋੜ ਰੁਪਏ ਦੇ ਮੁਨਾਫ਼ੇ ਨਾਲ 60 ਫ਼ੀਸਦੀ ਵਾਧਾ ਦਰਜ ਕੀਤਾ ਹੈ।




ਪੰਜਾਬ ਰੋਡਵੇਜ਼ ਅਤੇ ਪਨਬੱਸ ਵੀ ਰਹੇ ਮੁਨਾਫ਼ੇ ’ਚ 
ਪੰਜਾਬ ਰੋਡਵੇਜ਼ (Punjab Roadways) ਅਤੇ ਪਨਬੱਸ (PUNBUS) ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2022 ਤੱਕ 360.63 ਕਰੋੜ ਰੁਪਏ ਦੀ ਆਮਦਨ ਨਾਲ ਪਿਛਲੇ ਸਾਲ ਦੇ 247.35 ਕਰੋੜ ਰੁਪਏ ਦੇ ਮੁਕਾਬਲੇ 113.28 ਕਰੋੜ ਰੁਪਏ ਵੱਧ ਕਮਾਏ ਹਨ। ਜਿਸ ਦੇ ਸਦਕਾ ਇਹ ਵਾਧਾ 45.79 ਫ਼ੀਸਦੀ ਬਣਦਾ ਹੈ।



ਟਰਾਂਸਪੋਰਟ ਮੰਤਰੀ (Transport Minister) ਭੁੱਲਰ ਨੇ ਸਰਕਾਰ ਦੀ ਪਿੱਠ ਥਪਥਪਾਉਂਦਿਆ ਕਿਹਾ ਕਿ CM ਭਗਵੰਤ ਮਾਨ (Bhagwant Mann) ਦੀ ਅਗਵਾਈ ’ਚ ਟੈਕਸ ਚੋਰੀ, ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾ ਪਰਮਿਟ ਤੋਂ ਚੱਲਣ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀ ਨਤੀਜਾ ਹੈ ਕਿ ਟਰਾਂਸਪੋਰਟ ਵਿਭਾਗ ਦੀ ਕਮਾਈ ’ਚ ਮੁਨਾਫ਼ਾ ਦਰਜ ਕੀਤਾ ਗਿਆ ਹੈ।