Punjab Truck Drivers Strike/ (ਕੁਲਬੀਰ ਬੀਰਾ):ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰਾਂ ਵੱਲੋਂ 'ਨਵੇਂ ਹਿੱਟ ਐਂਡ ਰਨ ਕਾਨੂੰਨ' ਵਿਰੁੱਧ ਹੜਤਾਲ ਲਗਾਤਾਰ ਜਾਰੀ ਹੈ। ਇਸ ਦਾ ਅਸਰ ਸੂਬੇ ਦੇ ਪੈਟਰੋਲ ਪੰਪਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜੇਕਰ ਅੱਜ ਸ਼ਾਮ ਤੱਕ ਹੜਤਾਲ ਖ਼ਤਮ ਨਾ ਹੋਈ ਤਾਂ ਪੈਟਰੋਲ ਪੰਪ ਮਾਲਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਦੇ 45 ਫੀਸਦੀ ਪੈਟਰੋਲ ਪੰਪ ਸੁੱਕੇ ਹੋਣ ਦੀ ਸੰਭਾਵਨਾ ਹੈ, ਯਾਨੀ ਕਿ ਉਨ੍ਹਾਂ 'ਚ ਤੇਲ ਖ਼ਤਮ ਹੋ ਜਾਵੇਗਾ।


COMMERCIAL BREAK
SCROLL TO CONTINUE READING

ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਕਈ ਪੈਟਰੋਲ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਖ਼ਤਮ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਕੁਝ ਲੋਕਾਂ ਨੇ ਪੈਟਰੋਲ ਪੰਪ ਮਾਲਕ 'ਤੇ ਮਹਿੰਗਾ ਪੈਟਰੋਲ ਵੇਚਣ ਦਾ ਦੋਸ਼ ਵੀ ਲਗਾਇਆ ਹੈ। ਮਲਿਕ ਨੂੰ ਵੀ ਸਪੱਸ਼ਟੀਕਰਨ ਦਿੰਦੇ ਦੇਖਿਆ ਗਿਆ ਹੈ।


ਇਹ ਵੀ ਪੜ੍ਹੋ: Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਸੁੱਕਣ ਲੱਗੇ ਪੈਟਰੋਲ ਪੰਪ, ਹੋਰ ਵਿਗੜ ਜਾਵੇਗੀ ਸਥਿਤੀ

ਜੇਕਰ ਇੱਕ ਰਿਪੋਰਟ ਉੱਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕਰੀਬ 3600 ਪੈਟਰੋਲ ਪੰਪ ਹਨ। ਜਿੱਥੇ ਤੇਲ ਦੀ ਸਪਲਾਈ ਮੁੱਖ ਤੌਰ 'ਤੇ ਬਠਿੰਡਾ, ਜਲੰਧਰ ਅਤੇ ਸੰਗਰੂਰ ਤੋਂ ਟੈਂਕਰਾਂ ਵਿੱਚ ਹੁੰਦੀ ਹੈ। ਇਸ ਕੰਮ ਵਿੱਚ ਟਰੱਕ, ਟੈਂਕਰ ਪਿਕਅੱਪ ਅਤੇ ਹੋਰ ਕਈ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਹਨ। ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਹਨ, ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਢੋਆ-ਢੁਆਈ ਕਰਨ ਤੋਂ ਅਸਮਰਥ ਹਨ। 


ਇਹ ਵੀ ਪੜ੍ਹੋ: Bikram Singh Majithia Case: ਮਜੀਠੀਆ ਖਿਲਾਫ਼ ਡਰੱਗ ਤਸਕਰੀ ਮਾਮਲੇ 'ਚ ਚੌਥੀ SIT ਦਾ ਗਠਨ

ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਦੇਸ਼ ਭਰ ਦੇ ਡਰਾਈਵਰਾਂ ਵੱਲੋਂ ਕਾਨੂੰਨਾਂ ਵਿੱਚ ਸੋਧ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ, ਜਿਸ ਵਿੱਚ ਹਿੰਦੁਸਤਾਨ ਪੈਟਰੋਲੀਅਮ ਇੰਡੀਅਨ ਆਇਲ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜੋ ਤੇਲ ਸਪਲਾਈ ਦਾ ਕੰਮ ਕਰਦੀਆਂ ਹਨ ਅਤੇ ਸੀਐਨਜੀ ਐਲਪੀਜੀ ਗੈਸ ਉਹਨਾਂ ਦੇ ਡਰਾਈਵਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੰਗ ਹੈ ਕਿ ਪਹਿਲਾਂ ਜੋ ਉਹਨਾਂ ਦੇ ਵਿਰੋਧ ਵਿੱਚ ਸਖ਼ਤ ਕਾਨੂੰਨ ਬਣਾਏ ਗਏ ਹਨ ਉਹਨਾਂ ਵਿੱਚ ਸੋਧ ਕੀਤੀ ਜਾਵੇ।


ਡਰਾਈਵਰਾਂ ਦਾ ਕਹਿਣਾ ਹੈ ਕਿ ਅਸੀਂ ਸਾਰਾ ਦਿਨ ਟਰੱਕਾਂ ਉੱਪਰ ਡਰਾਈਵਰ ਕਰਦੇ ਹਾਂ ਅਤੇ ਸਾਡੀਆਂ ਤਨਖਾਹਾਂ ਵੀ ਬਹੁਤ ਥੋੜੀਆਂ ਹਨ ਜੇ ਸਾਨੂੰ ਐਕਸੀਡੈਂਟ ਤੋਂ ਬਾਅਦ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਆ ਜੁਰਮਾਨਾ ਹੁੰਦਾ ਹੈ ਤਾਂ ਅਸੀਂ ਗਰੀਬ ਲੋਕ ਕਿੱਥੋਂ ਭਰਾਂਗੇ ਐਕਸੀਡੈਂਟ ਦੇ ਕਾਰਨ ਹੋਰ ਬਹੁਤ ਸਾਰੇ ਹੁੰਦੇ ਹਨ ਹਰ ਕਿਸੇ ਕੋਲ ਆਪਣੀ ਗੱਡੀ ਹੈ ਅਤੇ ਹਰ ਕੋਈ ਡਰਾਈਵਰ ਹੈ ਫਿਰ ਤਾਂ ਕੋਈ ਵੀ ਡਰਾਈਵਰੀ ਨਹੀਂ ਕਰ ਸਕਦਾ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਉਹਨਾਂ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਡਰਾਈਵਰ ਭਾਈਚਾਰਾਂ ਆਪਦੀ ਰੋਜ਼ੀ ਰੋਟੀ ਕਮਾ ਸਕੇ ਨਹੀਂ ਤਾਂ ਹਰ ਕੋਈ ਜੇਲ ਵਿੱਚ ਹੋਵੇਗਾ।


ਉਹਨਾਂ ਨੇ ਕਿਹਾ ਕਿ ਅਗਰ ਪੈਟਰੋਲ ਪੰਪਾਂ ਤੇ ਤੇਲ ਹੀ ਨਹੀਂ ਜਾਵੇਗਾ ਤਾਂ ਇਸ ਦੇ ਨਾਲ ਦੇਸ਼ ਭਰ ਵਿੱਚ ਸਾਰਾ ਕੁਝ ਰੁਕ ਜਾਵੇਗਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰਨ ਦੂਸਰਿਆਂ ਨੂੰ ਤਕਲੀਫ ਆਵੇ ਪਰ ਸਾਡੀ ਮੰਗ ਬਿਲਕੁਲ ਜਾਇਜ਼ ਹੈ ਸਰਕਾਰ ਜਲਦੀ ਤੋਂ ਜਲਦੀ ਇਹੋ ਜਿਹੇ ਬਿੱਲਾਂ ਨੂੰ ਜਾਂ ਤਾਂ ਵਾਪਸ ਲਵੇ ਜਾਂ ਫਿਰ ਇਸ ਵਿੱਚ ਸੋਧ ਕਰੇ ਜਿਸ ਨਾਲ ਹਰ ਕਿਸੇ ਦੀ ਰੋਜੀ ਰੋਟੀ ਚਲਦੀ ਹੋਰ ਵੀ ਮਹਿਕਮੇ ਸਾਰੇ ਡਰਾਈਵਰ ਹੜਤਾਲ ਤੇ ਆ ਜਾਣਗੇ


ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਪੈਟਰੋਲ ਪੰਪਾਂ ਕੋਲ ਬਹੁਤ ਥੋੜਾ ਪੈਟਰੋਲ ਡੀਜ਼ਲ ਰਹਿ ਗਿਆ ਹੈ ਔਰ ਜਲਦ ਹੀ ਇਹ ਡਰਾਈ ਹੋ ਜਾਣਗੇ ਔਰ ਜਿਸ ਦੀ ਤਕਲੀਫ ਆਮ ਲੋਕਾਂ ਨੂੰ ਹੋਵੇਗੀ ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਅਦਾਰੇ ਜੁੜੇ ਹੋਏ ਹਨ ਜਿਸ ਤਰ੍ਹਾਂ ਆਰਮੀ ਰੇਲਵੇ ਆਦਿ ਦੇ ਵੀ ਕੰਮਾਂ ਵਿੱਚ ਸਮੱਸਿਆ ਆਵੇਗੀ ਜਲਦ ਹੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਜੋ ਇਹਨਾਂ ਦੀਆਂ ਮੰਗਾਂ ਹਨ ਉਹ ਜਾਇਜ਼ ਵੀ ਹਨ