ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਸਾਬਕਾ CM ਚੰਨੀ ਬੋਲੇ, “ਮੈਨੂੰ ਗ੍ਰਿਫ਼ਤਾਰੀ ਦੇ ਨਾਮ ’ਤੇ ਡਰਾਇਆ ਜਾ ਰਿਹਾ ਪਰ ਮੈਂ ਡਰਨ ਵਾਲਾ ਨਹੀਂ ”
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਸਾਬਕਾ CM ਚੰਨੀ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਪਾਕਿਸਤਾਨ ਬਣਾ ਰਿਹਾ ਹੈ। ਮੌਜੂਦਾ ਸਰਕਾਰ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਵਿ
Ex CM Channi on Corruption allegations: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਸਾਬਕਾ CM ਚੰਨੀ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਪਾਕਿਸਤਾਨ ਬਣਾ ਰਿਹਾ ਹੈ।
ਮੌਜੂਦਾ ਸਰਕਾਰ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਵਿਧਾਨ ਸਭਾ ਚੋਣਾਂ ’ਚ ਭਦੋੜ ਅਤੇ ਚਮਕੌਰ ਸਾਹਿਬ ਦੀ ਸੀਟ ਹਾਰਨ ਤੋਂ ਬਾਅਦ ਜਨਤਕ ਮੰਚਾਂ ਤੋਂ ਦੂਰੀ ਬਣਾਉਂਦਿਆ ਵਿਦੇਸ਼ ਚਲੇ ਗਏ ਸਨ। ਹੁਣ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਦੇ ਪੰਜਾਬ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹ ਪੰਜਾਬ ਪਰਤੇ ਹਨ।
ਅੱਜ ਸਰਕਾਰ ਖ਼ਿਲਾਫ਼ ਬੋਲਦਿਆਂ ਸਾਬਕਾ CM ਚੰਨੀ ਨੇ ਕਿਹਾ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦਾ ਜਵਾਬ ਵੀ ਦਿੱਤਾ।
ਚੰਨੀ ਨੇ ਕਿਹਾ ਕਿ ਸਾਡੇ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਕਿਸੇ ਨੇ ਮੈਨੂੰ ਬਦਨਾਮ ਕਰਨ ਲਈ ਭ੍ਰਿਸ਼ਟਾਚਾਰ ਦੀ ਝੂਠੀ ਸਾਜਿਸ਼ ਰੱਚੀ ਹੈ, ਇਸ ’ਚ ਸਫ਼ਾਈ ਜਾਂ ਸਪੱਸ਼ਟੀਕਰਣ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਸਿਰਫ਼ ਝੂਠਾ ਪ੍ਰਚਾਰ ਅਤੇ ਜੁਮਲਾ ਹੈ।
ਸਾਬਕਾ CM ਨੇ ਕਿਹਾ, “ਜੇਕਰ ਤੁਸੀਂ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਮੈਂ ਗ੍ਰਿਫ਼ਤਾਰੀ ਤੋਂ ਨਹੀਂ ਡਰਦਾ।” ਉਨ੍ਹਾਂ ਕਿਹਾ ਜਿਸ ਦਿਨ ਮੈਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਗਿਆ, ਉਸ ਦਿਨ ਵੀ ਮੈਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਗਈ, ਮੇਰੇ ਬੈਂਕ ਖ਼ਾਤਿਆਂ ਅਤੇ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।
ਲੋਕਾਂ ਤੋਂ ਮੇਰੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਸਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਘਰ ਹੀ ਸੌਂਦਾ ਹਾਂ।
ਸਾਬਕਾ CM ਨੇ ਕਿਹਾ ਮੈਂ ਕਿਸੇ ਵਰਕਰ ਨੂੰ ਮੇਰੇ ਨਾਲ ਆਉਣ ਲਈ ਨਹੀਂ ਕਹਾਂਗਾ, ਕੋਈ ਰੌਲਾ ਨਾ ਪਾਓ।
ਮੈਂ ਸਿਰਫ਼ 3 ਮਹੀਨੇ ਮੁੱਖ ਮੰਤਰੀ ਰਿਹਾ ਸੀ, ਇੱਥੇ 20 ਸਾਲ ਮੁੱਖ ਮੰਤਰੀ ਰਹਿਣ ਵਾਲੇ ਨੂੰ ਕਿਸੇ ਨੇ ਨਹੀਂ ਪੁੱਛਿਆ। ਸਰਕਾਰ ’ਤੇ ਹੀ ਸਵਾਲ ਕਰਦਿਆਂ ਚੰਨੀ ਨੇ ਪੁੱਛਿਆ, “ਕੀ 3 ਮਹੀਨਿਆਂ ’ਚ ਪੰਜਾਬ ਨੂੰ ਲੁੱਟਿਆ ਜਾ ਸਕਣਾ ਸੰਭਵ ਹੈ?”। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਲੋਕ ਮੈਨੂੰ ਅੱਗ ’ਚ ਪਾਉਣ ਦਾ ਕੰਮ ਕਰ ਰਹੇ ਹਨ... ਪਰ ਅੱਗ ’ਚ ਪਾਉਣ ਨਾਲ ਹੀ ਪਿਘਲਣ ਤੋਂ ਬਾਅਦ ਲੋਹਾ ਬਣਦਾ ਹੈ। ਉਵੇਂ ਹੀ ਇਹ ਲੋਕ ਮੈਨੂੰ ਤਸੀਹੇ ਦੇਕੇ ਪੱਕਾ ਕਰ ਰਹੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਕੁੜਿੱਕੀ ’ਚ ਸਾਬਕਾ CM ਚੰਨੀ, ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ’ਚ ਘਪਲੇ ਦੀ ਆਹਟ!