Punjab Bhakhra Dam Updates: ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਹੈ 20 ਫੁੱਟ ਹੇਠਾਂ, BBMB ਨੇ ਬਿਜਲੀ ਉਤਪਾਦਨ `ਚ ਤੋੜਿਆ ਪੁਰਾਣਾ ਰਿਕਾਰਡ
Bhakhra Dam Water level Updates: ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ ਰਹਿ ਗਿਆ ਹੈ। ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1660.71 ਫੁੱਟ ਤੱਕ ਪਹੁੰਚ ਗਿਆ ਹੈ।
Bhakhra Dam Water level Updates: ਪੰਜਾਬ 'ਚ ਐਤਵਾਰ ਅਤੇ ਸੋਮਵਾਰ ਨੂੰ ਮੀਂਹ ਦਾ ਅਲਰਟ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਦੋਵੇਂ ਦਿਨ ਘੱਟ ਮੀਂਹ ਪੈਣ ਦਾ ਅਨੁਮਾਨ ਹੈ। ਇਸ ਦਰਮਿਆਨ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ 'ਤੇ ਧੁੱਪ ਵੀ ਨਿਕਲ ਸਕਦੀ ਹੈ ਪਰ ਮੰਗਲਵਾਰ ਤੋਂ ਅਗਲੇ 3 ਦਿਨਾਂ ਤੱਕ ਫਿਰ ਤੋਂ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ ਰਹਿ ਗਿਆ ਹੈ। ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1660.71 ਫੁੱਟ ਤੱਕ ਪਹੁੰਚ ਗਿਆ ਹੈ। ਇੱਥੇ ਪਾਣੀ ਦੀ ਆਮਦ 63884 ਕਿਊਸਿਕ ਦਰਜ ਕੀਤੀ ਗਈ ਹੈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 41535 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਨੂੰ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਨੂੰ 10150 ਕਿਊਸਿਕ, ਸਤਲੁਜ ਦਰਿਆ ਨੂੰ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Flood News: ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ 5 ਪਿੰਡ ਅਜੇ ਵੀ ਹੜ੍ਹ ਦੀ ਲਪੇਟ 'ਚ, ਫਸਲਾਂ ਹੋਈਆਂ ਤਬਾਹ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਫਲੱਡ ਗੇਟ ਨਾ ਖੋਲ੍ਹ ਕੇ ਵੱਡਾ ਕਦਮ ਚੁੱਕਿਆ ਹੈ ਪਰ ਇਸ ਕੁਦਰਤੀ ਆਫ਼ਤ ਵਿੱਚ ਵੀ ਬੀਬੀਐਮਬੀ ਨੇ ਸਮਝਦਾਰੀ ਦਿਖਾਉਂਦੇ ਹੋਏ ਬਿਜਲੀ ਉਤਪਾਦਨ ਵਿੱਚ ਵਾਧਾ ਕੀਤਾ ਹੈ।
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1660 ਤੋਂ ਪਾਰ ਜਾਣ ’ਤੇ ਵੀ ਬੀਬੀਐਮਬੀ ਨੇ ਫਲੱਡ ਗੇਟ ਨਹੀਂ ਖੋਲ੍ਹੇ ਸਨ ਪਰ ਬੀਤੇ ਦਿਨ ਜਿੱਥੇ ਭਾਖੜਾ ਡੈਮ ਟਰਬਾਈਨਾਂ ਰਾਹੀਂ 25 ਹਜ਼ਾਰ ਕਿਊਸਿਕ ਪਾਣੀ ਛੱਡ ਰਿਹਾ ਸੀ, ਉਥੇ ਹੁਣ 41 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਛੱਡ ਰਿਹਾ ਹੈ, ਜਿਸ ਕਾਰਨ ਬਿਜਲੀ ਉਤਪਾਦਨ ਵੱਧ ਰਿਹਾ ਹੈ।
18 ਜੁਲਾਈ ਨੂੰ ਬੀਬੀਐਮਬੀ ਨੇ ਬਿਜਲੀ ਉਤਪਾਦਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। BBMB ਨੇ 28 ਜੁਲਾਈ ਨੂੰ 615.94 LU ਪੈਦਾ ਕਰਕੇ, ਪਿਛਲੇ ਦਿਨ ਦੇ ਸਭ ਤੋਂ ਉੱਚੇ 615.14 LU ਨੂੰ ਪਛਾੜ ਕੇ ਆਪਣਾ ਹੀ ਰਿਕਾਰਡ ਤੋੜਿਆ। ਭਾਖੜਾ ਪਾਵਰ ਹਾਊਸ ਨੇ ਵੀ ਉਸੇ ਦਿਨ ਰਿਕਾਰਡ ਤੋੜ 348.06 LU ਪ੍ਰਾਪਤ ਕੀਤਾ, ਜੋ ਪਿਛਲੇ ਉੱਚੇ 344.83 LU ਨੂੰ ਪਾਰ ਕਰ ਗਿਆ।
ਇਹ ਵੀ ਪੜ੍ਹੋ: Ludhiana News: 35 ਸਾਲਾਂ ਮਹਿਲਾ ਨੇ ਕੀਤਾ ਸੁਸਾਈਡ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਹਰ ਪੱਖੋਂ ਕਰ ਰਹੀ ਜਾਂਚ