Punjab Anandpur Sahib Weather News: ਪੰਜਾਬ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਅੱਜ ਦੇ ਦਿਨ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਦੌਰਾਨ ਪੰਜਾਬ ਦੇ ਕਈ ਇਲਾਕੇ ਜਲ-ਥਲ ਹੋ ਗਏ ਹਨ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ।  ਬੀਤੇ ਕੱਲ੍ਹ ਤੋਂ ਭਾਰੀ ਬਰਸਾਤ ਦੇ ਨਾਲ ਸਤਲੁਜ ਕੰਢੇ ਵਸਦੇ ਪਿੰਡਾਂ ਦੇ ਵਿੱਚ ਪਾਣੀ ਖੜ੍ਹਾ ਹੋਣ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹੜ੍ਹ ਵਾਰਗੇ ਹਾਲਾਤ ਹੋ ਗਏ ਹਨ। ਲੋਧੀਪੁਰ , ਚੰਦਪੁਰ , ਗੱਜਪੁਰ , ਹਰੀਵਾਲ , ਨੂਰਪੁਰ ਬੇਦੀ ਦੇ ਕਈ ਪਿੰਡ ਤੇ ਨੰਗਲ ਦੇ ਸਤਲੁਜ ਦਰਿਆ ਨਾਲ ਲਗਦੇ ਕਈ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਲਈ ਕਈ ਦਰਜਨ ਪਿੰਡਾਂ ਵਿੱਚ ਪਾਣੀ ਆ ਚੁੱਕਾ ਹੈ।


COMMERCIAL BREAK
SCROLL TO CONTINUE READING

ਲੋਧੀਪੁਰ ਦੇ ਨਾਲ ਵਗਦੇ ਸਤਲੁਜ ਦਰਿਆ ਦੇ ਵਿਚ ਪਾਣੀ ਨੱਕੋ ਨੱਕ ਭਰ ਕੇ ਆ ਰਿਹਾ ਹੈ , ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਦਰਿਆ 'ਤੇ ਬੰਨ ਲੱਗਿਆ ਹੋਇਆ ਹੈ ਉਹ ਬੇਹੱਦ ਕਮਜ਼ੋਰ ਹੈ ਤੇ ਜੇਕਰ ਉਹ ਬੰਨ ਟੁੱਟਦਾ ਹੈ ਤਾਂ ਲਾਗਲੇ ਵੱਡੀ ਗਿਣਤੀ ਵਿੱਚ ਪਿੰਡਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਤਲੁਜ ਦਰਿਆ ਦੇ ਕਿਨਾਰੇ ਦੇ ਪਿੰਡਾਂ ਦੇ ਲੋਕ ਕਾਫੀ ਡਰੇ ਹੋਏ ਹਨ ਕਿਉਂਕਿ ਅਗਰ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਹੋਰ ਆ ਗਿਆ ਤਾਂ ਹਾਲਤ ਬਹੁਤ ਖ਼ਰਾਬ ਹੋਣਗੇ।


ਇਹ ਵੀ ਪੜ੍ਹੋ: Shimla Landslide News: ਭਾਰੀ ਮੀਂਹ ਕਾਰਨ ਸ਼ਿਮਲਾ 'ਚ ਹੋਇਆ ਲੈਂਡਸਲਾਈਡ, 3 ਲੋਕਾਂ ਦੀ ਹੋਈ ਮੌਤ

ਉਧਰ ਪਿੰਡਾਂ ਦੇ ਨਾਲ ਨਾਲ ਅਨੰਦਪੁਰ ਸ਼ਹਿਰ ਦੀ ਹਾਲਤ ਵੀ ਪਿੰਡਾਂ ਵਰਗੀ ਬਣੀ ਹੋਈ ਹੈ। ਹਾਈਵੇ ਦੇ ਨਾਲ ਨਾਲ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿਚ ਵੀ ਨਦੀ ਦੀ ਤਰਾਂ ਪਾਣੀ ਵੇਹ ਰਿਹਾ ਹੈ। ਦਰਿਆ ਦੇ ਵਿਚ ਗੁੱਜਰ ਬਰਾਦਰੀ ਨਾਲ ਸਬੰਧਤ ਲੋਕਾਂ ਦੇ ਪਸ਼ੂ ਵੱਡੀ ਗਿਣਤੀ ਵਿਚ ਫਸੇ ਹੋਏ ਹਨ ਤੇ ਇਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਉਹਨਾਂ ਦੇ ਪਸ਼ੂਆਂ ਨੂੰ ਬਾਹਰ ਕੱਢਣ ਦੇ ਲਈ ਕੁਝ ਕੀਤਾ ਜਾਵੇ।



ਇਹ ਵੀ ਪੜ੍ਹੋ: Himachal Pradesh Weather Update: ਹਿਮਾਚਲ ਜਾਣ ਵਾਲੇ ਸਾਵਧਾਨ! ਲੈਡਸਲਾਈਡ, ਭਾਰੀ ਮੀਂਹ,ਅਲਰਟ ਜਾਰੀ