Punjab Weather Forecast/ਕੁਲਦੀਪ ਧਾਲੀਵਾਲ: ਪੰਜਾਬ ਵਿੱਚ ਇੱਕ ਵਾਰ ਮੌਸਮ ਦਾ ਮਿਜਾਜ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬੱਦਲਵਾਈ ਰਹੀ। ਯੈਲੋ ਅਲਰਟ ਕਾਰਨ ਬਾਰਿਸ਼ ਦੇ ਨਾਲ-ਨਾਲ ਪੰਜਾਬ 'ਚ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਤੋਂ ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।


COMMERCIAL BREAK
SCROLL TO CONTINUE READING

ਬਾਰਿਸ਼ ਨੂੰ ਲੈ ਕੇ ਅਲਰਟ 
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਬਠਿੰਡਾ, ਲੁਧਿਆਣਾ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਅੰਮ੍ਰਿਤਸਰ ਵਿੱਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਇੱਥੇ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ ਦੇ ਨਾਲ ਮੀਂਹ ਪਵੇਗਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨ ਰੁਕ-ਰੁਕ ਕੇ ਬੱਦਲ ਛਾਏ ਰਹਿਣਗੇ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ। ਇਸ ਮੌਸਮ 'ਚ ਕੁਝ ਸਮੇਂ ਲਈ ਗ


ਸਵੇਰ ਸਮੇਂ ਚੱਲੀ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਨਾਲ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਪਈ ਕਣਕ ਦੀ ਫਸਲ ਭਿੱਜ ਗਈ ਹੈ ਅਤੇ ਨਾਲ ਹੀ ਖੇਤਾਂ ਵਿੱਚ ਖੜੀ ਕਣਕ ਦਾ ਵੀ ਨੁਕਸਾਨ ਹੋਇਆ ਹੈ ਕਣਕ ਦੀ ਕਟਾਈ ਦਾ ਕੰਮ ਅਜੇ ਜ਼ੋਰਾਂ ਤੇ ਹੈ ਅਤੇ ਕਿਸਾਨ ਵੀ ਕੁਦਰਤ ਅੱਗੇ ਅਰਦਾਸਾਂ ਕਰ ਰਹੇ ਨੇ ਕਿ ਵਾਹਿਗੁਰੂ ਕੁਝ ਦਿਨ ਬਾਰਿਸ਼ ਹੋਰ ਨਾ ਕਰ ਤਾਂ ਕਿ ਕਿਸਾਨ ਆਪਣੀ ਫਸਲ ਸਾਂਭ ਲੈਣ।


ਇਹ ਵੀ ਪੜ੍ਹੋ: Punjab News: ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਹੋਈ ਫਸਲ ਵਾਲੇ ਖੇਤਾਂ ਦਾ ਮੁੱਖ ਸਕੱਤਰ ਨੇ ਲਿਆ ਜਾਇਜ਼ਾ, ਕਹੀ ਇਹ ਗੱਲ

ਕਣਕ ਦੀ ਕਟਾਈ ਦਾ ਕੰਮ ਜ਼ੋਰਾਂ 'ਤੇ ਹੈ ਅਤੇ ਮੰਡੀਆਂ ਦੇ ਵਿੱਚ ਵੀ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਕਣਕ ਪਈ ਹੈ ਪਰ ਅੱਜ ਸਵੇਰੇ ਹੋਈ ਬਾਰਿਸ਼ ਦੇ ਨਾਲ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਕਣਕ ਦੀ ਫਸਲ ਜਿੱਥੇ ਭਿੱਜ ਚੁੱਕੀ ਹੈ ਉੱਥੇ ਹੀ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਤੇ ਵੀ ਬਾਰਿਸ਼ ਹੋਈ ਹੈ ਜਿਸ ਨਾਲ ਕਟਾਈ ਕਰਨ ਦੀ ਕੰਮ ਵਿੱਚ ਰੁਕਾਵਟ ਆ ਗਈ ਹੈ। ਕਿਸਾਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ਕਿਹਾ ਹੈ ਕਿ ਹੇ ਪਰਮਾਤਮਾ ਕੁਝ ਦਿਨ ਬਾਰਿਸ਼ ਨਾ ਕਰ ਕਿਉਂਕਿ ਉਹਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਅਜੇ ਮੰਡੀਆਂ ਦੇ ਵਿੱਚ ਅਤੇ ਖੇਤਾਂ ਦੇ ਵਿੱਚ ਪਈ ਹੈ ਤਾਂ ਕਿ ਉਹ ਆਪਣੀ ਫਸਲ ਨੂੰ ਸਾਂਭ ਲੈਣ ਜਿਸ ਕਾਰਨ ਉਹਨਾਂ ਦੀ ਮਿਹਨਤ ਪਾਣੀ ਦੇ ਵਿੱਚ ਨਾ ਰੁੜੇ।


ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਅੱਜ ਸਵੇਰ ਹੋਈ ਬਾਰਿਸ਼ ਦੇ ਨਾਲ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਭਿੱਜ ਚੁੱਕੀ ਹੈ ਅਤੇ ਖੇਤਾਂ ਵਿੱਚ ਖੜੀ ਕਣਕ ਦਾ ਵੀ ਨੁਕਸਾਨ ਹੋਇਆ ਹੈ ਕਿਸਾਨਾਂ ਨੇ ਦੱਸਿਆ ਕਿ ਕਟਾਈ ਦਾ ਕੰਮ ਜਾਰੀ ਹੈ ਪਰ ਬਾਰਿਸ਼ ਆਉਣ ਦੇ ਨਾਲ ਇੱਕ ਵਾਰ ਕਣਕ ਦੀ ਕਟਾਈ ਦੇ ਵਿੱਚ ਰੁਕਾਵਟ ਆ ਗਈ ਹੈ ਉਹਨਾਂ ਕਿਹਾ ਕਿ ਜੇਕਰ ਕੁਝ ਦਿਨ ਬਾਰਿਸ਼ ਹੋਰ ਨਾ ਹੋਵੇ ਤਾਂ ਕਿਸਾਨ ਆਪਣੀ ਫਸਲ ਦੀ ਕਟਾਈ ਕਰਕੇ ਸਾਂਭ ਲੈਣਗੇ ਅਤੇ ਪਸ਼ੂਆਂ ਦੇ ਲਈ ਜੋ ਤੂੜੀ ਦਾ ਪ੍ਰਬੰਧ ਕਰਨਾ ਹੈ ਉਸ ਦੀ ਵੀ ਸੰਭਾਲ ਕਰਨੀ ਹੈ।


ਇਹ ਵੀ ਪੜ੍ਹੋ: Kisan Andolan: ਕਿਸਾਨਾਂ ਵੱਲੋਂ ਬੀਜੇਪੀ ਆਗੂਆਂ ਨੂੰ ਖੁੱਲ੍ਹੀ ਡਿਬੇਟ ਦਾ ਸੱਦਾ, ਨਾ ਆਏ ਤਾਂ ਨਵੀਂ ਰਣਨੀਤੀ ਬਣਾਉਣਗੇ