Punjab Weather, Rainfall Data News: ਪੰਜਾਬ ਵਿੱਚ ਇਸ ਸਾਲ ਜੁਲਾਈ ਦੇ ਮਹੀਨੇ 'ਚ ਮੌਸਮ ਦਾ ਜੋ ਕਹਿਰ ਦੇਖਣ ਨੂੰ ਮਿਲਿਆ ਹੈ ਉਹ ਲਗਭਗ 2 ਦਹਾਕਿਆਂ 'ਚ ਵੀ ਦੇਖਣ ਨੂੰ ਨਹੀਂ ਮਿਲਿਆ। ਇਹ ਅਸੀਂ ਨਹੀਂ ਕਹਿ ਰਹੇ ਇਹ ਅੰਕੜੇ ਕਹਿ ਰਹੇ ਨੇ। ਇਸ ਸਾਲ ਜੁਲਾਈ ਦੇ ਮਹੀਨੇ 'ਚ ਪੰਜਾਬ ਵਿੱਚ 44 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ। ਇਸਦੇ ਨਾਲ ਹੀ ਦੋ ਦਹਾਕਿਆਂ 'ਚ ਜੁਲਾਈ ਦੇ ਮਹੀਨੇ 'ਚ ਸਭ ਤੋਂ ਵੱਧ ਮੀਂਹ ਵੀ ਦਰਜ ਕੀਤਾ ਗਿਆ। ਇੰਨ੍ਹਾ ਹੀ ਨਹੀਂ ਬਲਕਿ ਕਈ ਜ਼ਿਲ੍ਹਿਆਂ ਵਿੱਚ "ਵੱਡੀ ਵਾਧੂ ਵਰਖਾ" ਦਰਜ ਕੀਤੀ ਗਈ ਜੋ ਕਿ 100 ਫ਼ੀਸਦੀ ਤੋਂ ਵੀ ਵੱਧ ਸੀ ਯਾਨੀ ਕਿ ਕਈ ਜ਼ਿਲ੍ਹਿਆਂ ਵਿੱਚ 100 ਫ਼ੀਸਦੀ ਤੋਂ ਵੱਧ ਮੀਂਹ ਪਿਆ। (Punjab Rain Record)


COMMERCIAL BREAK
SCROLL TO CONTINUE READING

ਮੌਸਮ ਵਿਭਾਗ ਦੇ ਵੇਰਵਿਆਂ ਦੇ ਮੁਤਾਬਕ, ਪੰਜਾਬ 'ਚ ਇਸ ਸਾਲ ਜੁਲਾਈ ਦੇ ਮਹੀਨੇ ਵਿੱਚ 231.8 ਐਮ ਐਮ ਬਾਰਿਸ਼ ਦਰਜ ਕੀਤੀ ਗਈ। ਇਹ ਆਮ ਤੌਰ 'ਤੇ 161.4 ਐਮ ਐਮ ਮੀਂਹ ਦੇ ਮੁਕਾਬਲੇ 44 ਫੀਸਦੀ ਜ਼ਿਆਦਾ ਹੈ।


ਦੱਸਣਯੋਗ ਹੈ ਕਿ ਸੂਬੇ ਲਈ ਜੁਲਾਈ ਦਾ ਮਹੀਨਾ ਇੱਕ ਵੱਡਾ ਅਹਿਮ ਮਹੀਨਾ ਹੁੰਦਾ ਹੈ। ਇਸ ਦੌਰਾਨ ਜੂਨ ਤੋਂ ਅਕਤੂਬਰ ਦੇ ਮਹੀਨੇ ਤੱਕ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਲਈ ਸਿੰਚਾਈ ਦੀ ਬਹੁਤ ਲੋੜ ਹੁੰਦੀ ਹੈ ਪਰ ਇਸ ਸਾਲ ਸੂਬੇ ਵਿੱਚ ਹੜ੍ਹ ਦੀ ਮਾਰ ਪਈ ਅਤੇ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ। 


IMD ਦੇ ਮੁਤਾਬਕ ਪੰਜਾਬ ਵਿੱਚ 2000 ਤੋਂ ਬਾਅਦ ਇਸ ਸਾਲ ਜੁਲਾਈ ਦੇ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜੇਕਰ ਜੁਲਾਈ ਦੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ 2006 ਵਿੱਚ 220.3 ਐਮ ਐਮ, 2022 ਵਿੱਚ 218.8 ਐਮ ਐਮ, 2020 ਵਿੱਚ 185.2 ਐਮ ਐਮ, 2019 ਵਿੱਚ 183.6 ਐਮ ਐਮ, 2005 ਵਿੱਚ 176.7 ਐਮ ਐਮ, 2021 ਵਿੱਚ 174.9 ਐਮ ਐਮ, 2001 ਵਿੱਚ 173.9 ਐਮ ਐਮ, ਅਤੇ 2000 ਵਿੱਚ 164.8 ਐਮ ਐਮ ਮੀਂਹ ਰਿਕਾਰਡ ਕੀਤਾ ਗਿਆ ਸੀ।  ਹਾਲਾਂਕਿ 2023 ਵਿੱਚ ਜੁਲਾਈ ਦੇ ਮਹੀਨੇ ਵਿੱਚ 231.8 ਐਮ ਐਮ ਬਾਰਿਸ਼ ਦਰਜ ਕੀਤੀ ਗਈ।  (Punjab Rain Record)


ਦੱਸ ਦਈਏ ਕਿ ਪੰਜ ਜ਼ਿਲ੍ਹਿਆਂ ਵਿੱਚ 100 ਫੀਸਦੀ ਤੋਂ ਵੱਧ ਮੀਂਹ ਪਿਆ ਸੀ ਅਤੇ ਇਹ ਜ਼ਿਲ੍ਹੇ ਹਨ ਫਰੀਦਕੋਟ, ਤਰਨਤਾਰਨ, ਫਿਰੋਜ਼ਪੁਰ, ਮੋਹਾਲੀ ਅਤੇ ਰੂਪਨਗਰ ਜਿੱਥੇ ਕ੍ਰਮਵਾਰ 165 ਫ਼ੀਸਦੀ, 151 ਫ਼ੀਸਦੀ, 139 ਫ਼ੀਸਦੀ, 126 ਫ਼ੀਸਦੀ ਅਤੇ 107 ਫ਼ੀਸਦੀ ਵੱਧ ਮੀਂਹ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ: LPG Cylinder Price News: ਖੁਸ਼ਖਬਰੀ! 100 ਰੁਪਏ ਸਸਤਾ ਹੋਇਆ ਸਿਲੰਡਰ...  


(For more news apart from Punjab Weather, Rainfall Data News, stay tuned to Zee PHH)