Punjab Weather Update: ਪੰਜਾਬ ਵਿੱਚ ਬੀਤੇ ਦਿਨਾਂ ਤੋਂ ਧੁੱਪ ਦਾ ਕਹਿਰ ਹੈ ਅਤੇ ਇਸ ਵਿਚਕਾਰ ਹੁਣ ਰਾਹਤ ਦੀ ਖ਼ਬਰ ਹੈ ਕਿ ਪੰਜਾਬ ਵਿੱਚ ਹੁਣ ਮਾਨਸੂਮ ਇੱਕ ਵਾਰ ਐਕਟਵਿ ਹੋ ਰਿਹਾ ਹੈ।। ਇਸ ਦੇ ਨਾਲ ਹੀ ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਮੁੜ ਐਕਟਿਵ ਹੋ ਜਾਵੇਗਾ। ਇਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਐਤਵਾਰ ਨੂੰ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ।


COMMERCIAL BREAK
SCROLL TO CONTINUE READING

ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਆਮ ਦੇ ਕਰੀਬ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.1 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ 156.6 ਮਿਲੀਮੀਟਰ ਬਾਰਿਸ਼ ਹੋਈ ਜਦਕਿ ਚੰਡੀਗੜ੍ਹ ਵਿੱਚ 351.6 ਮਿਲੀਮੀਟਰ ਮੀਂਹ ਪਿਆ।


ਇਹ ਵੀ ਪੜ੍ਹੋ: LPG Price Hike: ਪਹਿਲੇ ਦਿਨ ਹੀ ਆਮ ਲੋਕਾਂ ਨੂੰ ਵੱਡਾ ਝਟਕਾ!  ਅੱਜ ਤੋਂ ਮਹਿੰਗਾ ਹੋਇਆ LPG ਸਿਲੰਡਰ 
 


ਭਾਵੇਂ ਮੌਸਮ ਅਜੇ ਵੀ ਗਰਮ ਅਤੇ ਨਮੀ ਵਾਲਾ ਹੈ ਪਰ ਮੌਸਮ ਵਿਭਾਗ ਅਨੁਸਾਰ ਇਸ ਸਾਲ 2013 ਅਤੇ 2019 ਤੋਂ ਬਾਅਦ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਈ ਹੈ। ਅਗਸਤ ਮਹੀਨੇ ਵਿੱਚ 156.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ ਸੱਤ ਡਿਗਰੀ ਵੱਧ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਅਗਸਤ ਮਹੀਨੇ ਵਿੱਚ 351.6 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 23 ਮਿਲੀਮੀਟਰ ਵੱਧ ਹੈ।


ਇਹ ਵੀ ਪੜ੍ਹੋ:  Punjab Weather Update: ਪੰਜਾਬ-ਚੰਡੀਗੜ੍ਹ 'ਚ ਹੁਣ ਇਸ ਦਿਨ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ