Punjab Weather Update: ਪੰਜਾਬ `ਚ ਧੁੰਦ ਨੇ ਕਰਵਾਈ ਬੱਲੇ- ਬੱਲੇ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਆਰੇਂਜ ਅਲਰਟ
Punjab Weather Update: ਪੰਜਾਬ `ਚ ਧੁੰਦ ਨੇ ਬੱਲੇ- ਬੱਲੇ ਕਰਵਾ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਫਿਰ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕੱਲ੍ਹ ਵੀ ਧੁੰਦ ਦਾ ਕਹਿਰ ਜਾਰੀ ਰਹੇਗਾ।
Punjab Weather Update: ਪੰਜਾਬ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਵਿੱਚ ਫਿਰ ਤੋਂ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਲ੍ਹੇ ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਕਰਵਾਈ ਬੱਲੇ ਬੱਲੇ। ਧੁੰਦ ਦੇ ਨਾਲ ਨਾਲ ਠੰਡ ਨੇ ਵੀ ਜੋਰ ਫੜਿਆ ਹੈ।
ਅੱਜ ਬਟਾਲਾ ਦੇ ਆਸ ਪਾਸ ਗਹਿਰੀ ਧੁੰਦ ਛਾਈ ਹੋਈ ਹੈ। ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤੇ ਬਹੁਤ ਧੀਮੀ ਗਤੀ ਨਾਲ ਵਾਹਨ ਚਲ ਰਹੇ ਹਨ। ਵਾਹਨ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਹਾ ਹੈ ਉਸਤੋਂ ਅੱਗੇ ਬਿਲਕੁਲ ਨਜ਼ਰ ਨਹੀਂ ਆ ਰਿਹਾ ਅਗਰ ਕਿਸੇ ਨੂੰ ਕੋਈ ਜਰੂਰੀ ਕੰਮ ਹੈ ਤਦ ਹੀ ਘਰੋਂ ਨਿਕਲੋ, ਖਾਸ ਕਰ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੋਸਮ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ।
ਇਹ ਵੀ ਪੜ੍ਹੋ: Christmas Gift Ideas 2023: ਕ੍ਰਿਸਮਸ ਮੌਕੇ 'ਤੇ ਆਪਣੇ ਪਿਆਰਿਆਂ ਨੂੰ ਦਿਓ ਇਹ ਖਾਸ ਤੋਹਫਾ, ਰਿਸ਼ਤਿਆਂ 'ਚ ਆਵੇਗੀ ਮਿਠਾਸ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸਵੇਰੇ 9 ਵਜੇ ਤੱਕ ਲੁਧਿਆਣਾ, ਪਟਿਆਲਾ, ਜਲੰਧਰ, ਰੋਪੜ, ਹੁਸ਼ਿਆਰਪੁਰ, ਪਠਾਨਕੋਟ, ਮੋਗਾ, ਬਠਿੰਡਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੇਗੀ।
ਇਹ ਵੀ ਪੜ੍ਹੋ: Superfoods for Winter: ਠੰਡ ਦੇ ਮੌਸਮ 'ਚ ਖਾਓ ਇਹ ਖਾਸ ਸੁਪਰਫੂਡ, ਵਾਇਰਲ ਬੀਮਾਰੀਆਂ ਰਹਿਣਗੀਆਂ ਦੂਰ
ਅਜਿਹੇ 'ਚ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਬਹੁਤ ਜ਼ਿਆਦਾ ਧੁੰਦ ਵਿੱਚ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਸਵੇਰੇ 10 ਵਜੇ ਤੋਂ ਬਾਅਦ ਜ਼ਿਆਦਾਤਰ ਜ਼ਿਲਿਆਂ 'ਚ ਧੁੰਦ ਹੱਟ ਜਾਵੇਗੀ ਅਤੇ ਧੁੱਪ ਨਿਕਲਣ ਨਾਲ ਮੌਸਮ ਸਾਫ ਹੋ ਜਾਵੇਗਾ। ਵਿਭਾਗ ਦੀ ਭਵਿੱਖਬਾਣੀ ਮੁਤਾਬਕ 27 ਦਸੰਬਰ ਤੋਂ ਧੁੰਦ ਵਿੱਚ ਕਮੀ ਆਵੇਗੀ। ਪਰ ਘੱਟੋ-ਘੱਟ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੇ ਵਿਚਕਾਰ ਡਿੱਗ ਸਕਦਾ ਹੈ। ਦੂਜੇ ਪਾਸੇ ਐਤਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਵੇਰੇ ਹਲਕੀ ਤੋਂ ਦਰਮਿਆਨੀ ਧੁੰਦ ਛਾਈ ਰਹੀ। ਬਹੁਤੀ ਧੁੰਦ ਨਹੀਂ ਸੀ। ਇਸ ਤੋਂ ਇਲਾਵਾ ਦਿਨ ਵੇਲੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ। ਜਿਸ ਵਿੱਚ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਕੁਝ ਸਮੇਂ ਲਈ ਹੀ ਸੂਰਜ ਨਿਕਲਿਆ।