Punjab Weather Update: ਪੰਜਾਬ ਵਿੱਚ ਗਰਮੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਲੋਕਾਂ ਨੂੰ ਦੁਪਹਿਰੇ ਘਰ ਤੋਂ ਬਾਹਰ ਨਾ ਨਿਕਲਣਾ ਦੀ ਸਲਾਹ ਦਿੱਤੀ ਗਈ ਹੈ। ਮੌਮਸ ਵਿਭਾਗ ਵੱਲੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਮੌਸਮ ਵਿਭਾਗ (Punjab Weather Update)  ਨੇ ਅੱਜ 21 ਜ਼ਿਲ੍ਹਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚੋਂ 19 ਲਈ ਯੈਲੋ ਅਲਰਟ ਅਤੇ 2 ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab Politics: ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫ਼ਾ 
 


ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ ਅੱਜ (Punjab Weather Update)  ਭਿਆਨਕ ਗਰਮੀ ਪੈ ਸਕਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ 17 ਜੂਨ ਤੱਕ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ ਉੱਥੇ ਹੀ ਬਿਜਲੀ ਦੇ ਕੱਟ ਕਰਕੇ ਲੋਕ ਬਹੁਤ ਪਰੇਸ਼ਾਨ ਹਨ। ਕਈ ਪਿੰਡਾਂ ਵਿੱਚ ਪਾਣੀ ਦੀ ਕਮੀ ਦਰਜ ਕੀਤੀ ਗਈ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਆਉਣ ਵਾਲੇ ਦਿਨਾਂ ਹੋਰ ਵਧੇਗੀ ਗਰਮੀ, ਲੋਕਾਂ ਨੂੰ ਹੀਟ ਵੇਵ ਤੋਂ ਬਚਣ ਦੀ ਸਲਾਹ

ਬੀਤੇ ਦਿਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 43.5, ਪਟਿਆਲਾ ਵਿੱਚ 40.8, ਪਠਾਨਕੋਟ ਵਿੱਚ 43.3, ਬਠਿੰਡਾ ਵਿੱਚ 44, ਫਰੀਦਕੋਟ ਵਿੱਚ 43.4, ਗੁਰਦਾਸਪੁਰ ਵਿੱਚ 42, ਨਵਾਂ ਸ਼ਹਿਰ ਵਿੱਚ 39.3, ਬਰਨਾਲਾ ਵਿੱਚ 42.5, ਫਤਹਿਗੜ੍ਹ ਸਾਹਿਬ ਵਿੱਚ 41.1, ਫਿਰੋਜ਼ਪੁਰ ਵਿੱਚ 43.8, ਜਲੰਧਰ ਵਿੱਚ 42.6 ਅਤੇ ਮੁਹਾਲੀ ਵਿੱਚ 40.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ: BAN vs NED Highlights: ਬੰਗਲਾਦੇਸ਼ ਦੀ ਨੀਦਰਲੈਂਡ ਤੇ ਲਗਾਤਾਰ ਤੀਜੀ ਜਿੱਤ: ਸ਼ਾਕਿਬ ਦੀ ਫਿਫਟੀ, ਰਿਸ਼ਾਦ ਨੂੰ ਮਿਲੇ 3 ਵਿਕੇਟ