Punjab Weather Update: ਪੰਜਾਬ ਵਿੱਚ ਤਾਪਮਾਨ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸ ਵੇਲੇ ਹਰ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦੇ ਕਰਕੇ ਹੀਟਵੇਵ ਲਗਾਤਾਰ ਜਾਰੀ ਹੈ ਅਤੇ ਇਹ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। 


COMMERCIAL BREAK
SCROLL TO CONTINUE READING

ਰਾਹਤ ਦੀ ਗੱਲ ਹੈ ਕਿ ਬੀਤੇ ਦਿਨੀ ਪੰਜਾਬ ਵਿੱਚ ਤਾਪਮਾਨ 'ਚ (Punjab Weather Update) ਗਿਰਾਵਟ ਕਾਰਨ ਲੋਕਾਂ ਨੂੰ ਇਸ ਗਰਮੀ ਤੋਂਰਾਹਤ ਮਿਲੀ ਹੈ। ਬੀਤੇ ਦਿਨੀ ਲੋਕ ਸ਼ਾਮ ਨੂੰ ਘਰ ਤੋਂ ਬਾਹਰ ਨਿਕਲੇ ਦਿਖਾਈ ਦਿੱਤੇ ਹਨ। ਮੌਸਮ ਵਿਭਾਗ ਨੇ ਹੁਣ ਪੰਜਾਬ 'ਚ 4 ਜੂਨ ਤੱਕ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਪਰ 5 ਜੂਨ ਤੋਂ ਰਾਹਤ ਦਿਖਾਈ ਦੇ ਰਹੀ ਹੈ। ਵੈਸਟਰਨ ਡਿਸਟਰਬੈਂਸ ਕਰਕੇ ਬਾਰਿਸ਼ ਦੀ ਸੰਭਾਵਨਾ ਰਹੇਗੀ।


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਹੀਟਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨ

ਹੀਟ ਵੇਵ ਦਾ ਆਰੇਂਜ ਅਲਰਟ 


ਮੌਸਮ ਵਿਭਾਗ ਵੱਲੋਂ ਪੰਜਾਬ (Punjab Weather Update) ਦੇ 3 ਜ਼ਿਲ੍ਹੇ ਹਨ ਜਿਵੇਂ  ਮਾਨਸਾ, ਬਰਨਾਲਾ ਅਤੇ ਲੁਧਿਆਣਾ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਦਿੱਤਾ ਗਿਆ ਹੈ। ਜਦੋਂ ਕਿ 6 ਹੋਰ ਜ਼ਿਲ੍ਹਿਆਂ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿੱਚ ਹੀਟਵੇਵ ਦੇ ਨਾਲ-ਨਾਲ ਮੀਂਹ ਅਤੇ ਤੇਜ਼ ਹਨੇਰੀ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


ਪੰਜਾਬ ਦੇ (Punjab Weather Update) ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ 3 ਜੂਨ ਨੂੰ ਹਾਲਾਤ ਆਮ ਵਾਂਗ ਹੋਣ ਦੀ ਸੰਭਾਵਨਾ ਹੈ, ਇਹੀ ਸਥਿਤੀ 4 ਜੂਨ ਤੱਕ ਬਣੀ ਰਹੇਗੀ। ਜਦੋਂ ਕਿ 3-4 ਜੂਨ ਨੂੰ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਦੋਆਬਾ ਅਤੇ ਮਾਝੇ ਦੇ 13 ਹੋਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਪੰਜਾਬ ਵਿੱਚ 5 ਜੂਨ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਪੰਜਾਬ 'ਚ 5-6 ਜੂਨ ਨੂੰ ਪਏ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ।


ਇਹ ਵੀ ਪੜ੍ਹੋ:  Lok Sabha Elections 2024: ਚੋਣ ਕਮਿਸ਼ਨ ਅੱਜ ਕਰੇਗਾ ਪ੍ਰੈੱਸ ਕਾਨਫਰੰਸ, 4 ਜੂਨ ਨੂੰ ਆਉਣਗੇ ਚੋਣ ਨਤੀਜੇ