Punjab Weather Update: ਪੰਜਾਬ ਹੀ ਨਹੀਂ ਪੂਰੇ ਦੇਸ਼ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਉੱਤੇ ਰਾਤ ਦੀ ਹਲਕੀ- ਹਲਕੀ ਬਾਰਿਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਮੌਸਮ ਸੁਹਾਵਨਾ ਹੋ ਗਿਆ ਹੈ ਅਤੇ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਵਾਰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 


COMMERCIAL BREAK
SCROLL TO CONTINUE READING

ਪੰਜਾਬ 'ਚ ਪੈ ਰਹੀ ਕਹਿਰ ਦੀ ਗਰਮੀ ਦੇ ਵਿਚਕਾਰ ਮੌਸਮ ਵਿਭਾਗ ਤੋਂ ਰਾਹਤ ਦੀ ਖਬਰ ਆਈ ਹੈ। ਅਗਲੇ ਦੋ ਦਿਨਾਂ (19-20 ਜੂਨ) ਦੌਰਾਨ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਰਾਤ ਦਾ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।


ਇਹ ਵੀ ਪੜ੍ਹੋ; Health Updates: ਬਰਸਾਤੀ ਮੌਸਮ ਤੋਂ ਪਹਿਲਾਂ ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ-ਪਾਣੀ ਦੇ ਖੜੋਤ ਵਾਲੇ ਸਥਾਨਾਂ ਨੂੰ ਰੱਖੋ ਸਾਫ਼-ਸੁਥਰਾ 
 


ਰਾਤ ਦੀ ਬਾਰਸ਼ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤਾਂ ਉਸ ਦੀ ਗਰਮੀ ਦੇ ਵਿੱਚ ਕਿਸਾਨ ਆਪ ਦੇ ਖੇਤਾਂ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਸਨ ਇਸ ਤੋਂ ਇਲਾਵਾ ਪਸ਼ੂ ਪੰਛੀ ਇਸ ਗਰਮੀ ਦੇ ਨਾਲ ਕਾਫੀ ਪ੍ਰਭਾਵਿਤ ਸਨ।  ਇਸ ਬਾਰਿਸ਼ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਇਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ ਤੇ ਦੂਸਰੇ ਪਾਸੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਚੱਲੇ ਸਨ ਪਰ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਮੀਂਹ ਪੈਣ ਕਾਰਨ ਦਿਖਣ ਲੱਗਿਆ ਹੈ। 


ਦੂਸਰੇ ਪਾਸੇ ਲੋਕ ਛਾਤਰੀਆਂ ਲੈ ਕੇ ਮੀਂਹ ਦੇ ਵਿੱਚ ਸੈਰ ਕਰਦੇ ਨਜ਼ਰ ਆ ਰਹੇ ਹਾਂ। ਕਿਸਾਨ ਆਪਣੇ ਰੇੜਿਆਂ ਉੱਤੇ ਘਰੋਂ ਨਿਕਲੇ ਹਨ। ਇਸ ਮੌਕੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਬਾਰਿਸ਼ ਨਹੀਂ ਹੋਈ ਇੱਕ ਵਾਰ ਤਾਂ ਬਿਲਕੁਲ ਸਾਡੀਆਂ ਆਸਾਂ ਮੁੱਕ ਚੁੱਕੀਆਂ ਸਨ ਕਿ ਬਾਰਿਸ਼ ਨਹੀਂ ਹੋਣੀ। ਰਾਤ ਦੀ ਬਾਰਿਸ਼ ਹੋਣ ਨਾਲ ਸਾਨੂੰ ਵੱਡਾ ਫਾਇਦਾ ਹੋਇਆ ਹੈ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ। ਦੂਸਰੇ ਪਾਸੇ ਸ਼ਹਿਰ ਕਰਨ ਵਾਲੇ ਲੋਕਾਂ ਦਾ ਕਹਿਣਾ ਕਿ ਅੱਜ ਸੈਰ ਕਰਨ ਦੇ ਵਿੱਚ ਬਹੁਤ ਜਿਆਦਾ ਮਜ਼ਾ ਆ ਰਿਹਾ ਹੈ। ਪਹਿਲਾਂ ਗਰਮੀ ਬਹੁਤ ਜਿਆਦਾ ਸੀ।


ਇਹ ਵੀ ਪੜ੍ਹੋ; . Vegetables Prices: ਅੱਤ ਦੀ ਗਰਮੀ ਕਰਕੇ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ! ਜਾਣੋ ਕੀ ਹਨ ਨਵੇੇਂ ਰੇਟ