Punjab Weather Update:  ਪੰਜਾਬ ਵਿੱਚ ਬੀਤੇ ਕੁਝ ਦਿਨ ਪਹਿਲੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਸੀ ਉੱਥੇ ਹੀ ਹੁਣ ਲੋਕਾਂ ਨੂੰ ਰਾਹਤ ਹੈ। ਦਰਅਸਲ ਹਾਲ ਹੀ ਵਿੱਚ ਪੰਜਾਬ (Punjab Weather Update)  ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ  ਅਤੇ ਮੀਂਹਰ ਦਾ ਦੌਰ ਜਾਰੀ ਹੋ ਗਿਆ ਹੈ। ਪੰਜਾਬ ਵਿੱਚ ਮਾਨਸੂਨ ਆ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਅਤੇ 4 ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। 


COMMERCIAL BREAK
SCROLL TO CONTINUE READING

ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਤੱਕ ਵੀ ਮੀਂਹ ਪੈਣ (Punjab Weather Update)  ਦੀ ਸੰਭਾਵਨਾ ਹੈ। ਫ਼ਿਰੋਜ਼ਪੁਰ 24 ਘੰਟਿਆਂ 'ਚ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਨੇ ਫੜਿਆ ਜ਼ੋਰ! ਅੱਜ ਬੱਦਲ ਤੇ ਭਾਰੀ ਮੀਂਹ ਦਾ ਅਲਰਟ
 


ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ 
ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ 'ਚ ਭਾਰੀ ਮੀਂਹ ਦਾ ਸੰਤਰੀ ਅਲਰਟ ਹੈ।


ਇਹ ਵੀ ਪੜ੍ਹੋ:. Australia Visa: ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੱਧ, ਕੀ ਭਾਰਤੀਆਂ ਉੱਤੇ ਪਵੇਗਾ ਅਸਰ? 


ਮਾਨਸੂਨ ਪੰਜਾਬ (Punjab Weather Update) ਪਹੁੰਚ ਗਿਆ ਹੈ ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ। ਇਸ ਕਾਰਨ ਗਰਮੀ ਅਤੇ ਨਮੀ ਹੈ। 24 ਘੰਟਿਆਂ 'ਚ 2 ਜ਼ਿਲਿਆਂ 'ਚ ਬਾਰਿਸ਼ ਹੋਈ ਹੈ। ਇਨ੍ਹਾਂ ਵਿੱਚ ਮੁਹਾਲੀ ਵਿੱਚ 17.5 ਮਿਲੀਮੀਟਰ ਅਤੇ ਰੂਪਨਗਰ ਵਿੱਚ 5.5 ਮਿਲੀਮੀਟਰ ਮੀਂਹ ਸ਼ਾਮਲ ਹੈ।


ਸੂਬੇ ਦੇ ਅੰਮ੍ਰਿਤਸਰ ਵਿੱਚ 39.4 ਡਿਗਰੀ ਤਾਪਮਾਨ (Punjab Weather Update)  ਦਰਜ ਕੀਤਾ ਗਿਆ। ਅੱਜ ਬੱਦਲ ਛਾਏ ਰਹਿਣਗੇ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਲੁਧਿਆਣਾ ਵਿੱਚ 37.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ 37.2 ਡਿਗਰੀ, ਮੋਹਾਲੀ ਵਿੱਚ 35.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।