Punjab Weather Update: ਪੰਜਾਬ `ਚ ਅੱਜ ਰਹੇਗੀ ਹੁੰਮਸ, ਜਲਦ ਮੀਂਹ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲ
Punjab Weather Update: ਪੰਜਾਬ `ਚ ਅੱਜ ਵੀ ਹੁੰਮਸ ਰਹੇਗੀ ਅਤੇ ਬੀਤੇ ਦਿਨੀ ਤੋਂ ਗਰਮੀ ਦੀ ਕਹਿਰ ਲਗਾਤਾਰ ਜਾਰੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦ ਮੀਂਹ ਦੀ ਸੰਭਾਵਨਾ ਹੈ।
Punjab Weather Update: ਪੰਜਾਬ ਵਿੱਚ ਮੁੜ ਤੋਂ ਗਰਮੀ ਹੋ ਗਈ ਹੈ। ਇਸ ਦੌਰਾਨ ਹਰ ਪਾਸੇ ਹੁੰਮਸ ਭਰਿਆ ਮੌਸਮ ਹੋ ਗਿਆ ਹੈ। ਹਰ ਪਾਸੇ ਲੋਕ ਗਰਮੀ ਕਰਕੇ ਖਾਸੇ ਪਰੇਸ਼ਾਨ ਹਨ। ਇਸ ਵਾਰ ਮੀਂਹ ਤੇ ਮਾਨਸੂਨ ਦੀ ਰਫ਼ਤਾਰ ਵੀ ਮੱਠੀ ਪੈ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹੈ ਹੈ ਕਿ ਜਲਦ ਮੀਂਹ ਪਵੇਗਾ ਪਰ ਅੱਜ ਕੋਈ ਆਸਾਰ ਨਹੀਂ ਹੈ।
ਪੰਜਾਬ ਵਿੱਚ ਮੌਨਸੂਨ ਦੀ ਰਫ਼ਤਾਰ (Punjab Weather Updat) ਅਤੇ ਮੀਂਹ ਦੀ ਕਮੀ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਪੰਜਾਬ ਦੇ ਪਠਾਨਕੋਟ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਜਾਣੋ ਕਿੰਨੇ ਦਿਨ ਹੋਰ ਰਹੇੇਗਾ ਹੁੰਮਸ ਭਰਿਆ ਮੌਸਮ, ਸ਼ਹਿਰ ਵਿੱਚ ਕਦੋਂ ਪਵੇਗਾ ਮੀਂਹ?
ਮੀਂਹ ਪੈਣ ਦੀ ਸੰਭਾਵਨਾ ਘੱਟ
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਹੋਰ ਵਧਣ ਦਾ ਅਨੁਮਾਨ ਹੈ। ਨਤੀਜੇ ਵਜੋਂ ਲੋਕਾਂ ਨੂੰ ਨਮੀ ਦੀ ਮਾਰ ਝੱਲਣੀ ਪਵੇਗੀ। ਪਰ ਬੁੱਧਵਾਰ ਅਤੇ ਵੀਰਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ 'ਚ ਦੋਵੇਂ ਦਿਨ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: Hardik Pandya: ਹਾਰਦਿਕ ਪੰਡਯਾ ਦੇ ਸੁਆਗਤ ਲਈ ਵਡੋਦਰਾ ਦੀਆਂ ਸੜਕਾਂ 'ਤੇ ਉਮੜੀ ਪ੍ਰਸ਼ੰਸਕਾਂ ਦੀ ਭੀੜ, ਵੇਖੋ ਤਸਵੀਰਾਂ
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਪੰਜਾਬ ਵਿੱਚ 34 ਫੀਸਦੀ ਅਤੇ ਹਰਿਆਣਾ ਅਤੇ ਹਿਮਾਚਲ ਵਿੱਚ 35-35 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਅਜੇ ਵੀ ਗਰਮੀ ਅਤੇ ਹੁੰਮਸ ਤੋਂ ਰਾਹਤ ਨਹੀਂ ਮਿਲੀ। ਪਿਛਲੇ ਇੱਕ ਹਫ਼ਤੇ ਤੋਂ ਮੀਂਹ ਨਾ ਪੈਣ ਕਾਰਨ ਰਾਤ ਦਾ ਤਾਪਮਾਨ ਵੀ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਹੈ।