Punjab Weather Update: ਪੰਜਾਬ ਵਿੱਚ ਬੀਤੇ ਦਿਨੀ ਪਏ ਮੀਂਹ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਹੁੰਮਸ ਵੀ ਅੱਗੇ ਨਾਲੋਂ ਘੱਟ ਗਈ ਹੈ। ਦਰਅਸਲ ਪੰਜਾਬ ਵਿੱਚ 1 ਜੁਲਾਈ ਸਵੇਰ ਤੱਕ 15.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਸ਼ਾਮ ਤੱਕ ਬਠਿੰਡਾ ਵਿੱਚ 88 ਮਿਲੀਮੀਟਰ, ਫਰੀਦਕੋਟ ਵਿੱਚ 43 ਮਿਲੀਮੀਟਰ, ਫਾਜ਼ਿਲਕਾ ਵਿੱਚ 24.5 ਮਿਲੀਮੀਟਰ, ਫਿਰੋਜ਼ਪੁਰ ਵਿੱਚ 6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 


COMMERCIAL BREAK
SCROLL TO CONTINUE READING

ਬੀਤੇ ਦਿਨੀ ਸ਼ਾਮ ਤੱਕ ਸੂਬੇ ਦੇ ਤਾਪਮਾਨ 'ਚ 5.8 ਡਿਗਰੀ ਦੀ (Punjab Weather Update)  ਭਾਰੀ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਕੇ 33.4 ਡਿਗਰੀ ਤੱਕ ਪਹੁੰਚ ਗਿਆ।


ਇਹ ਵੀ ਪੜ੍ਹੋ: Himachal Pradesh Cloudburst: ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਬੱਦਲ ਫਟਣ ਨਾਲ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ
 


ਮੀਂਹ ਨੂੰ ਲੈ ਕੇ ਯੈਲੋ ਅਲਰਟ 
ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ (Punjab Weather Update) ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਜਦੋਂ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ, ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ 50 ਤੋਂ 75 ਫੀਸਦੀ ਅਤੇ ਬਾਕੀ ਰਾਜਾਂ ਵਿੱਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਜੁਲਾਈ ਦੇ ਮਹੀਨੇ ਵਿੱਚ ਮਾਨਸੂਨ ਸੁਸਤ ਰਿਹਾ, ਪਰ ਅਗਸਤ ਵਿੱਚ ਚੰਗੀ ਬਾਰਸ਼ ਦੀ ਉਮੀਦ ਹੈ।


ਆਈਐਮਡੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ  ਪੰਜਾਬ ਵਿੱਚ ਲੰਬੇ ਅਰਸੇ ਦੀ ਔਸਤ 209.9 ਮਿਲੀਮੀਟਰ ਮੀਂਹ ਦੇ ਮੁਕਾਬਲੇ ਸਿਰਫ਼ 117 ਮਿਲੀਮੀਟਰ ਬਾਰਿਸ਼ ਹੋਈ ਹੈ। ਪੰਜਾਬ ਤੋਂ ਬਾਅਦ ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿੱਚ ਬਾਰਿਸ਼ ਵਿੱਚ 40% ਦੀ ਕਮੀ ਆਈ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਮੰਨਿਆ ਕਿ ਇਸ ਜੁਲਾਈ ਵਿੱਚ ਅਨੁਮਾਨ ਤੋਂ ਘੱਟ ਮੀਂਹ ਪਿਆ ਹੈ। ਦੂਜੇ ਪਾਸੇ ਮੀਂਹ ਕਰਕੇ ਅਤੇ ਬੱਦਲ ਫਟਣ ਕਰਕੇ ਹਿਮਾਚਲ ਵਿੱਚ ਬਹੁਤ ਜ਼ਿਆਦਾ ਤਬਾਹੀ ਹੋ ਗਈ ਹੈ ।


ਇਹ ਵੀ ਪੜ੍ਹੋ: Amritsar News: ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਇੱਕ ਬੱਚੇ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
 


IMD ਦੀ ਭਵਿੱਖਬਾਣੀ, ਅਗਸਤ ਅਤੇ ਸਤੰਬਰ ਵਿੱਚ ਭਾਰਤ ਵਿੱਚ ਆਮ ਨਾਲੋਂ ਵੱਧ ਬਾਰਿਸ਼ ਰਿਕਾਰਡ ਕੀਤੀ ਜਾਵੇਗੀ


ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਵੀਰਵਾਰ ਨੂੰ ਕਿਹਾ ਕਿ ਅਗਸਤ ਅਤੇ ਸਤੰਬਰ ਵਿੱਚ ਭਾਰਤ ਵਿੱਚ ਆਮ ਨਾਲੋਂ ਵੱਧ ਬਾਰਿਸ਼ ਰਿਕਾਰਡ ਕਰਨ ਦੀ ਭਵਿੱਖਬਾਣੀ ਕੀਤੀ ਗਈ ਹੈ, ਅਗਸਤ ਦੇ ਅੰਤ ਤੱਕ ਲਾ ਨੀਨਾ ਦੇ ਅਨੁਕੂਲ ਸਥਿਤੀਆਂ ਦੇ ਵਿਕਾਸ ਦੀ ਚੰਗੀ ਸੰਭਾਵਨਾ ਹੈ। ਮੌਨਸੂਨ ਭਾਰਤ ਦੇ ਖੇਤੀਬਾੜੀ ਲੈਂਡਸਕੇਪ ਲਈ ਨਾਜ਼ੁਕ ਹੈ, 52 ਪ੍ਰਤੀਸ਼ਤ ਸ਼ੁੱਧ ਖੇਤੀ ਖੇਤਰ ਇਸ 'ਤੇ ਨਿਰਭਰ ਕਰਦਾ ਹੈ। ਦੇਸ਼ ਭਰ ਵਿੱਚ ਪੀਣ ਵਾਲੇ ਪਾਣੀ ਅਤੇ ਬਿਜਲੀ ਉਤਪਾਦਨ ਲਈ ਨਾਜ਼ੁਕ ਜਲ ਭੰਡਾਰਾਂ ਨੂੰ ਭਰਨ ਲਈ ਪ੍ਰਾਇਮਰੀ ਵਰਖਾ-ਸਹਿਣਸ਼ੀਲ ਪ੍ਰਣਾਲੀ ਵੀ ਮਹੱਤਵਪੂਰਨ ਹੈ। ਆਈਐਮਡੀ ਨੇ ਕਿਹਾ ਕਿ ਅਗਸਤ ਅਤੇ ਸਤੰਬਰ ਵਿੱਚ ਭਾਰਤ ਵਿੱਚ ਬਾਰਿਸ਼ 422.8 ਮਿਲੀਮੀਟਰ ਦੀ ਲੰਬੀ ਮਿਆਦ ਦੀ ਔਸਤ ਦਾ 106 ਪ੍ਰਤੀਸ਼ਤ ਹੋਵੇਗੀ।