Punjab Weather Update: ਪੰਜਾਬ ਅਤੇ ਹਰਿਆਣਾ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਆ ਗਏ ਹਨ। ਦੋਵਾਂ ਸੂਬਿਆਂ ਵਿੱਚ ਦਿਨ ਭਰ ਬਹੁਤ ਠੰਢ ਰਹੇਗੀ। ਪੰਜਾਬ 'ਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਠ ਜ਼ਿਆਦਾ ਵੱਧ ਜਾਵੇਗੀ। ਬੀਤੇ ਦਿਨੀ ਸੀਤ ਲਹਿਰ ਕਾਰਨ ਅੰਮ੍ਰਿਤਸਰ, ਬਠਿੰਡਾ ਅਤੇ ਜਲੰਧਰ ਦੇ ਆਦਮਪੁਰ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਹੁਣ ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹੇਗਾ ਪਰ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਠੰਡ ਵਧੇਗੀ। 


COMMERCIAL BREAK
SCROLL TO CONTINUE READING

ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ (Punjab Weather Update) ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ ਤਾਪਮਾਨ 3.6 ਡਿਗਰੀ ਰਿਹਾ, ਜੋ ਆਮ ਨਾਲੋਂ 0.7 ਡਿਗਰੀ ਘੱਟ ਸੀ, ਜਦਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ (ਆਮ ਨਾਲੋਂ 0.5 ਡਿਗਰੀ ਘੱਟ) ਅਤੇ ਆਦਮਪੁਰ ਦਾ ਘੱਟੋ-ਘੱਟ ਤਾਪਮਾਨ 3.0 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚੋਂ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 9.8 ਡਿਗਰੀ, ਪਟਿਆਲਾ ਦਾ 7.6 ਡਿਗਰੀ ਅਤੇ ਪਠਾਨਕੋਟ ਦਾ 5.8 ਡਿਗਰੀ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਡਾਕਟਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਬੰਦੂਕ ਦੀ ਨੋਕ 'ਤੇ ਲੁੱਟੇ 45 ਹਜ਼ਾਰ ਰੁਪਏ

ਵਿਜ਼ੀਬਿਲਟੀ ਦੀ ਗੱਲ ਕੀਤੀ ਜਾਵੇ ਤਾਂ ਆਦਮਪੁਰ, ਹਲਵਾਰਾ ਅਤੇ ਬਠਿੰਡਾ ਵਿੱਚ ਵੀ ਵਿਜ਼ੀਬਿਲਟੀ 0 ਤੋਂ 50 ਮੀਟਰ ਹੀ ਰਹੀ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 50 ਤੋਂ 200 ਮੀਟਰ, ਲੁਧਿਆਣਾ ਵਿੱਚ 200 ਤੋਂ 500 ਮੀਟਰ ਅਤੇ ਪਟਿਆਲਾ ਤੇ ਪਠਾਨਕੋਟ ਵਿੱਚ 2000 ਤੋਂ 4000 ਮੀਟਰ ਸੀ।


ਔਰੇਂਜ ਅਲਰਟ ਜਾਰੀ
ਮੌਸਮ ਵਿਭਾਗ (Punjab Weather Update)  ਨੇ ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਰਹੇਗੀ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸਿਰਫ਼ ਸੰਘਣੀ ਧੁੰਦ ਹੀ ਰਹੇਗੀ। ਇਨ੍ਹਾਂ 10 ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ ਅਤੇ ਬਠਿੰਡਾ ਸ਼ਾਮਲ ਹਨ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਸੜਕਾਂ ਉੱਤੇ ਵਿਜੀਬਿਲਟੀ ਘੱਟਣ ਕਰਕੇ ਜਨ ਜੀਵਨ ਪ੍ਰਭਾਵਿਤ

ਇਸ ਦਾ ਨਾਲ ਹੀ ਮੌਸਮ ਵਿਭਾਗ (Punjab Weather Update)  ਅਨੁਸਾਰ ਆਉਣ ਵਾਲੇ 48 ਘੰਟਿਆਂ ਦੌਰਾਨ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਕਾਰਨ ਘੱਟੋ-ਘੱਟ ਤਾਪਮਾਨ ਦੋ ਡਿਗਰੀ ਹੇਠਾਂ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਵਾਲੇ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਹੋ ਸਕਦੀ ਹੈ।