Punjab Weather Update: ਪੰਜਾਬ ਵਿੱਚ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਅੱਜ ਰਾਹਤ ਮਿਲੀ ਹੈ। ਦਰਅਸਲ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਰਿਹਾ ਹੈ। ਇਸ ਨਾਲ ਮੌਸਮ ਥੋੜਾ ਠੰਡਾ ਹੋ ਗਿਆ ਤੇ ਇਸ ਨਾਲ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਬਚਾਅ ਹੈ।


COMMERCIAL BREAK
SCROLL TO CONTINUE READING

ਜਿੱਥੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੁੰਮਸ ਭਰੀ ਗਰਮੀ ਹੈ ਉੱਥੇ ਹੀ ਅੱਜ ਕਈ ਥਾਵਾਂ ਉੱਤੇ ਬਾਰਿਸ਼ ਹੋ ਰਹੀ ਹੈ, ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਵੀ ਸੂਬੇ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ 'ਚ ਬੀਤੇ ਦਿਨ ਯਾਨੀ 15 ਸਤੰਬਰ ਨੂੰ ਕਈ ਜ਼ਿਲਿਆਂ 'ਚ ਭਾਰੀ ਬਾਰਿਸ਼ ਹੋਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।


ਇਹ ਵੀ ਪੜ੍ਹੋ: Punjab Weather news: ਪੰਜਾਬ 'ਚ ਕਈ ਥਾਵਾਂ 'ਤੇ ਬਾਰਿਸ਼, ਮੌਸਮ ਹੋਇਆ ਸੁਹਾਵਨਾ, ਗਰਮੀ ਤੋਂ ਮਿਲੀ ਰਾਹਤ

ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਨਵੀਂ ਪੱਛਮੀ ਗੜਬੜ ਪੰਜਾਬ ਦੇ ਮੌਸਮ ਨੂੰ ਪ੍ਰਭਾਵਤ ਕਰ ਸਕਦੀ ਹੈ ਜਿਸ ਦੇ ਕਾਰਨ 19 ਸਤੰਬਰ ਤੱਕ ਸੂਬੇ 'ਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਇੰਨਾ ਹੀ ਨਹੀਂ ਬਲਕਿ ਅੱਜ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ 17 ਸਤੰਬਰ ਨੂੰ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਅਤੇ ਅਸਮਾਨ 'ਚ ਬਿਜਲੀ ਚਮਕਣ ਦੇ ਆਸਾਰ ਹਨ।  ਇਸ ਦੇ ਨਾਲ ਹੀ ਅੱਜ ਮੌਸਮ ਵਿਭਾਗ ਨੇ ਪੰਜਾਬ ਸਮੇਤ ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।


ਪਾਤੜਾਂ ਵਿੱਚ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਸਵੇਰ ਤੋਂ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਨਾਲ ਜਿਥੇ ਮੌਸਮ ਨੇ ਕਰਵਟ ਬਦਲੀ ਉਥੇ ਹੀ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂ ਕਾਫੀ ਰਾਹਤ ਮਹਿਸੂਸ ਕੀਤੀ ਹੈ ਪਰੰਤੂ ਇਸ ਬਰਸਾਤ ਦੇ ਕਾਰਨ ਨਗਰ ਕੌਸ਼ਲ ਦੇ ਦਫਤਰ ਦੇ ਪਾਣੀ ਜਮਾਂ ਹੋਣ ਕਾਰਨ ਲੋਕਾਂ ਨੂੰ ਮੁਸ਼ਿਕਲ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਨਗਰ ਕੌਸ਼ਲ ਦੇ ਦਫਤਰ ਅੰਦਰ ਸੀਵਰੇਜ ਦਾ ਪਾਣੀ ਬੈਂਕ ਹੋਣ ਕਾਰਨ ਦਫ਼ਤਰ ਵਿੱਚ ਪਾਣੀ ਭਰ ਗਿਆ। 


ਕਿਸਾਨਾਂ ਨੇ ਇਸ ਬਰਸਾਤ ਨੂੰ ਭਾਵੇ ਗਰਮੀ ਤੋਂ ਰਾਹਤ ਦੱਸਿਆ ਪਰ ਬਨਸਪਤੀ ਝੋਨੇ ਦੀ1509 ਫਸਲ ਲਈ ਨੂਕਸਾਨਦਾਇਕ ਦੱਸਿਆ ਹੈ। ਉੱਧਰ ਨਗਰ ਕੌਸ਼ਲ ਪ੍ਰਧਾਨ ਰਨਵੀਰ ਸਿੰਘ ਨੇ ਸਵੇਰੇ ਤੋਂ ਪੈ ਰਹੀ ਬਰਸਾਤ ਕਾਰਨ ਸ਼ਹਿਰ ਅੰਦਰ ਗਲੀਆਂ ਵਿੱਚ ਪਾਣੀ ਖੜਾ ਹੋ ਗਿਆ ਉੱਥੇ ਹੀ ਨਗਰ ਕੌਸ਼ਲ ਦੀ ਬਿਲਿਡੰਗ ਦੀ ਹਾਲਤ ਖਸਤਾ ਹੋਣ ਅਤੇ ਨੀਵੀ ਹੋਣ ਕਾਰਨ ਪਾਣੀ ਜਮਾਂ ਹੋ ਗਿਆ ਹੈ। ਉਨਾਂ ਦੱਸਿਆ ਕਿ ਇਸ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਜਾ  ਚੁੱਕਾ ਹੈ ਅਤੇ ਜਲਦੀ ਹੀ ਨਵੀ਼ ਇਮਾਰਤ ਬਣਾਂਉਣ ਲਈ ਸਰਕਾਰ ਤੋਂ ਮੰਗ ਕੀਤੀ ਜਾਵੇਗੀ।


ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਅੰਮ੍ਰਿਤਸਰ ਅਤੇ ਲੁਧਿਆਣਾ 'ਚ ਭਾਰੀ ਮੀਂਹ ਪਿਆ, ਜਦਕਿ ਫਗਵਾੜਾ ਅਤੇ ਮੋਹਾਲੀ 'ਚ ਘੱਟ ਬਾਰਿਸ਼ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਤੋਂ ਬਾਅਦ ਮੌਸਮ 'ਚ ਬਦਲਾਅ ਆਵੇਗਾ ਅਤੇ ਰਾਤਾਂ ਠੰਡੀਆਂ ਹੋ ਜਾਣਗੀਆਂ ਜਦਕਿ ਦਿਨ ਦਾ ਤਾਪਮਾਨ ਵੀ ਘੱਟ ਜਾਵੇਗਾ ਅਤੇ ਇਸ ਨਾਲ ਹੁਣ ਲੋਕਾਂ ਨੂੰ ਹੁਣ ਗਰਮੀ ਤੋਂ ਰਾਹਤ ਮਿਲੇਗੀ।