Punjab Hoshiarpur Roof Collapse News: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਨੇ ਇਸ ਸਾਲ ਕਾਫੀ ਕਹਿਰ ਢਾਹਿਆ ਹੈ। ਇਸ ਕਹਿਰ ਦੇ ਚਲਦਿਆਂ ਪੰਜਾਬ ਵਿੱਚ ਕਈ ਦੁਰਘਟਨਾਵਾਂ ਹੋ ਰਹੀਆਂ ਹਨ।


COMMERCIAL BREAK
SCROLL TO CONTINUE READING

ਪੰਜਾਬ ਦੇ ਲੋਕਾਂ ਲਈ ਬਾਰਿਸ਼ ਮੁਸੀਬਤ ਬਣ ਗਈ ਹੈ, ਜਦੋਂ ਕਿ ਇਹ ਪੰਜਾਬ ਦੇ ਕੁਝ ਲੋਕਾਂ ਲਈ ਤਬਾਹੀ ਮਚਾ ਰਹੀ ਹੈ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕ ਬੇਘਰ ਹੋ ਰਹੇ ਹਨ। ਇਸ ਵਿਚਾਲੇ ਹੁਸ਼ਿਆਰਪੁਰ ਦੇ ਪਿੰਡ ਬੱਦੋਵਾਲ ਵਿੱਚੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੋਤ ਹੋ ਗਈ ਹੈ। 


ਹੁਸ਼ਿਆਰਪੁਰ ਦੇ ਪਿੰਡ ਬੱਦੋਵਾਲ ਵਿੱਚ ਜਿਸ ਵਿਅਕਤੀ ਦੀ ਮੌਤ ਹੋਈ ਉਸਦੀ ਪਛਾਣ ਮਹਿੰਦਰ ਸਿੰਘ ਵਜੋਂ ਹੋਈ ਹੈ। ਹਰਜੀਤ ਸਿੰਘ ਜੋ ਕਿ ਮਿਤ੍ਰਕ ਮਹਿੰਦਰ ਸਿੰਘ ਦਾ ਮੁੰਡਾ ਹੈ ਉਸਨੇ ਨੇ ਦੱਸਿਆ ਕਿ ਬੀਤੀ ਰਾਤ ਉਹ ਕੰਮ ਤੋਂ ਆ ਕੇ ਉਸ ਨੇ ਆਪਣੇ ਪਿਤਾ ਨੂੰ ਰੋਟੀ ਦਿੱਤੀ ਜਿਸ ਤੋਂ ਬਾਅਦ ਉਹ ਆਪਣੇ ਅਲੱਗ ਕਮਰੇ ਵਿੱਚ ਜਾ ਕੇ ਸੌਂ ਗਿਆ ਪਰ ਜਦੋਂ ਉਸ ਨੇ ਸਵੇਰ ਆ ਕੇ ਦੇਖਿਆ ਤਾਂ ਘਰ ਦੀ ਛੱਤ ਡਿੱਗੀ ਹੋਈ ਸੀ ਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।


ਇਹ ਵੀ ਪੜ੍ਹੋ:  Punjab News: ਭਾਰੀ ਬਾਰਿਸ਼ ਕਰਕੇ ਫਤਿਹਗੜ੍ਹ ਸਾਹਿਬ 'ਚ ਕਈ ਹਜ਼ਾਰ ਏਕੜ ਫ਼ਸਲ ਹੋਈ ਖ਼ਰਾਬ, ਵੇਖੋ ਤਸਵੀਰਾਂ

ਦਰਅਸਲ ਪੰਜਾਬ ਵਿੱਚ ਲਗਾਤਾਰ ਹੀ ਬਰਸਾਤ ਹੋ ਰਹੀ ਹੈ , ਜੋ ਅਜੇ ਵੀ ਨਿਰੰਤਰ ਜਾਰੀ ਹੈ। ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਨੇ ਇਸ ਸਾਲ ਕਾਫੀ ਕਹਿਰ ਢਾਹਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੇ ਆਪਣੀ ਸੋਸਾਇਟੀ ਵਿੱਚ ਵੀ ਕਿਸ਼ਤੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਨਸੂਨ ਦਾ ਅਜਿਹਾ ਸੰਕਟ ਪੰਜਾਬ ਨੇ ਸ਼ਾਇਦ ਹੀ ਦੇਖਿਆ ਹੋਵੇ। 


ਇਹ ਵੀ ਪੜ੍ਹੋ:  Punjab Weather Updates: ਜਲੰਧਰ 'ਚ ਧੁੱਸੀ ਬੰਨ੍ਹ 'ਚ ਪਿਆ ਪਾੜ, ਹਾਲਾਤ ਹੋਏ ਬੇਕਾਬੂ! ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਇੱਕ ਸਖ਼ਸ

ਦੱਸ ਦਈਏ ਕਿ ਇਸ ਘਰ ਵਿੱਚ ਹਰਜੀਤ ਸਿੰਘ ਅਤੇ ਉਸ ਦੇ ਪਿਤਾ ਦੋਵੇਂ ਜਾਣੇ ਹੀ ਰਹਿੰਦੇ ਹਨ। ਮਹਿੰਦਰ ਸਿੰਘ ਦੀ ਉਮਰ ਕਰੀਬ 75 ਸਾਲ ਦੀ ਦੱਸੀ ਜਾ ਰਹੀ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।


(ਰਮਨ ਖੋਸਲਾ ਦੀ ਰਿਪੋਰਟ)