Punjab Weather Update: ਟ੍ਰਾਈਸਿਟੀ ਸਮਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਲਕੀ-ਹਲਕੀ ਬਾਰਿਸ਼ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਅੱਜ ਸੂਬੇ ਦੇ ਚਾਰ ਜ਼ਿਲ੍ਹਿਆ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜਿਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ। ਇੱਥੇ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਅੱਜ ਦੁਪਹਿਰ ਤੋਂ ਮੌਸਮ ਬਦਲ ਜਾਵੇਗਾ ਤੇ ਤਾਪਮਾਨ ਵੀ ਵਧੇਗਾ।


COMMERCIAL BREAK
SCROLL TO CONTINUE READING

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਲਗਭਗ ਆਮ ਤਾਪਮਾਨ 'ਤੇ ਪਹੁੰਚ ਗਿਆ ਹੈ। ਲੁਧਿਆਣਾ ਦੇ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 37.3 ਡਿਗਰੀ ਦਰਜ ਕੀਤਾ ਗਿਆ।


ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ 3.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਤਾਪਮਾਨ 31.8 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ ਸਵੇਰੇ 9 ਵਜੇ ਤੱਕ ਹਲਕੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸਮੇਂ ਸਭ ਤੋਂ ਵੱਧ ਮੀਂਹ ਦੱਖਣੀ ਹਰਿਆਣਾ ਵਿੱਚ ਹੋ ਰਿਹਾ ਹੈ। ਪਰ ਇਸ ਤੋਂ ਬਾਅਦ ਵੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਰੋਜ਼ਾਨਾ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਪੰਜਾਬ 'ਚ ਬੁੱਧਵਾਰ ਨੂੰ ਸਿਰਫ ਪਠਾਨਕੋਟ 'ਚ 1.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਕਿਸੇ ਹੋਰ ਥਾਂ 'ਤੇ ਮੀਂਹ ਨਹੀਂ ਪਿਆ ਹੈ।


ਇਹ ਵੀ ਪੜ੍ਹੋ: Taran Taran News: ਤਰਨ ਤਾਰਨ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ, ਫਿਰੌਤੀਆਂ ਮੰਗਣ ਵਾਲੇ ਦੋ ਗੈਂਗਸਟਰ ਕਾਬੂ


ਪੰਜਾਬ ਵਿੱਚ 1 ਸਤੰਬਰ ਤੋਂ ਹੁਣ ਤੱਕ 34.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜੋ ਕਿ ਆਮ ਨਾਲੋਂ 36 ਫੀਸਦੀ ਘੱਟ ਹੈ। ਹਾਲਾਂਕਿ, ਇਸ ਸੀਜ਼ਨ ਵਿੱਚ 53.8 ਮਿਲੀਮੀਟਰ ਵਰਖਾ ਹੋਈ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 711.7 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਕਿ ਆਮ ਨਾਲੋਂ 13.2 ਫੀਸਦੀ ਘੱਟ ਹੈ।


ਇਹ ਵੀ ਪੜ੍ਹੋ: Jagtar Singh Jaggi Johal: ਜਗਤਾਰ ਸਿੰਘ ਜੱਗੀ ਜੌਹਲ ਦੀਆਂ ਦਿੱਲੀ ਹਾਈ ਕੋਰਟ ਵਲੋਂ 7 ਕੇਸਾਂ ਚ ਜਮਾਨਤਾਂ ਖਾਰਜ