Punjab Weather Update: ਜਿੱਥੇ ਪੰਜਾਬ ਬੀਤੇ ਕੁਝ ਦਿਨਾਂ ਪਹਿਲੇ ਪਏ ਮੀਂਹ ਤੋਂ ਹੋਈ ਹੋਈ ਤਬਾਹੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਅੱਜ ਯਾਨੀ ਸ਼ਨੀਵਾਰ ਨੂੰ ਕਈ ਥਾਵਾਂ 'ਤੇ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ। ਇੰਨਾ ਹੀ ਬਲਕਿ ਕਈ ਥਾਵਾਂ 'ਤੇ ਪਾਣੀ ਮੁੜ ਪਹਿਲਾਂ ਵਾਂਗ ਹੀ ਖੜ੍ਹਿਆ ਹੋਇਆ ਮਿਲਿਆ। ਹਾਲਾਂਕਿ ਅਜੇ ਉੰਨੀ ਤਬਾਹੀ ਨਹੀਂ ਹੋਈ ਹੈ ਪਰ ਜਿਹੜੇ ਇਲਾਕੇ ਪਹਿਲਾਂ ਹੀ ਮੀਂਹ ਦੀ ਮਾਰ ਝੱਲ ਰਹੇ ਸਨ, ਉਨ੍ਹਾਂ ਲਈ ਇੱਕ ਹੋਰ ਪ੍ਰੇਸ਼ਾਨੀ ਖੜੀ ਹੋ ਗਈ ਹੈ।   


COMMERCIAL BREAK
SCROLL TO CONTINUE READING

ਇਸ ਮੀਂਹ ਨੇ ਕੁੱਝ ਥਾਵਾਂ 'ਤੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਜ਼ਰੂਰ ਦਿੱਤੀ, ਪਰ ਜਿੱਥੇ-ਜਿੱਥੇ ਹਾਲਾਤ ਪਹਿਲਾਂ ਤੋਂ ਚਿੰਤਤ ਸੀ, ਉਨ੍ਹਾਂ ਇਲਾਕਿਆਂ ਦੇ ਲੋਕ ਇਸ ਮੀਂਹ ਕਾਰਨ ਸਹਿਮੇ ਹੋਏ ਨੇ। 


ਉਧਰ ਡੇਰਾ ਬੱਸੀ ਨੇੜੇ ਘੱਗਰ ਦਰਿਆ ਦੇ ਪਾਣੀ ਦੇ ਪੱਧਰ ਘੱਟਣ ਨਾਲ ਕੁੱਝ ਰਾਹਤ ਮਿਲੀ ਸੀ, ਉੱਥੇ ਹੀ ਘੱਗਰ ਦਰਿਆ ਇਸ ਮੀਂਹ ਤੋਂ ਬਾਅਦ ਮੁੜ ਉਫ਼ਾਨ 'ਤੇ ਹੈ ਅਤੇ ਪਾਣੀ ਦਾ ਪੱਧਰ ਮੁੜ ਚਿੰਤਾ ਵੱਲ ਵਧਿਆ ਹੈ। ਬੀਤੇ ਦਿਨੀਂ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਮੀਂਹ ਨੂੰ ਲੈਕੇ ਚਿਤਾਵਨੀ ਦਿੰਦਿਆਂ ਯੈਲੋ ਅਲਰਟ ਜਾਰੀ ਕੀਤਾ ਸੀ। 


ਦੂਜੇ ਪਾਸੇ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜਾਂ 'ਚ ਬਣੇ ਹਾਲਾਤਾਂ ਨੇ ਲੋਕਾਂ ਦੇ ਸਾਹ ਸੋਕੇ ਹੋਏ ਨੇ। ਦੇਵਭੂਮੀ 'ਤੇ ਹਾਲੇ ਵੀ ਕੁਦਰਤ ਦਾ ਕਹਿਰ ਜਾਰੀ ਹੈ। ਦੱਸ ਦਈਏ ਕਿ ਬੀਤੇ ਦਿਨ ਮਨਾਲੀ 'ਚ ਬੱਦਲ ਫਟਿਆ, ਜਿਸ ਤੋਂ ਬਾਅਦ ਕਈ ਥਾਵਾਂ 'ਤੇ ਭਾਰੀ ਬਰਸਾਤ ਨੇ ਮੁੜ ਤਬਾਹੀ ਮਚਾਈ। ਹਾਲਾਂਕਿ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਦੀ ਹਾਲੇ ਤੱਕ ਸੂਚਨਾ ਸਾਹਮਣੇ ਨਹੀਂ ਆਈ, ਪਰ ਲੋਕ ਕੁਦਰਤੀ ਤਬਾਹੀ ਨਾਲ ਜ਼ਰੂਰ ਨਿਪਟ ਰਹੇ ਨੇ। ਕਈ ਇਲਾਕਿਆਂ 'ਚ ਹਾਲੇ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ।  


ਜੇ ਗੱਲ ਕਰੀਏ ਟ੍ਰਾਈਸਿਟੀ ਦੀ ਤਾਂ, ਉੱਥੇ ਵੀ ਬੀਤੀ ਰਾਤ ਤੋਂ ਸ਼ੁਰੂ ਹੋਈ ਹਲਕੀ-ਹਲਕੀ ਬੂੰਦਾ-ਬਾਂਦੀ ਮਗਰੋਂ ਅੱਜ ਸਵੇਰੇ ਤੇਜ਼ ਬਰਸਾਤ ਹੋਈ। ਇਨ੍ਹਾਂ ਹੀ ਨਹੀਂ ਬਲਕਿ ਕਈ ਥਾਵਾਂ 'ਤੇ ਪਾਣੀ ਮੁੜ ਪਹਿਲਾਂ ਵਾਂਗ ਹੀ ਖੜ੍ਹਿਆ ਹੋਇਆ ਮਿਲਿਆ। ਹਾਲਾਂਕਿ ਇਸ ਮੀਂਹ ਨਾਲ ਓਨੀ ਤਬਾਹੀ ਨਹੀਂ ਹੋਈ ਹੈ ਪਰ ਜਿਹੜੇ ਇਲਾਕੇ ਪਹਿਲਾਂ ਹੀ ਮੀਂਹ ਦੀ ਮਾਰ ਝੱਲ ਰਹੇ ਸਨ, ਉਨ੍ਹਾਂ ਲਈ ਇੱਕ ਹੋਰ ਪ੍ਰੇਸ਼ਾਨੀ ਖੜੀ ਹੋ ਗਈ ਹੈ।


ਇਹ ਵੀ ਪੜ੍ਹੋ: Ludhiana Gas Leak: ਲੁਧਿਆਣਾ ਦੇ ਗਿਆਸਪੁਰਾ 'ਚ ਹੋਈਆਂ 11 ਮੌਤਾਂ ਲਈ 'ਕੋਈ ਵਿਭਾਗ ਜ਼ਿੰਮੇਵਾਰ ਨਹੀਂ'! 


(For more news apart from Punjab Weather Update stay tuned to Zee PHH)