Punjab Weather Update: ਪੰਜਾਬ `ਚ ਅੱਜ ਹਲਕੀ ਤੋਂ ਮੱਧਮ ਬਾਰਿਸ਼ ਪੈਣ ਦੇ ਆਸਾਰ!
IMD ਦੇ ਅਧਿਕਾਰੀ ਨੇ ਜ਼ੀ ਮੀਡਿਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪੂਰੇ ਅੱਜ ਪੰਜਾਬ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
Punjab Weather Rainfall Update Today News: ਪੰਜਾਬ ਵਿੱਚ ਬੀਤੇ ਦਿਨੀਂ ਕਈ ਥਾਵਾਂ 'ਤੇ ਭਾਰੀ ਮੀਂਹ ਦੇਖਣ ਨੂੰ ਮਿਲਿਆ। ਇਸ ਦੌਰਾਨ ਮੌਸਮ ਵਿਭਾਗ ਦੇ ਮੁਤਾਬਕ ਅੱਜ ਯਾਨੀ ਸੋਮਵਾਰ ਨੂੰ ਹਲਕੀ ਤੋਂ ਮੱਧਮ ਬਾਰਿਸ਼ ਪੈਣ ਦੇ ਆਸਾਰ ਹਨ ਅਤੇ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ IMD ਦੇ ਅਧਿਕਾਰੀ ਨੇ ਜ਼ੀ ਮੀਡਿਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਤਰਨ ਤਾਰਨ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਅੱਜ ਯਾਨੀ ਸੋਮਵਾਰ ਨੂੰ ਹਲਕੀ ਤੋਂ ਮੱਧਮ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਅੱਗਲੇ 2 ਦਿਨਾਂ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸਗੋਂ ਪੂਰੇ ਪੰਜਾਬ ਵਿੱਚ 9 ਤਰੀਕ ਤੱਕ ਮੌਸਮ ਸਾਫ ਰਹੇਂ ਦੇ ਆਸਾਰ ਹਨ ਅਤੇ ਫਿਲਹਾਲ 10 ਅਗਸਤ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਤੇ ਅੱਜ ਯਾਨੀ 7 ਅਗਸਤ 2023 ਨੂੰ ਕੁਝ ਇਲਾਕਿਆਂ 'ਚ ਹਲਕਾ ਮੀਂਹ ਪਿਆ ਜਿਸ ਕਰਕੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 'ਚ ਗਿਰਾਵਟ ਵੀ ਦੇਖਣ ਨੂੰ ਮਿਲੀ।
ਦੂਜੇ ਪਾਸੇ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇੱਥੇ ਵੀ ਬੀਤੇ ਦਿਨ ਕਿ ਥਾਵਾਂ 'ਤੇ ਮੀਂਹ ਪਿਆ ਸੀ ਅਤੇ ਅੱਜ ਦੇ ਲਈ ਹਲਕੀ ਤੋਂ ਮੱਧਮ ਮੀਂਹ ਪੈਣ ਦੇ ਆਸਾਰ ਜਤਾਏ ਗਏ ਸਨ।
ਇਸ ਦੌਰਾਨ ਪੰਜਾਬ 'ਚ ਕਈ ਇਲਾਕੇ ਅਜਿਹੇ ਨੇ ਜਿੱਥੇ ਪਹਿਲਾਂ ਹੀ ਜੁਲਾਈ ਦੇ ਮਹੀਨੇ ਵਿੱਚ ਹੋਏ ਮੀਂਹ ਨੇ ਕਾਫੀ ਨੁਕਸਾਨ ਪਹੁੰਚਾਇਆ ਸੀ ਅਤੇ ਹੁਣ ਅਜਿਹੇ 'ਚ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੀਂਹ ਕਰਕੇ ਹੋਏ ਨੁਕਸਾਨ ਨੂੰ ਤੁਰੰਤ ਪ੍ਰਭਾਵ ਨਾਲ ਮੁੜ ਸੁਰਜੀਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Mansa Floods 2023: ਪੰਜਾਬ ਕਾਂਗਰਸ ਵੱਲੋਂ ਅੱਜ ਡੀਸੀ ਦਫ਼ਤਰ ਮਾਨਸਾ ਦੇ ਬਾਹਰ ਦਿੱਤਾ ਜਾਵੇਗਾ ਧਰਨਾ
ਇਹ ਵੀ ਪੜ੍ਹੋ: Punjab Floods 2023: ਹੜ੍ਹਾਂ ਦੇ ਹਰ ਪੀੜਤ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਲਈ ਪੰਜਾਬ ਕਾਂਗਰਸ ਦਾ ਧਰਨਾ
(For more news apart from Punjab Weather Rainfall news update in Punjabi, stay tuned to Zee PHH)