Punjab Weather Update: ਅੱਤ ਦੀ ਗਰਮੀ ਦੀ ਲਪੇਟ `ਚ ਪੰਜਾਬ, ਲੋਕਾਂ ਦੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
Punjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਜਿਸ ਨਾਲ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਹਨ। ਡਾਕਟਰਾਂ ਵੱਲੋਂ ਲਗਾਤਾਰ ਜ਼ਿਆਦਾ ਪਾਣੀ ਅਤੇ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।
Punjab Weather Update: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ ਜਿਸ ਨਾਲ ਲੋਕਾਂ ਦਾ ਘਰ ਤੋਂ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਮੌਸਮ ਵਿੱਚ ਗਰਮ ਲੂ ਲੱਗਣ ਨਾਲ ਸਿਰ ਦਰਦ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਕੜ ਰਹੀਆਂ ਹਨ। ਹੁਣ ਰਾਤ ਨੂੰ ਵੀ ਗਰਮੀ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਅੱਜ ਸਵੇਰ ਸਮੇਂ ਰਾਹਤ ਮਿਲੀ ਹੈ ਕਿਉਂਕਿ ਠੰਡੀ ਹਵਾ ਚੱਲ ਰਹੀ ਹੈ।
ਪੰਜਾਬ ਵਿੱਚ ਤਾਪਮਾਨ ਵਿੱਚ ਔਸਤਨ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਬਠਿੰਡਾ ਦਾ ਤਾਪਮਾਨ ਇੱਕ ਵਾਰ ਫਿਰ ਗਰਮ ਰਿਹਾ ਪਰ ਉੱਥੇ ਵੀ ਪਿਛਲੇ 24 ਘੰਟਿਆਂ ਦੌਰਾਨ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਲਈ ਰੈੱਡ ਦੀ ਬਜਾਏ ਆਰੇਂਜ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਅੱਜ ਦੇ ਮੌਸਮ ਦੀ ਗੱਲ (Punjab Weather Update) ਕੀਤੀ ਜਾਵੇ ਤਾਂ ਅੱਜ ਪੰਜਾਬ ਦਾ ਤਾਪਮਾਨ 45 ਡਿਗਰੀ ਜਾਂ ਥੋੜ੍ਹਾ ਘੱਟ ਰਹਿਣ ਦਾ ਅਨੁਮਾਨ ਹੈ। ਭਾਰਤ 'ਚ 25 ਮਈ ਤੋਂ ਨੌਟਪਾ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਬਾਅਦ ਐਤਵਾਰ ਤੋਂ ਇਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ ਪਰ ਅੰਦਾਜ਼ਾ ਹੈ ਕਿ ਇਸ ਮਹੀਨੇ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਟੁੱਟਣ ਤੋਂ ਬਚ ਜਾਵੇਗਾ।
15 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ (Punjab Weather Update)
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 15 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ, ਜਲੰਧਰ, ਕਪੂਰਥਲਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ 45 ਡਿਗਰੀ ਦੇ ਆਸ-ਪਾਸ ਜਾਂ ਹੇਠਾਂ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਬਾਕੀ ਸਾਰੇ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹੀਟਵੇਵ ਤੋਂ ਬਚਣ ਦੇ ਉਪਾਅ
ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਇਸ ਲਈ ਦਿਨ ਵਿੱਚ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਓ। ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਹੋਰ ਇਲੈਕਟ੍ਰੋਲਾਈਟ ਡਰਿੰਕਸ ਵੀ ਫਾਇਦੇਮੰਦ ਹਨ। ਕੈਫੀਨ ਅਤੇ ਅਲਕੋਹਲ ਦੇ ਸੇਵਨ ਤੋਂ ਬਚੋ ਕਿਉਂਕਿ ਇਹ ਸਰੀਰ ਵਿੱਚ ਡੀਹਾਈਡਰੇਸ਼ਨ ਵਧਾਉਂਦੇ ਹਨ।
-ਗਰਮੀਆਂ 'ਚ ਹਲਕੇ ਰੰਗ ਦੇ ਸੂਤੀ ਅਤੇ ਢਿੱਲੇ ਕੱਪੜੇ ਪਾਓ, ਜਿਸ ਨਾਲ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਮਿਲਦੀ ਹੈ ਅਤੇ ਪਸੀਨਾ ਵੀ ਆਸਾਨੀ ਨਾਲ ਸੁੱਕ ਜਾਂਦਾ ਹੈ। ਦਿਨ ਦੌਰਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਘਰ ਦੇ ਅੰਦਰ ਰਹੋ। ਕਿਉਂਕਿ ਇਸ ਸਮੇਂ ਤਾਪਮਾਨ ਸਭ ਤੋਂ ਉੱਚੇ ਪੱਧਰ 'ਤੇ ਹੈ। ਬਾਹਰ ਜਾਣ ਤੋਂ ਪਹਿਲਾਂ ਸਨਸਕ੍ਰੀਨ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਨੂੰ ਸਨਬਰਨ ਤੋਂ ਬਚਾਏਗਾ।