Punjab Weather- ਨਵੰਬਰ ਦੇ ਮਹੀਨੇ ਵਿਚ ਪਵੇਗੀ ਕੜਾਕੇ ਦੀ ਠੰਢ ? ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਪੰਜਾਬ ਵਿਚ ਨਵੰਬਰ ਦੇ ਮਹੀਨੇ ਕੜਾਕੇ ਦੀ ਠੰਢ ਦਾ ਅਹਿਸਾਸ ਹੋ ਸਕਦਾ ਹੈ। ਕਿਉਂਕਿ ਆਉਂਦਾ ਦਿਨਾਂ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਤਬਦੀਲੀ ਆਵੇਗੀ।
ਚੰਡੀਗੜ: ਪੰਜਾਬ ਦੇ ਵਿਚ ਆਉਂਦੇ ਕੁਝ ਦਿਨਾਂ ਅੰਦਰ ਮੌਸਮ ਕਰਵਟ ਲਵੇਗਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਨਵੰਬਰ ਦੀ ਸ਼ੁਰੂਆਤ ਵਿਚ ਹੀ ਕੜਾਕੇ ਦੀ ਠੰਢ ਵਿਚ ਠਰਨਾ ਪੈ ਸਕਦਾ ਹੈ। ਅਜਿਹਾ ਵਰਤਾਰਾ ਵੈਸਟਰਨ ਡਿਸਟਰਬੈਂਸ ਕਾਰਨ ਹੋਵੇਗਾ।
ਅਗਲੇ ਹਫ਼ਤੇ ਪੈ ਸਕਦਾ ਹੈ ਮੀਂਹ
ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 3 ਨਵੰਬਰ ਨੂੰ ਮੀਂਹ ਪੈ ਸਕਦਾ ਹੈ ਜਿਸ ਕਰਕੇ ਨਵੰਬਰ ਦੀ ਸ਼ੁਰੂਆਤ ਵਿਚ ਠੰਢ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਸੂਬੇ ਹਿਮਾਚਲ ਵਿਚ ਬਰਫ਼ਬਾਰੀ ਦੀ ਸ਼ੁਰੂਆਤ ਹੋ ਗਈ ਹੈ ਜਿਸ ਕਾਰਨ ਮੈਦਾਨੀ ਖੇਤਰਾਂ ਵਿਚ ਠੰਢ ਵਧੇਗੀ। ਇਸ ਦੇ ਨਾਲ ਹੀ ਨਵੰਬਰ ਵਿੱਚ ਮੀਂਹ ਪੈਂਦਾ ਹੈ, ਇਸ ਲਈ ਇਹ ਕਈ ਫ਼ਸਲਾਂ ਲਈ ਵੀ ਲਾਹੇਵੰਦ ਹੈ।
ਪੰਜਾਬ ਵਿਚ ਠੰਢ ਨੇ ਦਿੱਤੀ ਦਸਤਕ
ਪੰਜਾਬ ਦੇ ਕਈ ਸ਼ਹਿਰਾਂ ਵਿਚ ਰਾਤਾਂ ਠੰਢੀਆਂ ਹੋਣ ਲੱਗੀਆਂ ਹਨ।ਜਲੰਧਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ 2 ਅਜਿਹੇ ਸ਼ਹਿਰ ਹਨ ਜਿਹਨਾਂ 'ਚ ਰਾਤ ਦਾ ਤਾਪਮਾਨ ਘੱਟ ਤੋਂ ਘੱਟ 12 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਦੇ ਦਰਮਿਆਨ ਦਰਜ ਕੀਤਾ ਗਿਆ।
WATCH LIVE TV