Drug Overdose: `ਚਿੱਟੇ` ਨੇ ਨਿਗਲੀ ਇੱਕ ਹੋਰ ਜ਼ਿੰਦਗੀ, ਪਿੰਡ ਭਾਗੀਵਾਂਦਰ ਦੇ ਨੌਜਵਾਨ ਦੀ ਮੌਤ
Drug Overdose Death: `ਚਿੱਟੇ` ਨੇ ਨਿਗਲੀ ਇੱਕ ਹੋਰ ਜ਼ਿੰਦਗੀ ਅਤੇ ਇਸ ਦੌਰਾਨ ਪਿੰਡ ਭਾਗੀਵਾਂਦਰ ਦੇ ਨੌਜਵਾਨ ਦੀ ਮੌਤ ਹੋ ਗਈ ਹੈ।
Drug Overdose Death/ਕੁਲਬੀਰ ਬੀਰਾ: ਪੰਜਾਬ ਵਿੱਚ ਨਸ਼ਾ ਬਹੁਤ ਵੱਧ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ। ਦਰਅਸਲ ‘ਚਿੱਟੇ’ ਕਰਕੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈੈ ਹੈ। ਤਲਵੰਡੀ ਸਾਬੋ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨੇੜਲੇ ਖੇਤਰ ਵਿੱਚ ‘ਚਿੱਟੇ’ ਦਾ ਪ੍ਰਕੋਪ ਰੁਕਣ ਦਾ ਨਾਮ ਨਹੀ ਲੈ ਰਿਹਾ। ਹੁਣ ਇਸ ਨਾ-ਮੁਰਾਦ ਨਸ਼ੇ ਨੇ ਨੇੜਲੇ ਪਿੰਡ ਭਾਗੀਵਾਂਦਰ ਦੇ ਇੱਕ 30 ਸਾਲਾ ਨੌਜਵਾਨ ਦੀ ਜ਼ਿੰਦਗੀ ਨੂੰ ਲੀਲਾ ਖ਼ਤਮ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਜਗਸੀਰ ਸਿੰਘ ਪਿਛਲੇ ਸਮੇਂ ਤੋਂ ‘ਚਿੱਟੇ’ ਦਾ ਆਦੀ ਹੋ ਗਿਆ ਸੀ। ਜਦੋਂ ਉਸਦੀ ਲਾਸ਼ ਪਿੰਡ ਭਾਗੀਵਾਂਦਰ ਦੇ ਪੰਚਾਇਤ ਘਰ ਚੋਂ ਮਿਲੀ ਤਾਂ ਦੇਖਣ ਵਿੱਚ ਆਇਆ ਕਿ ਉਸਦੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ। ਉਨਾਂ ਰੋਸ ਪ੍ਰਗਟਾਇਆ ਕਿ ਲਾਡਾਂ ਨਾਲ ਪਾਲਿਆ ਪੁੱਤ ਇਲਾਕੇ ਚ ਸ਼ਰੇਆਮ ਮਿਲ ਰਹੇ ‘ਚਿੱਟੇ’ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ‘ਚਿੱਟਾ’ ਵੇਚਣ ਵਾਲਿਆਂ ਖਿਲਾਫ ਠੋਸ ਕਾਰਵਾਈ ਹੋਵੇ ਤਾਂਕਿ ਹੋਰਨਾਂ ਬੱਚਿਆਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: Jalandhar By Election: ਜਲੰਧਰ ਉਪ ਚੋਣ 'ਚ BJP ਉਮੀਦਵਾਰ ਨੇ ਮਚਾਇਆ ਹੰਗਾਮਾ, ਲਾਇਆ ਇਹ ਦੋਸ਼
ਗੌਰਤਲਬ ਹੈ ਕਿ ਪੰਜਾਬ ਪੁਲਿਸ ਮੁਤਾਬਿਕ ਸੂਬੇ ਵਿਚ ਸਾਲ 2022 ਵਿਚ 168 ਡਰੱਗ ਓਵਰਡੋਜ਼ ਨਾਲ ਮੌਤਾਂ ਹੋਈਆਂ ਤੇ 2023 ਵਿਚ ਕੁੱਲ 66 ਮੌਤਾਂ ਹੋਈਆਂ ਹਨ। ਪੰਜਾਬ ਸਰਕਾਰ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਹੋ ਗਿਆ ਹੈ। ਪਰ ਉੱਥੇ ਹੀ ਪੰਜਾਬ ਵਿੱਚ ਨਸ਼ੇ ਦੇ ਨਾਲ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਬੀਤੇ ਦਿਨੀ ਅੰਮ੍ਰਿਤਸਰ ਕੈਂਟ ਤੋਂ ਜਿੱਥੇ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।