Punjabi Youth Death in Canada News/ ਅਨਮੋਲ ਸਿੰਘ ਵੜਿੰਗ:  ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਅੱਜ ਤਾਜਾ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ੍ਹ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਇਥੋਂ ਦੇ ਨੌਜਵਾਨ ਮਨੀ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। 


COMMERCIAL BREAK
SCROLL TO CONTINUE READING

ਅੱਜ ਫਿਰ ਕੈਨੇਡਾ ਵਿਖੇ ਇਥੋਂ ਦੇ ਵਸਨੀਕ ਨੌਜਵਾਨ ਕਮਲਜੀਤ ਸਿੰਘ ਸਿਵੀਆ (25) ਦੀ ਦਿਲ ਦਾ ਦੌਰਾ (Punjabi Youth Death in Canada) ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਜੇ ਦੋ ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਗੰਧੜ੍ਹ ਤੋਂ ਦਿੱਲੀ ਹਵਾਈ ਅੱਡੇ ’ਤੇ ਗਿਆ ਸੀ ਅਤੇ ਕੈਨੇਡਾ ਜਾਣ ਲਈ ਰਵਾਨਾ ਹੋਇਆ ਸੀ। ਸਵੇਰ ਵੇਲੇ ਕੈਨੇਡਾ ਪਹੁੰਚ ਕੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਕੀਤੀ ਕਿ ਮੈਂ ਸਹੀ ਸਲਾਮਤ ਆਪਣੇ ਟਿਕਾਣੇ ’ਤੇ ਪਹੁੰਚ ਗਿਆ ਹਾਂ। 


ਇਹ ਵੀ ਪੜ੍ਹੋ:  Punjabi Youth Died in Canada: ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ 'ਚ ਮੌਤ, 10 ਜਨਵਰੀ ਨੂੰ ਆਉਣਾ ਸੀ ਘਰ

ਉੱਥੇ ਪਹੁੰਚ ਕੇ ਉਸ ਨੇ ਕੌਫੀ ਹੀ ਪੀਤੀ ਸੀ ਕਿ ਦਿਲ ਦੌਰਾ ਪੈ ਗਿਆ। ਮਰਨ ਵਾਲਾ ਨੌਜਵਾਨ  (Punjabi Youth Death in Canada) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਦਾ ਭਰਾ ਸੀ। ਪਿੰਡ ਗੰਧੜ੍ਹ ਅਤੇ ਆਸੇ ਪਾਸੇ ਦੇ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮਿ੍ਤਕ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਾਧਾਰਨ ਕਿਸਾਨ ਪਰਿਵਾਰ ਹੈ ਅਤੇ ਬਹੁਤ ਘੱਟ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਕਮਲਜੀਤ ਸਿੰਘ ਦੋ ਕੁ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹੁਣ ਦੋ ਮਹੀਨਿਆਂ ਲਈ ਪਿੰਡ ਗੰਧੜ੍ਹ ਵਿਖੇ ਆਇਆ ਹੋਇਆ ਸੀ।


ਉੱਥੇ ਹੀ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਮਿ੍ਤਕ ਨੌਜਵਾਨ ਕਮਲਜੀਤ ਸਿੰਘ ਦੀ ਮਿ੍ਤਕ ਦੇਹ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਹੈ। 


ਇਹ ਵੀ ਪੜ੍ਹੋ: Kisan Andolan Update: ਦਿੱਲੀ ਕੂਚ ’ਤੇ ਫੈਸਲਾ ਅੱਜ! ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਲਿਆ ਜਾਵੇਗਾ ਫੈਸਲਾ