Batala News: ਗਲਤ ਏਜੰਟ ਕਾਰਨ ਪੰਜਾਬੀ ਨੌਜਵਾਨ ਨੇ ਦੁਬਈ `ਚ 2 ਮਹੀਨੇ ਤਸ਼ੱਦਦ ਸਹੇ, ਹੁਣ ਇਨਸਾਫ਼ ਦੀ ਕਰ ਰਿਹੈ ਮੰਗ
Batala News: ਬਟਾਲਾ ਦਾ ਨੌਜਵਾਨ ਘਰ ਦੀ ਗਰੀਬੀ ਦੂਰ ਕਰਨ ਲਈ ਕਰਜ਼ਾ ਚੁੱਕ ਕੇ ਦੁਬਈ ਗਿਆ ਸੀ। ਨੌਜਵਾਨ ਉਥੇ ਕੰਮ ਨਾਲ ਮਿਲਣ ਕਾਰਨ ਉਥੇ ਬੁਰੀ ਤਰ੍ਹਾਂ ਫਸ ਗਿਆ ਸੀ।
Batala News: ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ ਦਾ ਰੁੱਖ ਕਰਦੇ ਹਨ ਤੇ ਫਿਰ ਜਦ ਕਿਸੇ ਗਲਤ ਏਜੰਟ ਧੱਕੇ ਚੜ੍ਹ ਜਾਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਨਰਕ ਭਰੀ ਬਣ ਜਾਂਦੀ ਹੈ। ਅਜਿਹਾ ਹੀ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਬਟਾਲਾ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਸੰਨੀ ਕਰਜ਼ਾ ਚੁੱਕ ਕੇ ਦੁਬਈ ਗਿਆ ਸੀ ਪਰ ਉਥੇ ਲਗਾਤਾਰ 2 ਮਹੀਨੇ ਰਹਿਣ ਤੋਂ ਬਾਅਦ ਕੋਈ ਵੀ ਕੰਮ ਨਹੀਂ ਮਿਲਿਆ।
ਪੀੜਤ ਨੌਜਵਾਨ ਨੇ ਦੱਸਿਆ ਕਿ ਜੇਕਰ ਕੋਈ ਕੰਮ ਵੀ ਮਿਲਦਾ ਹੈ ਤਾਂ ਲੜਕੀਆਂ ਤੇ ਨਸ਼ੇ ਦੀ ਸਪਲਾਈ ਕਰਨ ਦਾ ਮਿਲਦਾ ਸੀ। ਇਸ ਕੰਮ ਨੂੰ ਕਰਨਾ ਨਹੀਂ ਚਾਹੁੰਦਾ ਸੀ। ਹੁਣ ਨੌਜਵਾਨ ਆਪਣੀ ਜਾਨ ਬਚਾ ਕੇ ਵਾਪਸ ਭਾਰਤ ਆ ਗਿਆ ਹੈ। ਪੀੜਤ ਨੇ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰਹਿ ਕੇ ਕੋਈ ਕੰਮ ਕਰਨ ਲੈਣ ਜਾਂ ਫਿਰ ਕਿਸੇ ਚੰਗੇ ਏਜੰਟ ਰਾਹੀਂ ਹੀ ਵਿਦੇਸ਼ ਜਾਣ।
ਵਿਦੇਸ਼ ਤੋਂ ਵਾਪਿਸ ਆਏ ਨੌਜਵਾਨ ਅਤੇ ਉਸਦੀ ਘਰਵਾਲੀ ਨੇ ਕਿਹਾ ਕਿ ਬਹੁਤ ਮੁਸ਼ਕਿਲ ਨਾਲ ਵਿਦੇਸ਼ ਗਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕਰ ਸਕਾਂ ਪਰ ਪਤਾ ਨਹੀਂ ਸੀ ਕਿ ਉਥੇ ਜਾਕੇ ਗਲਤ ਕੰਮ ਕਰਨਾ ਪਵੇਗਾ। ਭੁੱਖੇ ਰਹਿ ਕੇ ਕੁੱਟਮਾਰ ਦੀ ਸਹਿਣ ਕੀਤੀ ਪਰ ਗਲਤ ਕੰਮ ਨਹੀਂ ਕੀਤਾ। ਉਸ ਉਪਰ ਬਹੁਤ ਜ਼ਿਆਦਾ ਤਸ਼ੱਦਦ ਕੀਤੇ ਗਏ।
ਇਹ ਵੀ ਪੜ੍ਹੋ : Delhi Liquor Scam: ਦਿੱਲੀ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ- CBI ਨੇ ਪੰਜਾਬ ਦੇ 10 ਅਧਿਕਾਰੀਆਂ ਨੂੰ ਕੀਤਾ ਤਲਬ
ਆਪਣਾ ਚੋਰੀ ਪਾਸਪੋਰਟ ਕਰਕੇ ਘਰੋਂ ਟਿਕਟ ਪਵਾਕੇ ਵਾਪਸ ਭਾਰਤ ਆਪਣੇ ਘਰ ਆਇਆ ਅਤੇ ਇਨਸਾਫ ਮੰਗ ਰਿਹਾ ਹਾਂ ਕਿ ਕਰਜ਼ੇ ਉਤੇ ਪੈਸੇ ਚੁੱਕੇ ਸਨ। ਵਿਦੇਸ਼ ਜਾਣ ਲਈ ਜੋ ਕਿ ਏਜੰਟ ਵਾਪਸ ਨਹੀਂ ਕਰ ਰਿਹਾ। ਦੂਜੇ ਪਾਸੇ ਘਰਵਾਲੀ ਨੇ ਵੀ ਰੌਂਦੇ ਕੁਰਲਾਉਂਦੇ ਇਨਸਾਫ਼ ਦੀ ਮੰਗ ਕੀਤੀ। ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਹਰ ਤਰ੍ਹਾਂ ਅਸੀਂ ਇਸਦੇ ਨਾਲ ਹਾਂ ਤੇ ਸੰਨੀ ਨੂੰ ਇਨਸਾਫ਼ ਦਵਾਕੇ ਰਹਾਂਗੇ।
ਇਹ ਵੀ ਪੜ੍ਹੋ : Phagwara News: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਖੜ੍ਹੇ ਨੌਜਵਾਨਾਂ 'ਤੇ ਹਮਲਾ, ਚੱਲੀਆਂ ਗੋਲੀਆਂ; ਇੱਕ ਦੀ ਮੌਤ
ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ