Punjab News: ਖੰਨਾ ਦੇ ਪਿੰਡ ਲਿਬੜਾ ਦੇ ਲੋਕਾਂ ਦਾ ਘਰੋਂ ਬਾਹਰ ਨਿੱਕਲਣਾ ਵੀ ਹੋਇਆ ਮੁਸ਼ਕਿਲ
ਸੀਵਰੇਜ ਸਿਸਟਮ ਦਾ ਇੰਨ੍ਹਾਂ ਕੁ ਮੰਦਾ ਹਾਲ ਹੈ ਕੇ ਇੱਥੋਂ ਦੇ ਲੋਕ ਆਪਣੇ ਘਰਾਂ `ਚ ਰਹਿੰਦੇ ਹੋਏ ਵੀ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ।
Punjab's Khanna News: ਪੰਜਾਬ 'ਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਅਕਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੁਣਾਈ ਦਿੰਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬੀਆਂ ਨੂੰ ਹੁਣ ਤੱਕ ਗਲੀਆਂ ਨਾਲੀਆਂ ਵਿਚ ਹੀ ਉਲਝਾਈ ਰੱਖਿਆ ਹੈ।
ਪਰ ਇਸ ਪਿੰਡ ਦੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿਉਂਕਿ ਪਿੰਡ ਦੀਆਂ ਗਲੀਆਂ ਤਾਂ ਪੱਕੀਆਂ ਹਨ ਸੀਵਰੇਜ ਵੀ ਪਏ ਹੋਏ ਹਨ ਪਰ ਉਸ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ 'ਚ ਵਾਪਿਸ ਹੀ ਜਾ ਰਿਹਾ ਹੈ।
ਇਹ ਤਸਵੀਰਾਂ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਲਿਬੜਾ ਦੀਆਂ ਹਨ ਜਿੱਥੇ ਅੱਜ ਦੇ ਸਮੇਂ 'ਚ ਵੀ ਲੋਕ ਗਲੀਆਂ ਨਾਲੀਆਂ ਦੀਆਂ ਸਮੱਸਿਆਂਵਾਂ ਤੋਂ ਜੂਝ ਰਹੇ ਹਨ।
ਪਿੰਡ ਦੇ ਸੀਵਰੇਜ ਸਿਸਟਮ ਦਾ ਇੰਨ੍ਹਾਂ ਕੁ ਮੰਦਾ ਹਾਲ ਹੈ ਕੇ ਇੱਥੋਂ ਦੇ ਲੋਕ ਆਪਣੇ ਘਰਾਂ 'ਚ ਰਹਿੰਦੇ ਹੋਏ ਵੀ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਸਾਲਾਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਪੰਚਾਇਤ ਵੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ: Turkey and Syria earthquake news: ਤੁਰਕੀ ਤੇ ਸੀਰੀਆ 'ਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਵੱਧ
ਇਸ ਪਿੰਡ ਦੀਆਂ ਗਲੀਆਂ 'ਚ ਭਰਿਆ ਪਾਣੀ ਪਿੰਡ ਦੇ ਲੋਕਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਕਈ ਗਲੀਆਂ ਦਾ ਤਾਂ ਅਜਿਹਾ ਹਾਲ ਹੈ ਕਿ ਲੋਕ ਆਪਣੇ ਘਰੋਂ ਵੀ ਬਾਹਰ ਨਹੀਂ ਨਿੱਕਲ ਸਕਦੇ ਤੇ ਖੜਾ ਪਾਣੀ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ।
ਪਿੰਡ ਵਾਸੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਵਿੱਢਣਗੇ ਅਤੇ ਪ੍ਰਸ਼ਾਸਨ ਦੀਆਂ ਅੱਖਾਂ 'ਤੇ ਬੰਨ੍ਹੀ ਪੱਟੀ ਖੋਲ੍ਹਣਗੇ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਆਪਣੀ ਵੈਡਿੰਗ ਐਨੀਵਰਸਰੀ 'ਤੇ ਆਪਣੇ ਪਤੀ ਨੂੰ ਦਿੱਤੀ ਵਧਾਈ!
(For more news apart from Punjab's Khanna, stay tuned to Zee PHH)