Punjab's Ludhiana Cyber Crime News: ਅੱਜ ਦੇ ਸਮੇਂ ਵਿੱਚ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੌਰਾਨ ਪੰਜਾਬ ਵਿੱਚ ਪਿਛਲੇ ਕਈ ਸਮੇਂ ਤੋਂ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ ਅਤੇ ਲੁਧਿਆਣਾ ਵਿੱਚ ਬੀਤੇ 3 ਮਹੀਨਿਆਂ ਵਿੱਚ ਲੱਗਭਗ 400 ਲੋਕਾਂ ਨਾਲ ਠੱਗੀ ਹੋਈ ਹੈ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪੰਜਾਬ 'ਚ ਇਨ੍ਹੀ ਦਿਨੀ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਠੱਗਾਂ ਵੱਲੋਂ ਨਵੇਂ-ਨਵੇਂ ਢੰਗ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਠੱਗੀ ਵਿੱਚ ਕਈ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਗਵਾ ਦਿੱਤੀ ਹੈ। 


ਸਾਈਬਰ ਠੱਗੀ ਨੂੰ ਠੱਲ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਹਰ ਵਾਰ ਠੱਗਾਂ ਵੱਲੋਂ ਨਵੇਂ ਢੰਗ ਨਾਲ ਲੋਕਾਂ ਨੂੰ ਠੱਗ ਲਿਆ ਜਾਂਦਾ ਹੈ। ਗੌਰਤਲਬ ਹੈ ਕਿ ਨਾ ਸਿਰਫ਼ ਅਨਪੜ੍ਹ ਲੋਕਾਂ ਨਾਲ ਸਗੋਂ ਕਈ ਪੜ੍ਹੇ ਲਿਖੇ ਵੀ ਅੱਜ ਕੱਲ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। 
 
ਲੁਧਿਆਣਾ ਦੇ ਵਿੱਚ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੇ ਕਿਹਾ ਕਿ ਉਸ ਨੂੰ ਇੱਕ ਫੋਨ ਆਇਆ ਸੀ ਜਿਸ ਵਿੱਚ ਠੱਗ ਨੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਲਈ ਬੈਂਕ ਕੰਪਨੀ ਦਾ ਹਵਾਲਾ ਦਿੰਦਿਆਂ ਫੋਨ ਕੀਤਾ ਸੀ। ਫੋਨ 'ਤੇ ਗੱਲ ਕਰਨ ਤੋਂ ਬਾਅਦ ਪੀੜਤ ਨੇ ਆਪਣੀ ਜਾਣਕਾਰੀ ਠੱਗ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਲੱਗਭਗ 1 ਲੱਖ 17 ਹਜ਼ਾਰ ਰੁਪਏ ਨਿਕਲ ਲਏ ਗਏ।  


ਹੁਣ ਬੈਂਕ ਵੱਲੋਂ ਉਸ ਤੋਂ ਪੈਸੇ ਵਿਆਜ ਸਮੇਤ ਵਾਪਿਸ ਮੰਗੇ ਜਾ ਰਹੇ ਹਨ ਜਦੋਂ ਕਿ ਉਸ ਵੱਲੋਂ ਸਬੰਧਤ ਬੈਂਕ 'ਚ ਇੱਕ ਘੰਟੇ ਬਾਅਦ ਹੀ ਇਸ ਸਬੰਧੀ ਸ਼ਿਕਾਇਤ ਦਾਇਰ ਕਰਵਾਈ ਗਈ ਸੀ। 


ਹੋਰ ਪੜ੍ਹੋ:  ਪੁਲਿਸ ਵਾਲਾ ਕਰਦਾ ਸੀ ਥਾਣੇ ’ਚ ਜਮ੍ਹਾ ਕਰਵਾਏ ਹਥਿਆਰਾਂ ਦਾ ਸੌਦਾ, ਕਾਬੂ ਆਏ ਨਸ਼ਾ ਤਸਕਰਾਂ ਨੇ ਕੀਤਾ ਖ਼ੁਲਾਸਾ!


ਇਸ ਦੇ ਨਾਲ ਹੀ ਉਸ ਨੇ ਸਾਈਬਰ ਸੈੱਲ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਹੁਣ ਤੱਕ ਉਸ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਦੱਸਣਯੋਗ ਹੈ ਕਿ ਉਸ ਨੂੰ ਬੈਂਕ ਵੱਲੋਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਸੀ।


ਹੋਰ ਪੜ੍ਹੋ: ਸੇਬ ਦੇ ਵਪਾਰੀ ਦੀ ਮਦਦ ਲਈ ਆਏ ਅੱਗੇ ਦੋ ਪੰਜਾਬੀ ਵਪਾਰੀ, ਦਿੱਤਾ 9 ਲੱਖ ਤੋਂ ਵੱਧ ਦਾ ਚੈੱਕ


(For more Cyber Crime news from Punjab's Ludhiana, stay tuned to Zee PHH)