Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਝੋਨੇ ਦੀ ਕਿਸਮ ਪੂਸਾ 144 ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਇਸ ਬਿਆਨ ਦੀ ਸਲਾਘਾ ਕੀਤੀ ਗਈ ਹੈ। ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੂਸਾ 144 ਨੂੰ ਬੰਦ ਕਰਨ ਲਈ ਤਿਆਰ ਹਾਂ, ਕਿਉਂਕਿ ਇਸ ਦੀ ਉਮਰ ਬਹੁਤ ਜਿਆਦਾ ਲੰਬੀ ਹੈ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਇਸ ਉੱਤੇ ਖਰਚਾ ਅਤੇ ਪਾਣੀ ਦਾ ਦੁਗਣਾ ਖਰਚਾ ਆਉਂਦਾ, ਕਿਉਂਕਿ ਇਸ ਦੀ ਪਰਾਲੀ ਨੂੰ ਕੱਟ ਕੇ ਕਿਸਾਨ ਨੂੰ ਅੱਗ ਲਗਾਉਣਾ ਵੀ ਇੱਕ ਮਜ਼ਬੂਰੀ ਹੈ, ਇਸ ਕਿਸਮ ਦਾ ਪਰਾਲ ਬਹੁਤ ਜਿਆਦਾ ਹੁੰਦਾ ਹੈ।


ਇਹ ਵੀ ਪੜ੍ਹੋ: Bathinda News: ਗੁਰਦੁਆਰਾ ਸਾਹਿਬ 'ਚ ਹੋਏ ਅਨੰਦ ਕਾਰਜ ਸਵਾਲਾਂ ਦੇ ਘੇਰੇ 'ਚ, ਗ੍ਰੰਥੀ ਸਿੰਘ 'ਤੇ ਲੱਗੇ ਦੋਸ਼

ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਬਾਂਸਪਤੀ ਦੀਆਂ ਕਿਸਮਾਂ 1847, 1509 ਅਤੇ ਹੋਰ ਕਈ ਕਿਸਮਾਂ ਹਨ ਇਹਨਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ, ਇਹਨਾਂ ਦੀ ਉਮਰ ਬਹੁਤ ਜਿਆਦਾ ਘੱਟ ਹੈ। ਜੇਕਰ ਸਰਕਾਰ ਬਨਸਪਤੀ ਝੋਨੇ ਦੀ ਕਿਸਮ 1847 ਨੂੰ ਪਾਸ ਕਰ ਦੇਵੇ ਇਸ ਨਾਲ ਕਿਸਾਨ ਦੀ ਦੁਗਣੀ ਆਮਦਨ ਵੱਧ ਜਾਵੇਗੀ। 


ਉਹਨਾਂ ਕਿਹਾ ਕਿ  ਕਿਸਾਨ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਗਾਉਣਗੇ, ਕਿਉਂਕਿ ਇਸ ਦਾ ਨਾਲ਼ੜ ਬਹੁਤ ਜਿਆਦਾ ਘੱਟ ਹੁੰਦਾ ਪਰ ਦੂਸਰੇ ਪਾਸੇ ਬੀਜ ਵੇਚਣ ਵਾਲਿਆਂ ਦਾ ਵੀ ਕਹਿਣਾ ਕਿ ਅਸੀਂ ਪੂਸਾ 144 ਦਾ ਬੀਜ ਬਿਲਕੁਲ ਬੰਦ ਕਰ ਦੇਵਾਂਗੇ, ਕਿਉਂਕਿ ਇਸ ਉੱਤੇ ਪੂਰੀ ਸਖ਼ਤਾਈ ਹੋ ਜਾਣੀ ਚਾਹੀਦੀ, ਬਾਸਪਤੀ ਝੋਨੇ ਦੀਆਂ ਕਿਸਮਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।


ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਝੋਨੇ ਦੇ ਅਗਲੇ ਸੀਜ਼ਨ ਵਿਚ ਪੂਸਾ-44 ਨੂੰ ਪੰਜਾਬ ’ਚੋਂ ਬੈਨ ਕਰ (PUSA 44 Paddy Ban) ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੀਆਰ-126 ਝੋਨਾ ਬੀਜਣ ਦੀ ਸਲਾਹ ਦੇਵਾਂਗੇ ਕਿਉਂਕਿ ਉਹ ਪੱਕਣ ਵਿਚ ਸਿਰਫ਼ 92 ਦਿਨ ਹੀ ਲੈਂਦਾ ਹੈ। ਇਸ ਨਾਲ ਦੋ ਮਹੀਨਿਆਂ ਦਾ ਪਾਣੀ ਵੀ ਬਚਦਾ ਹੈ।


ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਦਹਿਸ਼ਤ ਦਾ ਮਾਹੌਲ-ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ


(ਹਰਮੀਤ ਸਿੰਘ ਦੀ ਰਿਪੋਰਟ)