DMC ਦੇ ਬਾਹਰ ਲੱਗਣ ਵਾਲੇ ਪੱਕੇ ਮੋਰਚੇ `ਤੇ ਸਸਪੈਂਸ ਬਰਕਰਾਰ, ਦੋ ਧੜਿਆਂ ਵਿਚ ਵੰਡਿਆ ਗਿਆ ਕੌਮੀ ਇਨਸਾਫ ਮੋਰਚਾ
ਇਸ ਤੋਂ ਪਹਿਲਾਂ ਡੀਐਮਸੀ `ਚ ਦੇਰ ਰਾਤ ਹੋਏ ਹੰਗਾਮੇ ਨੂੰ ਲੈਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਬਿਆਨ ਸਾਹਮਣੇ ਆਇਆ ਸੀ ਕਿ `ਅਸੀਂ ਅਤੇ ਡੀਐਮਸੀ ਦੇ ਡਾਕਟਰ ਬਾਪੂ ਦੀ ਸਿਹਤ ਨੂੰ ਲੈਕੇ ਚਿੰਤਤ ਹਨ।`
Qaumi Insaf Morcha Ludhiana DMC Protest news: ਲੁਧਿਆਣਾ ਵਿਖੇ ਡੀਐਮਸੀ ਦੇ ਬਾਹਰ ਲੱਗਣ ਵਾਲੇ ਕੌਮੀ ਇਨਸਾਫ਼ ਮੋਰਚੇ ਦੇ ਪੱਕੇ ਧਰਨੇ 'ਤੇ ਸਸਪੈਂਸ ਬਰਕਰਾਰ ਹੈ। ਬੀਤੀ ਰਾਤ ਡੀਐਮਸੀ ਦੇ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਇਹ ਹੰਗਾਮਾ ਕੀਤਾ ਉਹ ਯੂਨਾਇਟਿਡ ਅਕਾਲੀ ਦਲ ਦੇ ਆਗੂ ਹਨ।
ਉਨ੍ਹਾਂ ਕਿਹਾ ਸਾਡੀ ਪ੍ਰਸ਼ਾਸ਼ਨ ਨਾਲ ਗੱਲਬਾਤ ਚੱਲ ਰਹੀ ਹੈ ਪਰ ਪ੍ਰਸ਼ਾਸਨ ਨੇ ਸਾਡੇ ਤੋਂ ਦੋ ਦਿਨ ਦਾ ਸਮਾਂ ਮੰਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਚੁੱਕੀ ਹੈ ਅਤੇ ਅਜਿਹੇ 'ਚ ਜੋ ਡੀਐਮਸੀ ਹਸਪਤਾਲ ਦੇ ਅੰਦਰ ਧਰਨਾ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ ਪਰ ਜਿਹੜਾ ਅੱਜ ਵੱਡਾ ਇਕੱਠ ਸੱਦਿਆ ਗਿਆ ਸੀ ਉਸ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਹਾਲਾਂਕਿ ਇਹ ਜਾਣਕਾਰੀ ਸਿਰਫ ਕੌਮੀ ਇਨਸਾਫ਼ ਮੋਰਚੇ ਨੇ ਫੋਨ 'ਤੇ ਸਾਂਝੀ ਕੀਤੀ ਹੈ ਪਰ ਹੁਣ ਮੋਰਚਾ ਲੱਗੇਗਾ ਜਾਂ ਨਹੀਂ ਇਸ ਸੰਬੰਧੀ ਸਸਪੈਂਸ ਹਾਲੇ ਵੀ ਬਰਕਰਾਰ ਹੈ। ਇਸ ਦੌਰਾਨ ਕੌਮੀ ਇਨਸਾਫ ਮੋਰਚਾ ਦੋ ਧੜਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ।
ਇਸ ਤੋਂ ਪਹਿਲਾਂ ਡੀਐਮਸੀ 'ਚ ਦੇਰ ਰਾਤ ਹੋਏ ਹੰਗਾਮੇ ਨੂੰ ਲੈਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਬਿਆਨ ਸਾਹਮਣੇ ਆਇਆ ਸੀ ਕਿ "ਅਸੀਂ ਅਤੇ ਡੀਐਮਸੀ ਦੇ ਡਾਕਟਰ ਬਾਪੂ ਦੀ ਸਿਹਤ ਨੂੰ ਲੈਕੇ ਚਿੰਤਤ ਹਨ, ਇਸ ਕਰਕੇ ਡਾਕਟਰਾਂ ਵਲੋਂ ਸਲਾਹ ਲੈ ਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਸੰਬੰਧੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬਾਪੂ ਦੀ ਸਿਹਤ ਨੂੰ ਲੈ ਕੇ ਸੀਨੀਅਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ ਜੋ ਕਿ ਉਨ੍ਹਾ ਦੀ ਸਿਹਤ ਨੂੰ ਧਿਆਨ ਚ ਰੱਖਦਿਆਂ ਆਖ਼ਿਰੀ ਫੈਸਲਾ ਲਵੇਗੀ।
ਇਹ ਵੀ ਪੜ੍ਹੋ: Punjab Gang War News: ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ 'ਚ ਮਨਪ੍ਰੀਤ ਭਾਊ ਸਣੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਦੂਜੇ ਪਾਸੇ ਬਾਪੂ ਨੂੰ ਹਸਪਤਾਲ ਲੈਣ ਪੁਜੇ ਧਾਰਮਿਕ ਆਗੂਆਂ ਨੇ ਕਿਹਾ ਕਿ 48 ਘੰਟਿਆਂ ਦਾ ਸਮਾਂ ਹੋਣ ਤੋਂ ਬਾਅਦ ਉਹ ਬਾਪੂ ਨੂੰ ਲੈਣ ਆਏ ਸਨ ਪਰ ਪ੍ਰਸ਼ਾਸ਼ਨ ਉਨ੍ਹਾ ਨੂੰ ਰੋਕ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੌਂਮੀ ਇਨਸਾਫ ਮੋਰਚੇ ਨਾਲ ਸਲਾਹ ਕਰਕੇ ਹੀ ਅਸੀਂ ਇੱਥੇ ਆਏ ਸਨ। ਉਨ੍ਹਾ ਨੇ ਕਿਹਾ ਕਿ ਅਸੀਂ ਬਾਪੂ ਨੂੰ ਲਿਜਾਣ ਲੱਗੇ ਸਨ ਪਰ ਸਾਨੂੰ ਪ੍ਰਸ਼ਾਸਨ ਨੇ ਰੋਕ ਲਿਆ ਅਤੇ ਹਸਪਤਾਲ ਦੇ ਅੰਦਰ ਧਰਨਾ ਜਾਰੀ ਰਹੇਗਾ।
- ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: ਮੁੜ ਸੁਰਖੀਆਂ 'ਚ ਜਾਵੇਦ ਅਖਤਰ, ਕਿਹਾ "ਦਰਬਾਰ ਸਾਹਿਬ ਦਾ ਕੜਾ, ਮਰਦੇ ਦਮ ਤੱਕ ਮੇਰੇ ਨਾਲ ਰਹੇਗਾ"
(For more news apart from Qaumi Insaf Morcha Ludhiana DMC Protest, stay tuned to Zee PHH)