Punjab News:  ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁਡਾ) ਦੇ ਇੰਜੀਨੀਅਰ-ਇਨ-ਚੀਫ ਰਾਜੀਵ ਮੌਦਗਿੱਲ ਨੂੰ ਰਿਟਾਇਰਮੈਂਟ ਤੋਂ ਬਾਅਦ ਇਸ ਅਹੁਦੇ ਲਈ ਯੋਗ ਸੁਪਰਡੈਂਟ ਇੰਜੀਨੀਅਰ (ਐਸਈ) ਨੂੰ ਦਰਕਿਨਕਾਰ ਕਰਕੇ ਚਾਰ ਮਹੀਨੇ ਦੀ ਉਸੇ ਤਨਖਾਹ ਉਪਰ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪੂਰੇ ਡਿਪਾਰਟਮੈਂਟ ਵਿੱਚ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।


COMMERCIAL BREAK
SCROLL TO CONTINUE READING

ਇਹ ਹੁਕਮ ਇੰਨੀ ਜਲਦਬਾਜ਼ੀ ਵਿੱਚ ਦਿੱਤੇ ਗਏ ਹਨ ਕਿ ਆਦੇਸ਼ ਦੇ ਪੱਤਰ ਉਤੇ ਨਾਲ ਤਾਰੀਕ ਪਾਈ ਗਈ ਹੈ ਅਤੇ ਨਾ ਹੀ ਡਿਸਪੈਚ ਨੰਬਰ ਪਾਇਆ ਗਿਆ। ਇਸ ਤੋਂ ਇਲਾਵਾ ਕਾਊਂਟਰ ਸਿਗਨੇਚਰ ਵੀ ਨਹੀਂ ਕੀਤੇ ਗਏ ਹਨ। ਪੁਡਾ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਬਾਅਦ ਉਸ ਪੋਸਟ ਲਈ ਯੋਗ ਅਧਿਕਾਰੀ ਹੋਣ ਦੇ ਬਾਵਜੂਦ ਵਿਸਥਾਰ ਦਿੱਤਾ ਗਿਆ ਹੋਵੇ।


ਇਹ ਵੀ ਪੜ੍ਹੋ : Punjab Ghaggar River: ਹਿਮਾਚਲ ਪ੍ਰਦੇਸ਼ 'ਚ ਪੈ ਰਿਹਾ ਮੀਂਹ ਹੁਣ ਪੰਜਾਬ 'ਚ ਮਚਾ ਸਕਦਾ ਤਬਾਹੀ! ਘੱਗਰ ਨਦੀ ਦਾ ਵਧਿਆ ਪਾਣੀ


ਜੇਕਰ ਡਿਪਾਰਟਮੈਂ ਵਿੱਚ ਯੋਗ ਅਧਿਕਾਰੀ ਨਹੀਂ ਹੁੰਦਾ ਤਾਂ ਇਸ ਵੱਡੀ ਪੋਸਟ ਲਈ ਡੈਪੂਟੇਸ਼ਨ ਉਤੇ ਕਿਸੇ ਹੋਰ ਡਿਪਾਰਟਮੈਂਟ ਤੋਂ ਇੰਜੀਨੀਅਰ ਨੂੰ ਲਿਆਂਦਾ ਜਾਂਦਾ ਹੈ। ਜੇਕਰ ਕਿਸੇ ਨੂੰ ਰਿਟਾਇਰਮੈਂਟ ਤੋਂ ਬਾਅਦ ਉਸ ਪੋਸਟ ਉਪਰ ਰੱਖਣਾ ਹੈ ਤਾਂ ਇਸ ਲਈ ਪਬਲਿਕ ਨੋਟਿਸ ਜਾਰੀ ਕੀਤਾ ਜਾਂਦਾ ਜੋ ਯੋਗ ਉਮੀਦਵਾਰ ਹਨ, ਉਨ੍ਹਾਂ ਵਿੱਚੋਂ ਕਿਸੇ ਦੀ ਚੋਣ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ : Paris Olympic 2024: ਹਾਕੀ ਦੇ ਕੁਆਰਟਰ ਫਾਈਨਲ 'ਚ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਦਿੱਤੀ ਮਾਤ