ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਮੁੱਦਾ
ਰਾਘਵ ਚੱਢਾ ਨੇ ਕਿਹਾ ਕਿ ਪੰਜਾਬੀ ਨਾ ਸਿਰਫ਼ ਕੈਨੇਡਾ `ਚ ਸਗੋਂ ਅਮਰੀਕਾ, ਨਿਊਜ਼ੀਲੈਂਡ ਸਣੇ ਹੋਰ ਕਈ ਦੇਸ਼ਾਂ ‘ਚ ਰਹਿੰਦੇ ਹਨ।
Direct International Flights from Punjab news: ਪੰਜਾਬ ਤੋਂ ਸਾਂਸਦ ਰਾਘਵ ਚੱਢਾ (Raghav Chadha) ਵੱਲੋਂ ਸੰਸਦ 'ਚ ਚੱਲ ਰਹੇ ਸਰਦ ਰੁੱਤ (Winter Session in Parliament) ਦੌਰਾਨ ਪੰਜਾਬ ਸਬੰਧੀ ਕਈ ਮੁੱਦੇ ਚੁੱਕੇ ਗਏ ਹਨ। ਇਸ ਵਾਰ ਮੁੜ ਉਨ੍ਹਾਂ ਵੱਲੋਂ ਸੰਸਦ ‘ਚ ਪੰਜਾਬ ਅਤੇ ਪੰਜਾਬੀਆਂ ਲਈ ਇੱਕ ਅਹਿਮ ਮੰਗ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਰਾਘਵ ਚੱਢਾ (Raghav Chadha) ਵੱਲੋਂ ਇਸ ਵਾਰ ਸੰਸਦ (Winter Session in Parliament) ‘ਚ ਪੰਜਾਬ ਤੋਂ ਸਿੱਧੀਆਂ ਇੰਟਰਨੈਸ਼ਨਲ ਉਡਾਣਾਂ (Direct International Flights from Punjab) ਸ਼ੁਰੂ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ। ਰਾਘਵ ਨੇ ਕਿਹਾ ਕਿ ਅੱਜ ਦੁਨੀਆਂ ਦੇ ਵੱਡੇ-ਵੱਡੇ ਦੇਸ਼ਾਂ ‘ਚ ਪੰਜਾਬੀ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਨਾ ਸਿਰਫ਼ ਕੈਨੇਡਾ 'ਚ ਸਗੋਂ ਅਮਰੀਕਾ, ਨਿਊਜ਼ੀਲੈਂਡ ਸਣੇ ਹੋਰ ਕਈ ਦੇਸ਼ਾਂ ‘ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਦੇਸ਼ਾਂ ਲਈ ਪੰਜਾਬ ਦੀ ਕਨੈਕਟੀਵਿਟੀ ਬੇਹੱਦ ਖ਼ਰਾਬ ਹੈ। ਉਨ੍ਹਾਂ ਹੋਰ ਵੀ ਕਿਹਾ ਕਿ ਪੰਜਾਬ ਵਿੱਚ ਦੋ ਇੰਟਰਨੈਸ਼ਨਲ ਏਅਰਪੋਰਟ ਹਨ, ਜਿਨ੍ਹਾਂ ਵਿੱਚੋਂ ਇੱਕ ਮੁਹਾਲੀ ‘ਚ ਅਤੇ ਇੱਕ ਅੰਮ੍ਰਿਤਸਰ ਵਿੱਚ ਹਨ।
ਰਾਘਵ ਚੱਢਾ ਵੱਲੋਂ ਸੰਸਦ 'ਚ ਕਿਹਾ ਗਿਆ ਕਿ ਇਹ ਦੋਵੇਂ ਏਅਰਪੋਰਟ ਸਿਰਫ਼ ਨਾਮ ਦੇ ਇੰਟਰਨੈਸ਼ਨਲ ਹਨ ਕਿਉਂਕਿ ਇੱਥੇ ਡੋਮੈਸਟਿਕ ਫਲਾਈਟਸ ਅਤੇ ਅੰਤਰਾਸ਼ਟਰੀ ਫਲਾਈਟਾਂ ਨਾਹ ਦੇ ਬਰਾਬਰ ਹੀ ਚੱਲਦੀਆਂ ਹਨ।
ਹੋਰ ਪੜ੍ਹੋ: ਮੁੜ ਪੰਜਾਬ ਪਰਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਰਾਘਵ ਚੱਢਾ ਅੱਗੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬੀ ਵੱਡੇ-ਵੱਡੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵੀ ਚਲਾ ਰਹੇ ਹਨ।
ਸੰਸਦ 'ਚ ਚੱਲ ਰਹੇ ਸਰਦ ਰੁੱਤ ਦੌਰਾਨ ਦਿੱਤੇ ਬਿਆਨ ਦਾ ਇੱਕ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਨੇ ਉੱਘੇ ਵਿਦੇਸ਼ੀ ਟਿਕਾਣਿਆਂ ਲਈ ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦਾ ਮੁੱਦਾ ਉਠਾਇਆ। ਮੁਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡੇ ਨਾ ਸਿਰਫ਼ ਸਿਧਾਂਤਕ ਤੌਰ 'ਤੇ ਸਗੋਂ ਅਮਲੀ ਤੌਰ 'ਤੇ ਵੀ ਅੰਤਰਰਾਸ਼ਟਰੀ ਹੋਣੇ ਚਾਹੀਦੇ ਹਨ, ਉਨ੍ਹਾਂ ਨੇ ਕਿਹਾ।
ਹੋਰ ਪੜ੍ਹੋ: ਬਾਬਾ ਫ਼ਤਿਹ ਸਿੰਘ ਜਨਮ ਦਿਹਾੜੇ ਮੌਕੇ ਕਰਵਾਇਆ ਗਿਆ ਕੌਮੀ ਦਸਤਾਰਬੰਦੀ ਸਮਾਗਮ